ਸੀਕਰੀ, 15 ਮਾਰਚ : ਰਾਜਸਥਾਨ ਦੇ ਸੀਕਰੀ ਇਲਾਕੇ ‘ਚ ਇੱਕ ਨੌਜਵਾਨ ਵੱਲੋਂ ਆਪਣੀ ਮਾਂ ਅਤੇ ਛੋਟੇ ਭਰਾ ਨੂੰ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਦੁੱਖਦਾਈ ਘਟਨਾਂ ਸਾਹਮਣੇ ਆਈ ਹੈ, ਅੱਗ ਦੀ ਲਪੇਟ ‘ਚ ਆਏ ਮਾਂ-ਪੁੱਤ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਥਾਣਾ ਸੀਕਰੀ ਦੀ ਪੁਲਿਸ ਵੱਲੋਂ ਕਥਿਤ ਦੋਸ਼ੀ ਪੁੱਤਰ ਨੂੰ ਗ੍ਰਿਫਤਾਰ ਕਰਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਦੇ ਛੋਟੇ ਭਰਾ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਉਸ ਤੋਂ ਬਾਅਦ ਜਖ਼ਮਾਂ ਦੀ ਤਾਬ ਨਾਲ ਝੱਲਦੇ ਹੋਏ ਮਾਂ ਦੀ ਵੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਨਰੇਸ਼ ਸ਼ਰਮਾਂ ਨੇ ਦੱਸਿਆ ਕਿ ਕਥਿਤ ਦੋਸ਼ੀ ਬੰਸੀ ਖੱਤਰੀ ਪੁੱਤਰ ਰਾਮ ਪ੍ਰਕਾਸ਼ ਨੂੰ ਇਸ ਘਟਨਾਂ ਨੁੰ ਅੰਜ਼ਾਮ ਦੇ ਦੋਸ਼ਾਂ ਤਹਿਤ ਕਾਬੂ ਕਰਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬੰਸੀ ਨੇ ਦੱਸਿਆ ਕਿ ਉਹ ਤੇ ਉਸਦਾ ਭਰਾ ਦੋਵੇਂ ਫਲ ਵੇਚਦੇ ਸਨ, ਉਸਦਾ ਛੋਟਾ ਭਰਾ ਰਾਜੇਸ਼ ਉਸ ਨਾਲੋਂ ਸਸਤੇ ਫਲ ਵੇਚਦਾ ਸੀ, ਤੇ ਉਸਦਾ ਛੋਟਾ ਭਰਾ ਉਸਨੂੰ ਟਿੱਚਰਾਂ ਵੀ ਕਰਦਾ ਸੀ, ਜਿਸ ਦੇ ਰੋਸ ਵਜੋਂ ਉਸਨੇ ਇਹ ਕਦਮ ਚੁੱਕਿਆ ਤੇ ਆਪਣੀ ਮਾਂ ਸੁਮਿਤਰਾ ਦੇਵੀ ਅਤੇ ਛੋਟੇ ਭਰਾ ਰਾਜੇਸ਼ ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ।ਐਸਐਚਓ ਨਰੇਸ਼ ਸ਼ਰਮਾਂ ਨੇ ਦੱਸਿਆ ਕਿ ਅੱਗ ਦੀ ਲਪੇਟ ‘ਚ ਆਏ ਮਾਂ-ਪੁੱਤ ਦਾ ਰੋਹਤਕ ਦੇ ਇੱਕ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ, ਜਿੰਨ੍ਹਾਂ ਦੀ ਇਲਾਜ ਦੌਰਾਨ ਮੋਤ ਹੋ ਗਈ ਹੈ।