ਰਾਸ਼ਟਰੀ

ਕਸੌਲੀ ’ਚ ਖੁਸ਼ਵੰਤ ਸਿੰਘ ਸਾਹਿਤ ਮੇਲਾ ਹੋਇਆ ਸ਼ੁਰੂ, ਭਾਰਤ-ਪਾਕਿਸਤਾਨ ਸੰਬੰਧ ਸੁਧਾਰਨ ਦੀ ਵਕਾਲਤ
ਕਸੌਲੀ : ਕਸੌਲੀ ’ਚ ਖੁਸ਼ਵੰਤ ਸਿੰਘ ਸਾਹਿਤ ਚਲ ਰਹੇ ਮੇਲੇ ਵਿਚ ਭਾਰਤ-ਪਾਕਿਸਤਾਨ ਸੰਬੰਧ ਸੁਧਾਰਨ ਦੀ ਵਕਾਲਤ ਕੀਤੀ ਗਈ। ਇਸ ਮੇਲੇ ਵਿਚ ਰਾਹੁਲ ਸਿੰਘ, ਲੇਖਕ ਅਮਿਤਵ ਘੋਸ਼, ਰਾਜਮੋਹਨ ਗਾਂਧੀ, ਮਹੂਆ ਮੋਇਤਰਾ ਹੋਏ ਸ਼ਾਮਲ ਹੋਏ ਹਨ। ਤਿੰਨ ਰੋਜ਼ਾ ਮੇਲੇ ਦੇ 11ਵੇਂ ਐਡੀਸ਼ਨ ਵਿਚ ਭਾਰਤ-ਪਾਕਿ ਸੰਬੰਧ ਸੁਧਾਰਨ ਦੀ ਵਕਾਲਤ ਤਾਂ ਜੋ ਦੋਹਾਂ ਮੁਲਕਾਂ ਵਿਚਾਲੇ ਸਭਿਆਚਾਰਕ ਸੰਬੰਧ ਪ੍ਰਫੁੱਲਤ ਹੋਣ ਆਪਣੇ ਸਵਾਤੀ ਭਾਸ਼ਣ ਵਿਚ ਕੇ ਐਸ ਐਲ ਐਫ ਦੇ ਡਾਇਰੈਕਟਰ ਰਾਹੁਲ ਸਿੰਘ ਨੇ ਕਿਹਾ ਕਿ ਖੁਸ਼ਵੰਤ ਦੀ ਇਕ ਚਿੰਤਾ ਇਹ ਸੀ....
'ਅੱਜ ਵਿਆਹ ਤੇ ਕੱਲ੍ਹ ਨੂੰ ਤਲਾਕ' ਲੈ ਲਵਾਂਗੇ ਹੁਣ ਇਸ ਤਰ੍ਹਾਂ ਨਹੀਂ ਹਵੇਗਾ : ਸੁਪਰੀਮ ਕੋਰਟ
ਦਿੱਲੀ : ਤਲਾਕ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡੀ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਹੈ ਕਿ ਅਸੀਂ 'ਅੱਜ ਵਿਆਹ ਤੇ ਕੱਲ੍ਹ ਨੂੰ ਤਲਾਕ' ਲੈ ਲਵਾਂਗੇ ਹੁਣ ਇਸ ਤਰ੍ਹਾਂ ਨਹੀਂ ਹਵੇਗਾ। ਜਦੋਂ ਪਤਨੀ ਚਾਹੁੰਦੀ ਹੈ ਕਿ ਵਿਆਹ ਵਿਚ ਵਿਆਹ ਜਾਰੀ ਰਹੇ ਤਾਂ ਅਦਾਲਤ ਪਤੀ ਦੀ ਪਟੀਸ਼ਨ 'ਤੇ ਵਿਆਹ ਨੂੰ ਭੰਗ ਕਰਨ ਲਈ ਧਾਰਾ 142 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਨਹੀਂ ਕਰੇਗੀ। ਤਲਾਕ ਲਈ ਦੋਵਾਂ ਦੀ ਸਹਿਮਤੀ ਜ਼ਰੂਰੀ ਹੋਵੇਗੀ। ਜਦ ਪਤਨੀ ਵਿਆਹ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ ਤਾਂ ਪਤੀ ਤਲਾਕ ਨਹੀਂ ਲੈ....
