ਚੰਗੇਰੇ ਮਨੋਰੰਜਨ ਯਤਨਾਂ ਅਧੀਨ ਨਿਰਮਾਣ ਕੀਤਾ ਹੈ, ਪੰਜਾਬੀ ਲਘੂ ਫ਼ਿਲਮ ‘ਤਿਆਗ’ ਦਾ ਅਦਾਕਾਰ ‘ਸੀਮਾਂ ਕੌਂਸਲ’

ਪੰਜਾਬ ਤੋਂ ਚੱਲ ਕੇ ਵਿਦੇਸ਼ੀ ਸਰਜ਼ਮੀਨ ਤੇ ਆਪਣੇ ਵਜੂਦ ਦਾ ਸਫ਼ਲ ਪ੍ਰਗਟਾਵਾ ਕਰਨ ਵਿਚ ਸਫ਼ਲ ਰਹੀਆਂ ਹਨ ਕਈ ਪੰਜਾਬੀ ਸ਼ਖ਼ਸੀਅਤਾਂ, ਜੋ ਪੰਜਾਬੀਅਤ ਰੁਤਬਾ ਹੋਰ ਬੁਲੰਦ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਇੰਨ੍ਹਾਂ ਦੀ ਲੜ੍ਹੀ ਨੂੰ ਹੋਰ ਅੱਗੇ ਵਧਾਉਣ ਦਾ ਮਾਣ, ਅੱਜਕਲ ਹਾਸਿਲ ਕਰ ਰਹੇ ਹਨ, ਸਤਿਕਾਰਿਤ ਪੰਜਾਬੀ ਹਸਤੀ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਨਿਰਮਾਤਾ ‘ਹਰਪਵਨਵੀਰ ਸਿੰਘ’, ਜੋ ਸੱਤ ਸੁਮੰਦਰ ਪਾਰ ਤੱਕ ਦੇ ਗਲਿਆਰਿਆ ਵਿਚ ਅਸਲ ਪੁਰਾਤਨ ਵਿਰਸੇ ਨੂੰ ਜਿਉਂਦਿਆਂ ਰੱਖਣ ਲਈ ਲਗਾਤਾਰ ਅਹਿਮ ਯੋਗਦਾਨ ਪਾ ਰਹੇ ਹਨ। ‘ਮਾਲਵਾ’ ਖਿੱਤੇ ਨਾਲ ਸਬੰਧਤ ਇਸ ਹੋਣਹਾਰ ਸ਼ਖ਼ਸੀਅਤ ਵੱਲੋਂ ‘ਸਬਕੁਜ਼ ਪ੍ਰੋਡੋਕਸ਼ਨਜ਼’ ਦੇ ਬੈਨਰ ਹੇਠ, ਜਿੱਥੇ ਪੰਜਾਬੀ, ਹਿੰਦੀ ਮਨੋਰੰਜਨ ਖਿੱਤੇ ਵਿਚ, ਨਵੇਂ ਦਿਸਹਿੱਦੇ ਸਿਰਜੇ ਜਾ ਰਹੇ, ਉਥੇ ਛੋਟੇ ਅਤੇ ਵੱਡੇ ਪਰਦੇ ਦੁਆਰਾ ਪੁਰਾਤਨ ਸੱਭਿਆਚਾਰ ਦੀ ਨੁਮਾਇੰਦਗੀ ਕਰਦੇ ਮਿਆਰੀ ਅਤੇ ਅਰਥਭਰਪੂਰ ਪ੍ਰੋਗਰਾਮਾਂ ਅਤੇ ਫ਼ਿਲਮਾਂ ਦਾ ਨਿਰਮਾਣ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ‘ਕੈਨੇਡਾ’ ਵੱਸਣ ਦੇ ਬਾਵਜੂਦ ਆਪਣੀਆਂ, ਅਸਲ ਜੜ੍ਹਾ ਨਾਲ ਹਮੇਸ਼ਾ ਅਟੁੱਟ ਰਿਸ਼ਤਾ ਅਤੇ ਸਨੇਹ ਰੱਖਦੀ ਆ ਰਹੀ ਇਸ ਸੱਜਣ ਸਖ਼ਸੀਅਤ ਵੱਲੋਂ ਕੀਤੇ ਜਾ ਰਹੇ ਚੰਗੇਰ੍ਹੇ ਮਨੋਰੰਜਨ ਯਤਨਾਂ ਅਧੀਨ ਹੀ ਲਘੂ ਫ਼ਿਲਮ ‘ਤਿਆਗ’ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਦਾ ਪਹਿਲਾ ਲੁੱਕ ਰਿਵੀਲ ਕਰ ਦਿੱਤਾ ਗਿਆ ਹੈ, ਅਤੇ ਇਸ ਨੂੰ ਜਲਦ ਹੀ ‘ਸਬਕੁਜ਼ ਇੰਟਰਟੇਨਮੈਂਟ ਚੈੱਨਲ’ ਤੇ ਰਿਲੀਜ਼ ਕੀਤਾ ਜਾਵੇਗਾ। ਨਿਰਦੇਸ਼ਕ ‘ਸਰਵਜੀਤ ਖ਼ੇੜਾ’ ਦੀ ਨਿਰਦੇਸ਼ਨਾਂ ਹੇਠ ਬਣੀ ਇਸ ਫ਼ਿਲਮ ਵਿਚ ਪੰਜਾਬੀ ਸਿਨੇਮਾਂ ਦੀ ਦਿਗਜ਼ ਅਦਾਕਾਰਾ ‘ਸੀਮਾ ਕੌਸ਼ਲ’ ਵੱਲੋਂ ਲੀਡ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਨਾਲ ‘ਪਾਲੀ ਸੰਧੂ’, ‘ਮਨਪ੍ਰੀਤ ਮਨ’, ‘ਬਿੰਦੂ ਭੁੱਲਰ’, ‘ਸਤਵੰਤ ਸਿੰਘ’, ‘ਪ੍ਰੀਤ ਸਿੰਘ’, ‘ਹਰਵਿੰਦਰ ਹੈਰੀ’ ਵੀ ਮਹੱਤਵਪੂਰਨ ਕਿਰਦਾਰਾਂ ’ਚ ਨਜ਼ਰੀ ਆਉਣਗੇ। ਪੰਜਾਬੀਅਤ ਕਦਰਾਂ, ਕੀਮਤਾਂ ਨਾਲ ਅੋਤ ਪੋਤ, ਇਸ ਫ਼ਿਲਮ ਦੀ ਕਹਾਣੀ ਇਕ ਅਜਿਹੀ ਔਰਤ ਦੇ ਇਰਦ ਗਿਰਦ ਘੁੰਮਦੀ ਹੈ, ਜੋ ਆਪਣੇ ਪੁੱਤਰ ਮੋਹ ਦੇ ਚਲਦਿਆਂ, ਆਪਣੀ ਜਿੰਦਗੀ ਨੂੰ ਵੀ ਦਾਅ ਤੇ ਲਾਉਣ ਤੋਂ ਪਰਹੇਜ਼ ਨਹੀਂ ਕਰਦੀ, ਅਤੇ ਹਰ ਮਾਂ ਦੀ ਤਰ੍ਹਾਂ ਆਪਣਾ ਵਜ਼ੂਦ ਆਪਣੇ ਪੁੱਤਰ ਲਈ ਵਾਰ ਦਿੰਦੀ ਹੈ। ਭਾਵਨਾਤਮਕਤਾਂ ਦੇ ਰੰਗਾਂ ’ਚ ਰੰਗੀ, ਇਸ ਪ੍ਰਭਾਵਪੂਰਨ ਲਘੂ ਫ਼ਿਲਮ ਦੇ ਨਿਰਮਾਣਕਰਤਾ ‘ਹਰਪਵਨਵੀਰ ਸਿੰਘ’, ‘ਮਨਵੀਰ ਸਿੰਘ’, ਲੇਖ਼ਕ ‘ਮੋਂਟੂ ਬਸੀ’, ਗੀਤਕਾਰ ‘ਲਵ ਮਾਂਡਵੀ’ ਬੈਕਗਰਾਊਂਡ ਮਿਊਜ਼ਿਕ ਅਤੇ ਪਿੱਠ ਵਰਤੀ ਗਾਇਕ ਹਨ ‘ਅਕਸ’, ਸਿਨੇਮਾਟੋਗ੍ਰਾਫ਼ਰ ਅਤੇ ਐਡੀਟਰ ‘ਜਸਪ੍ਰੀਤ ਸਿੰਘ’ ਦੀਆਂ ਨਿਰਦੇਸ਼ਕ ‘ਹੈਰੀ ਖਾਲਸਾ’, ਪ੍ਰੋਮੋਸ਼ਨ ਮੈਨੇਜਮੈਂਟ ਹੈੱਡ ‘ਪਰਮਜੀਤ’, ਫ਼ਰੀਦਕੋਟ (ਪਰਮ ਇੰਟਰਟੇਨਮੈਂਟ), ਮੈਕਅਪ ‘ਮਨਪ੍ਰੀਤ’ ਮੇਕਓਵਰ ਆਦਿ ਹਨ।
‘ਚੰਡੀਗੜ੍ਹ’ ਆਸਪਾਸ ਸ਼ੂਟ ਕੀਤੀ ਗਈ ਇਸ ਲਘੂ ਫ਼ਿਲਮ ਦਾ ਟਰੇਲਰ ਅਤੇ ਫਸਟ ਲੁੱਕ ਜਲਦ ਜਾਰੀ ਕੀਤਾ ਜਾ ਰਿਹਾ ਹੈ, ਜਿਸ ਉਪਰੰਤ ਫ਼ਿਲਮ ਵੱਖ ਵੱਖ ਅਤੇ ਪੰਜਾਬੀ, ਹਿੰਦੀ ਪੁਰਸਕਾਰ ਸਮਾਰੋਹਾਂ ਵਿਚ ਵੀ ਆਪਣੀ ਮੌਜੂਦਗੀ ਦਰਜ਼ ਕਰਵਾਏਗੀ। ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲੱਤ ਕਰਨ ਲਈ ਲਗਾਤਾਰ ਯਤਨਸ਼ੀਲ ਰਹਿਣ ਵਾਲੇ ‘ਸਬਕੁਜ ਪ੍ਰੋਡੋਕਸ਼ਨ ਹਾਊਸ’ ਅਨੁਸਾਰ ਆਉਣ ਵਾਲੇ ਦਿਨ੍ਹਾ ਵਿਚ ਪੰਜਾਬੀਅਤ ਤਰਜ਼ਮਾਨੀ ਕਰਦੇ ਹੋਰ ਵੱਖ ਵੱਖ ਹਿੰਦੀ, ਪੰਜਾਬੀ ਮੰਨੋਰੰਜ਼ਨ ਪ੍ਰੋਗਰਾਮਾਂ ਦੀ ਲੜ੍ਹੀ ਨੂੰ ਅੱਗੇ ਤੋਰਨ ਲਈ ਜਿੱਥੇ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਨਾਲ ਹੀ ਆਪਣੀ ਪ੍ਰੋਡੋਕਸ਼ਨ ਕਾਰਜ਼ਸ਼ੀਲਤਾਂ ਨੂੰ, ਹੋਰ ਵਿਸ਼ਾਲਤਾ ਦਿੰਦਿਆਂ ਪੰਜਾਬੀ ਸਿਨੇਮਾਂ ਖੇਤਰ ਵਿਚ ਵੀ ਨਿਵੇਕਲੇ ਨਿਰਮਾਣ ਮਾਪਦੰਢ ਸਥਾਪਿਤ ਕਰਨ ਲਈ ਅਹਿਮ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਇਸ ਅਧੀਨ ‘ਕੈਨੇਡਾ’ ਖਾਸ ਕਰ ਮਨਮੋਹਕ ਸ਼ੂਟਿੰਗ ਪਲੇਸਜ਼ ਵਜੋਂ ਜਾਣੇ ਜਾਂਦੇ ‘ਕੈਲਗਰੀ’ ਖੇਤਰ ਵਿਖੇ ਪੰਜਾਬੀ ਫ਼ਿਲਮਾਂ, ਲਘੂ, ਵੈਬਸਸੀਰੀਜ਼ ਆਦਿ ਸ਼ੂਟ ਕਰਵਾਉਣ ਵਿਚ ਵੀ ਉਲੇਖ਼ਯੋਗ ਯੋਗਦਾਨ ਪਾਇਆ ਜਾਵੇਗਾ, ਇਸੇ ਦੇ ਮੱਦੇਨਜ਼ਰ ਇੱਥੇ ਸ਼ੂਟ ਹੋਣ ਵਾਲੀਆਂ ਹੋਰਨਾਂ ਫ਼ਿਲਮਜ਼, ਮਿਊਜ਼ਿਕ ਵੀਡੀਓਜ਼ ਲਈ ਨਿਰਮਾਤਾਵਾਂ, ਐਕਟਰਜ਼ ਨੂੰ, ਹਰ ਪ੍ਰਕਾਰ ਦੀਆਂ ਸ਼ੂਟਿੰਗ ਲੋਕੇਸ਼ਨ ਅਤੇ ਲੋੜੀਦੀਆਂ ਸੁਵਿਧਾਵਾਂ ਆਦਿ ਮੁਹੱਈਆਂ ਕਰਵਾਈਆਂ ਜਾਣਗੀਆਂ। ਉਕਤ ਫ਼ਿਲਮ ਨੂੰ ਲੈ ਕੇ ਅਦਾਕਾਰਾ ‘ਸੀਮਾਂ ਕੌਸ਼ਲ’ ਨੇ ਦੱਸਿਆ ਕਿ, ਉਨ੍ਹਾਂ ਦੁਆਰਾ ਹਾਲੀਆਂ ਸਮੇਂ ਨਿਭਾਏ ਗਏ ਜਾ ਅਦਾ ਕੀਤੇ ਜਾ ਰਹੇ, ਕਿਰਦਾਰਾਂ ਨਾਲੋ, ਇਸ ਲਘੂ ਫ਼ਿਲਮ ਵਿਚਲਾ ਰੋਲ ਇਕਦਮ ਵੱਖਰਾ ਅਤੇ ਵਿਲੱਖਣਤਾਂ ਭਰਿਆ ਹੈ, ਜਿਸ ਨੂੰ ਨਿਭਾਉਣਾ ਉਨ੍ਹਾਂ ਲਈ ਕਾਫ਼ੀ ਚੁਣੋਤੀਪੂਰਨ ਰਿਹਾ। ਉਨ੍ਹਾਂ ਦੱਸਿਆ ਕਿ ਮਾਣ ਵਾਲੀ ਗੱਲ ਹੈ ਕਿ ਇਹ ਲਘੂ ਫ਼ਿਲਮ ਦੇਸ਼, ਵਿਦੇਸ਼ ਦੇ ਫ਼ਿਲਮ ਪੁਰਸਕਾਰ ਸਮਾਰੋਹਾਂ ਵਿਚ ਵੀ, ਆਪਣੀ ਮੌਜੂਦਗੀ ਦਰਜ਼ ਕਰਵਾਉਣ ਜਾ ਰਹੀ ਹੈ।

ਸ਼ਿਵਨਾਥ ਦਰਦੀ

Add new comment