ਪ੍ਰਧਾਨ ਮੰਤਰੀ ਮੋਦੀ ਦੀ 21 ਅਕਤੂਬਰ ਨੂੰ ਬਦਰੀਨਾਥ ਅਤੇ ਕੇਦਾਰਨਾਥ ਮੰਦਰਾਂ ਦੀ ਸੰਭਾਵਿਤ ਯਾਤਰਾ ਲਈ ਤਿਆਰੀਆਂ ਸ਼ੁਰੂ
ਏਜੰਸੀ, ਗੋਪੇਸ਼ਵਰ : ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 21 ਅਕਤੂਬਰ ਨੂੰ ਦੀਵਾਲੀ ਤੋਂ ਪਹਿਲਾਂ ਬਦਰੀਨਾਥ ਅਤੇ ਕੇਦਾਰਨਾਥ ਮੰਦਰਾਂ ਦੀ ਸੰਭਾਵਿਤ ਯਾਤਰਾ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਦੇ ਹਿਮਾਲੀਅਨ ਮੰਦਰਾਂ ਦੀ ਪ੍ਰਸਤਾਵਿਤ ਯਾਤਰਾ ਬਾਰੇ ਚੁੱਪ ਧਾਰੀ ਹੋਈ ਹੈ, ਸੂਤਰਾਂ ਨੇ ਕਿਹਾ ਕਿ ਉਹ ਮੰਦਰਾਂ ਵਿੱਚ ਪੂਜਾ ਕਰਨਗੇ ਅਤੇ ਉੱਥੇ ਚੱਲ ਰਹੇ ਪੁਨਰ ਨਿਰਮਾਣ ਪ੍ਰੋਜੈਕਟਾਂ ਦੀ ਸਮੀਖਿਆ ਕਰਨਗੇ। ਪ੍ਰਧਾਨ ਮੰਤਰੀ ਪਹਿਲਾਂ ਕੇਦਾਰਨਾਥ....
ਸ੍ਰੀ ਅਨੰਦਪੁਰ ਸਾਹਿਬ ਵਿਖੇ ਵੰਦੇ ਭਾਰਤ ਰੇਲਗੱਡੀ ਨੂੰ ਰੋਕਣਾ ਪ੍ਰਧਾਨਮੰਤਰੀ ਦਾ ਫ਼ੈਸਲਾ ਸਵਾਗਤਯੋਗ - ਜਥੇਦਾਰ ਦਾਦੂਵਾਲ
ਹਰਿਆਣਾ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਮੀਡੀਆ ਨੂੰ ਇੱਕ ਲਿਖਤੀ ਪ੍ਰੈੱਸਨੋਟ ਜਾਰੀ ਕਰਦਿਆਂ ਕਿਹਾ ਕੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਦੇਸ਼ ਵਿੱਚ ਵਸਦੇ ਵੱਖ ਵੱਖ ਧਰਮਾਂ ਦੇ ਲੋਕਾਂ ਲਈ ਕਈ ਸ਼ਲਾਘਾਯੋਗ ਫ਼ੈਸਲੇ ਲਏ ਗਏ ਹਨ ਜਿਨਾਂ ਵਿਚ ਸਿੱਖ ਧਰਮ ਨਾਲ ਸਬੰਧਤ ਵੀ ਕਈ ਸ਼ਲਾਘਾਯੋਗ ਫ਼ੈਸਲੇ ਹਨ ਜਿਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਜ਼ਿਕਰਯੋਗ ਹੈ ਕੇ ਪ੍ਰਧਾਨ ਮੰਤਰੀ ਅਤੇ ਗ੍ਰਹਿ....
ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ 12 ਨਵੰਬਰ, 8 ਦਸੰਬਰ ਨੂੰ ਆਵੇਗਾ ਨਤੀਜਾ
ਨਵੀਂ ਦਿੱਲੀ ; ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਲਈ ਤਾਰੀਕ ਦਾ ਐਲਾਨ ਕਰ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੋਟਿੰਗ 12 ਨਵੰਬਰ ਨੂੰ ਇੱਕ ਪੜਾਅ ਵਿੱਚ ਹੋਵੇਗੀ। ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ। ਹਿਮਾਚਲ ਵਿਧਾਨ ਸਭਾ ਦਾ ਕਾਰਜਕਾਲ 8 ਜਨਵਰੀ 2023 ਨੂੰ ਖਤਮ ਹੋ ਰਿਹਾ ਹੈ।
ਕਸ਼ਮੀਰ ਦੀ ਧਾਰਾ 370 ਨੂੰ ਖ਼ਤਮ ਕਰਨ ਦਾ ਸਿਹਰਾ ਮੰਤਰੀ ਮੋਦੀ ਸਰਕਾਰ ਸਿਰ ਜਾਂਦਾ ਹੈ : ਅਮਿਤ ਸ਼ਾਹ
ਏਜੰਸੀ, ਗੁਜਰਾਤ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਸ਼ਮੀਰ ਦੇ ਮੁੱਦਿਆਂ ਲਈ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਧਾਰਾ 370 ਨੂੰ ਖ਼ਤਮ ਕਰ ਕੇ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਦਾ ਸਿਹਰਾ ਨਰਿੰਦਰ ਮੋਦੀ ਸਰਕਾਰ ਨੂੰ ਦਿੱਤਾ। ਅਮਿਤ ਸ਼ਾਹ ਨੇ ਗੁਜਰਾਤ 'ਚ ਭਾਜਪਾ ਦੀ 'ਗੌਰਵ ਯਾਤਰਾ' ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ 'ਤੇ ਆਯੋਜਿਤ ਇਕ ਪ੍ਰੋਗਰਾਮ 'ਚ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ....
ਕਾਂਗਰਸ ਪ੍ਰਧਾਨ ਦੀ ਚੋਣ 'ਚ ਵੋਟਿੰਗ ਸੀਕ੍ਰੇਟ ਬੈਲਟ ਪੇਪਰ ਨਾਲ ਹੋਵੇਗੀ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਦੀ ਚੋਣ 'ਚ ਵੋਟਿੰਗ ਸੀਕ੍ਰੇਟ ਬੈਲਟ ਪੇਪਰ ਨਾਲ ਹੋਵੇਗੀ। ਇਸ ਵਿਚ ਇਹ ਪਤਾ ਨਹੀਂ ਲੱਗ ਸਕੇਗਾ ਕਿ ਕਿਸ ਨੇ ਕਿਸ ਨੂੰ ਵੋਟ ਪਾਈ। ਚੋਣਾਂ 'ਚ ਪਾਰਦਰਸ਼ਿਤਾ ਯਕੀਨੀ ਬਣਾਉਣ ਲਈ ਕਾਂਗਰਸ ਚੋਣ ਅਥਾਰਟੀ ਨੇ ਇਹ ਕਦਮ ਚੁੱਕਦੇ ਹੋਏ ਸਾਫ਼ ਕਰ ਦਿੱਤਾ ਹੈ ਕਿ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸਾਰੇ ਸੂਬਿਆਂ ਦੇ ਬੈਲਟ ਪੇਪਰਾਂ ਨੂੰ ਵੀ ਮਿਲਾ ਦਿੱਤਾ ਜਾਵੇਗਾ ਤਾਂ ਜੋ ਕਿਸ ਸੂਬੇ 'ਚ ਕਿਸ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਮਿਲੀਆਂ, ਇਹ ਵੀ ਪਤਾ ਨਾ ਲੱਗ ਸਕੇ। 17 ਅਕਤੂਬਰ ਨੂੰ ਚੋਣਾਂ....
ਨੋਟਬੰਦੀ 'ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਰਿਜ਼ਰਵ ਬੈਂਕ ਨੂੰ ਪੁੱਛਿਆ ਕਿ 1000-500 ਦੇ ਨੋਟ ਕਿਸ ਕਾਨੂੰਨ ਰਾਹੀਂ ਬੰਦ ਕੀਤੇ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਨੋਟਬੰਦੀ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਨੂੰ ਨੋਟਿਸ ਜਾਰੀ ਕੀਤਾ ਹੈ। ਅਦਾਲਤ ਨੇ ਦੋਵਾਂ ਤੋਂ ਪੁੱਛਿਆ ਹੈ ਕਿ 1000 ਅਤੇ 500 ਦੇ ਨੋਟਾਂ 'ਤੇ ਪਾਬੰਦੀ ਲਗਾਉਣ ਲਈ ਕਿਹੜੇ ਕਾਨੂੰਨ ਦੀ ਵਰਤੋਂ ਕੀਤੀ ਗਈ ਸੀ। 5 ਜੱਜਾਂ ਦੀ ਸੰਵਿਧਾਨਕ ਬੈਂਚ ਨੇ ਨੋਟਬੰਦੀ ਨੂੰ ਲੈ ਕੇ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਕੀਤੀ। ਬੈਂਚ ਵਿੱਚ ਜਸਟਿਸ ਅਬਦੁਲ ਨਜ਼ੀਰ, ਬੀਆਰ ਗਵਈ, ਏਐਸ ਬੋਪੰਨਾ, ਵੀ ਰਾਮਸੁਬਰਾਮਨੀਅਮ ਅਤੇ ਬੀਵੀ ਨਾਗਰਥਨਾ ਸ਼ਾਮਲ ਹਨ....
ਆਈ ਟੀ ਐਕਟ ਦੀ ਧਾਰਾ 66 ਏ ਤਹਿਤ ਕਿਸੇ ਨਾਗਰਿਕ ਖਿਲਾਫ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ : ਸੁਪਰੀਮ ਕੋਰਟ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਹਦਾਇਤ ਕੀਤੀਹੈ ਕਿ ਸੂਚਨਾ ਤਕਨਾਲੋਜੀ ਐਕਟ 2022 ਦੀ ਧਾਰਾ 66 ਏ ਦੇ ਤਹਿਤ ਕਿਸੇਵੀ ਨਾਗਰਿਕ ਦੇ ਖਿਲਾਫ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਕਿਉਂਕਿ ਸੁਪਰੀਮ ਕੋਰਟ ਨੇ 2015 ਵਿਚ ਇਸ ਧਾਰਾ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਸੀ। ਆਈ ਐਕਟ ਦੀ ਧਾਰਾ 66 ਏ ਜੋ ਕਿ 2015 ਵਿਚ ਸੁਪਰੀਮ ਕੋਰਟ ਵੱਲੋਂ ਰੱਦ ਕਰਦਿੱਤੀ ਗਈ ਸੀ, ਦੇ ਮੁਤਾਬਕ ਇਕ ਵਿਅਕਤੀ ਜੋ ਮਾੜੇ ਮੈਸਜ ਭੇਜਦਾ ਹੈ, ਨੂੰ ਤਿੰਨਸਾਲ ਤੱਕ ਦੀ ਸਜ਼ਾ ਤੇਜ਼ੁਰਮਾਨਾ ਹੋ ਸਕਦਾ ਸੀ। ਚੀਫ ਜਸਟਿਸ ਯੂ ਯੂ ਲਲਿਤ, ਜਸਟਿਸ....
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ “ਸ਼੍ਰੀ ਮਹਾਕਾਲ ਲੋਕ” ਕੋਰੀਡੋਰ ਦਾ ਕੀਤਾ ਉਦਘਾਟਨ
ਮੱਧ ਪ੍ਰਦੇਸ਼ : ਉਜੈਨ ਵਿੱਚ ਭਗਵਾਨ ਮਹਾਕਾਲ ਦੀ ਪੂਜਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੈਦਿਕ ਜਾਪ ਦੇ ਵਿਚਕਾਰ “ਸ਼੍ਰੀ ਮਹਾਕਾਲ ਲੋਕ” ਕੋਰੀਡੋਰ ਦਾ ਉਦਘਾਟਨ ਕੀਤਾ | ਮੱਧ ਪ੍ਰਦੇਸ਼ ਸਰਕਾਰ ਸ਼ਾਨਦਾਰ ਕੋਰੀਡੋਰ ਬਣਾਉਣ ਲਈ 421 ਕਰੋੜ ਰੁਪਏ ਦਾ ਯੋਗਦਾਨ ਦੇਵੇਗੀ। ਮਹਾਕਾਲ ਕੰਪਲੈਕਸ 20 ਹੈਕਟੇਅਰ ਵਿੱਚ ਬਣਾਇਆ ਜਾ ਰਿਹਾ ਹੈ। ਇਹ ਵਾਰਾਣਸੀ, ਯੂਪੀ ਵਿੱਚ ਕਾਸ਼ੀ ਵਿਸ਼ਵਨਾਥ ਕੋਰੀਡੋਰ ਤੋਂ ਚਾਰ ਗੁਣਾ ਵੱਡਾ ਹੈ। ਕਾਸ਼ੀ ਵਿਸ਼ਵਨਾਥ ਕੋਰੀਡੋਰ ਪੰਜ ਹੈਕਟੇਅਰ ਵਿੱਚ ਫੈਲਿਆ ਹੋਇਆ ਹੈ।....
ਤਲਾਕ-ਏ-ਕਿਨਾਇਆ ਤੇ ਤਲਾਕ-ਏ-ਬੈਨ ਸਮੇਤ ਮੁਸਲਮਾਨਾਂ ’ਚ ਸਾਰੇ ਤਰ੍ਹਾਂ ਦੇ ਇਕਪਾਸਡ਼ ਤੇ ਗ਼ੈਰ ਨਿਆਇਕ ਤਲਾਕ ਨੂੰ ਨਾ ਮੰਨਣਯੋਗ ਤੇ ਅਸੰਵਿਧਾਨਿਕ ਐਲਾਨ ਕਰਨ ਦੀ ਮੰਗ
ਪੀਟੀਆਈ (ਨਵੀਂ ਦਿੱਲੀ): ਤਲਾਕ-ਏ-ਕਿਨਾਇਆ ਤੇ ਤਲਾਕ-ਏ-ਬੈਨ ਸਮੇਤ ਮੁਸਲਮਾਨਾਂ ’ਚ ਸਾਰੇ ਤਰ੍ਹਾਂ ਦੇ ਇਕਪਾਸਡ਼ ਤੇ ਗ਼ੈਰ ਨਿਆਇਕ ਤਲਾਕ ਨੂੰ ਨਾ ਮੰਨਣਯੋਗ ਤੇ ਅਸੰਵਿਧਾਨਿਕ ਐਲਾਨ ਕਰਨ ਦੀ ਮੰਗ ਸਬੰਧੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਤੇ ਹੋਰਨਾਂ ਤੋਂ ਜਵਾਬ ਤਲਬ ਕੀਤਾ। ਜਸਟਿਸ ਐੱਸਏ ਨਜੀਰ ਤੇ ਜਸਟਿਸ ਜੇਬੀ ਪਾਰਡੀਵਾਲਾ ਦੀ ਬੈਂਚ ਨੇ ਕਾਨੂੰਨ ਤੇ ਨਿਆਂ ਮੰਤਰਾਲੇ, ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਤੇ ਹੋਰਨਾਂ ਨੂੰ ਨੋਟਿਸ ਜਾਰੀ ਕੀਤੇ। ਸੁਪਰੀਮ ਕੋਰਟ ਕਰਨਾਟਕ ਨਿਵਾਸੀ....
ਕਰੌਲੀ ਜਿਲ੍ਹੇ ‘ਚ ਮਿੱਟੀ ਖਿਸਕਣ ਕਾਰਨ ਨਾਲ 6 ਦੀ ਮੌਤ
ਰਾਜਸਥਾਨ : ਕਰੌਲੀ ਜਿਲ੍ਹੇ ਸਿਮਿਰ ਪਿੰਡ ‘ਚ ਮਿੱਟੀ ਖਿਸਕਣ ਕਾਰਨ ਨਾਲ 6 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਲੜਕੀਆਂ ਅਤੇ ਤਿੰਨ ਔਰਤਾਂ ਸ਼ਾਮਲ ਹਨ। ਹਾਦਸੇ ‘ਚ ਤਿੰਨ ਤੋਂ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਹੈ। ਦੱਸ ਦਈਏ ਕਿ ਇਸ ਹਾਦਸੇ ‘ਚ ਇਕ ਹੋਰ ਔਰਤ ਦੇ ਨਾਲ-ਨਾਲ ਦੋ ਲੜਕੀਆਂ ਵੀ ਜ਼ਖਮੀ ਹੋ ਗਈਆਂ ਹਨ, ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ‘ਤੇ....
ਦਿੱਲੀ ‘ਚ ਦੀਵਾਲੀ ਦੌਰਾਨ ਵੀ ਪਟਾਕਿਆਂ ‘ਤੇ ਪਾਬੰਦੀ ਨਹੀਂ ਹਟਾਈ ਜਾਵੇਗੀ : ਸੁਪਰੀਮ ਕੋਰਟ
ਦਿੱਲੀ : ਐੱਨਸੀਆਰ-ਦਿੱਲੀ ‘ਚ ਪਟਾਕਿਆਂ ‘ਤੇ ਲੱਗੀ ਪਾਬੰਦੀ ਇਸ ਸਾਲ ਵੀ ਨਹੀਂ ਹਟੇਗੀ। ਸੁਪਰੀਮ ਕੋਰਟ ਨੇ ਪਟਾਕਿਆਂ ‘ਤੇ ਪਾਬੰਦੀ ਹਟਾਉਣ ਲਈ ਦਾਇਰ ਪਟੀਸ਼ਨ ‘ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕਿਹਾ ਹੈ ਕਿ ਦੀਵਾਲੀ ਦੌਰਾਨ ਵੀ ਪਟਾਕਿਆਂ ‘ਤੇ ਪਾਬੰਦੀ ਨਹੀਂ ਹਟਾਈ ਜਾਵੇਗੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਡਾ ਹੁਕਮ ਬਹੁਤ ਸਪੱਸ਼ਟ ਹੈ। ਹਾਲਾਂਕਿ ਅਦਾਲਤ ਨੇ ਇਸ ਪਟੀਸ਼ਨ ਨੂੰ ਹੋਰ ਪਟੀਸ਼ਨਾਂ ਨਾਲ ਜੋੜ ਦਿੱਤਾ ਹੈ। ਦਰਅਸਲ ਇਸ ਮਾਮਲੇ ‘ਚ ਭਾਜਪਾ ਨੇਤਾ ਮਨੋਜ ਤਿਵਾਰੀ ਨੇ ਸੁਪਰੀਮ ਕੋਰਟ ‘ਚ....
‘ਸ੍ਰੀ ਮੁਲਾਇਮ ਸਿੰਘ ਯਾਦਵ ਜੀ ਵਿਲੱਖਣ ਸ਼ਖ਼ਸੀਅਤ ਦੇ ਧਨੀ ਸਨ : ਪ੍ਰਧਾਨ ਮੰਤਰੀ
ਨਵੀਂ ਦਿੱਲੀ : ਸਮਾਜਵਾਦੀ ਪਾਰਟੀ (ਸਪਾ) ਦੇ ਸਰਪ੍ਰਸਤ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ’ਚ ਸੋਗ ਦੀ ਲਹਿਰ ਹੈ। ਪੀਐੱਮ ਮੋਦੀ ਸਮੇਤ ਕਈ ਨੇਤਾਵਾਂ ਨੇ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਮੋਦੀ ਨੇ ਲਗਾਤਾਰ ਤਿੰਨ ਟਵੀਟ ਕਰ ਕੇ ਦੁੱਖ ਜਤਾਇਆ ਹੈ। ਮੁਲਾਇਮ ਸਿੰਘ ਯਾਦਵ ਦੀ ਸੋਮਵਾਰ ਸਵੇਰੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ ਮੌਤ ਹੋ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ, ‘ਸ੍ਰੀ ਮੁਲਾਇਮ ਸਿੰਘ ਯਾਦਵ ਜੀ ਵਿਲੱਖਣ ਸ਼ਖ਼ਸੀਅਤ....
ਅਨੰਤਪੁਰਾ ਝੀਲ ਮੰਦਰ ਦੀ ਰਾਖੀ ਕਰਨ ਵਾਲਾ ਬਾਬੀਆ ਮਗਰਮੱਛ ਦੀ ਮੌਤ
ਨਵੀਂ ਦਿੱਲੀ : ਕਾਸਰਗੋਡ ਸਥਿਤ ਸ਼੍ਰੀ ਅਨੰਤਪਦਮਨਾਭ ਸਵਾਮੀ ਮੰਦਰ ਦੇ ਸ਼ਾਕਾਹਾਰੀ ਮਗਰਮੱਛ ਬਾਬੀਆ ਦੀ ਐਤਵਾਰ ਰਾਤ ਮੌਤ ਹੋ ਗਈ। ਇਹ ਮਗਰਮੱਛ ਪੂਰੀ ਤਰ੍ਹਾਂ ਨਾਲ ਸ਼ਾਕਾਹਾਰੀ ਸੀ ਅਤੇ ਖਾਣੇ ਵਿੱਚ ਸਿਰਫ਼ ਪ੍ਰਸ਼ਾਦ ਹੀ ਖਾਂਦਾ ਸੀ। ਇੱਥੋਂ ਤੱਕ ਕਿ ਉਸਨੇ ਕਦੇ ਝੀਲ ਵਿੱਚ ਕਿਸੇ ਮੱਛੀ ਜਾਂ ਕਿਸੇ ਹੋਰ ਜਾਨਵਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਸੀ। ਇਸ ਮਗਰਮੱਛ ਨੂੰ ਮੰਦਰ ਦਾ ਰਖਵਾਲਾ ਵੀ ਮੰਨਿਆ ਜਾਂਦਾ ਸੀ। ਮੰਦਰ ਦੇ ਅਧਿਕਾਰੀਆਂ ਮੁਤਾਬਕ ਬਾਬੀਆ ਮਗਰਮੱਛ ਸ਼ਨੀਵਾਰ ਤੋਂ ਲਾਪਤਾ ਸੀ ਅਤੇ ਐਤਵਾਰ ਰਾਤ ਕਰੀਬ....