ਸੋਨੀਪਤ, 13 ਜੁਲਾਈ : ਸੋਨੀਪਤ ਦੇ ਖਰਖੌਦਾ ‘ਚ ਭਾਊ ਗੈਂਗ ਦੇ 3 ਸ਼ਾਰਪ ਸ਼ੂਟਰਾਂ ਵਿਚਾਲੇ ਮੁੱਠਭੇੜ ਹੋਈ, ਜਿਸ ‘ਚ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਆਹਮੋ-ਸਾਹਮਣੇ ਗੋਲੀਬਾਰੀ ‘ਚ 3 ਬਦਮਾਸ਼ ਮਾਰੇ ਗਏ। ਪੁਲਿਸ ਤਿੰਨਾਂ ਨੂੰ ਖਰਖੌਦਾ ਸਿਵਲ ਹਸਪਤਾਲ ਲੈ ਗਈ ਹੈ। ਪਿਛਲੇ ਕਾਫੀ ਸਮੇਂ ਤੋਂ ਹਰਿਆਣਾ ਪੁਲਿਸ ਲਈ ਸਿਰਦਰਦੀ ਬਣੇ ਹੋਏ ਆਸ਼ੀਸ਼ ਉਰਫ਼ ਲਾਲੂ, ਸੰਨੀ ਖਰੜ ਅਤੇ ਵਿੱਕੀ ਰਿਧਾਨਾ ਨੂੰ ਹਰਿਆਣਾ ਐਸ.ਟੀ.ਐਫ ਨੇ ਐਨਕਾਊਂਟਰ ਕਰਕੇ ਤਿੰਨਾਂ ਕੋਲੋਂ 5 ਆਧੁਨਿਕ ਪਿਸਤੌਲ ਵੀ ਬਰਾਮਦ ਕੀਤੇ ਹਨ ਨੇ ਭਾਊ ਗੈਂਗ ਰਾਹੀਂ ਹਿਸਾਰ ਦੇ ਕਈ ਕਾਰੋਬਾਰੀਆਂ ਤੋਂ ਕਈ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ, ਜਿਸ ਦੀ ਸੋਨੀਪਤ ਪੁਲਿਸ ਅਤੇ ਹਰਿਆਣਾ ਐਸਟੀਐਫ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਹਰਿਆਣਾ ਪੁਲਿਸ ਨੇ ਤਿੰਨਾਂ 'ਤੇ ਇਨਾਮ ਦਾ ਐਲਾਨ ਕੀਤਾ ਸੀ। ਇਨ੍ਹਾਂ ਸ਼ੂਟਰਾਂ ਨੇ ਹਿਸਾਰ ਦੇ ਕਈ ਕਾਰੋਬਾਰੀਆਂ ਤੋਂ ਕਰੋੜਾਂ ਰੁਪਏ ਦੀ ਫਿਰੌਤੀ ਮੰਗੀ ਸੀ। ਫਿਲਹਾਲ ਸੋਨੀਪਤ ਪੁਲਿਸ ਅਤੇ ਹਰਿਆਣਾ ਐਸਟੀਐਫ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਭਾਊ ਗੈਂਗ ਹਰਿਆਣਾ 'ਚ ਪੁਲਿਸ ਲਈ ਸਿਰਦਰਦੀ ਬਣਿਆ ਹੋਇਆ ਹੈ। ਇਸ ਗਿਰੋਹ ਦਾ ਸਰਗਨਾ ਹਿਮਾਂਸ਼ੂ ਉਰਫ਼ ਭਾਊ ਹੈ, ਜੋ ਵਿਦੇਸ਼ਾਂ ਵਿੱਚ ਕਿਤੇ ਲੁਕਿਆ ਹੋਇਆ ਹੈ। ਵਿਦੇਸ਼ ਵਿੱਚ ਬੈਠ ਕੇ ਉਹ ਆਪਣੇ ਸ਼ੂਟਰ ਰਾਹੀਂ ਫਿਰੌਤੀ ਅਤੇ ਕਤਲ ਵਰਗੇ ਅਪਰਾਧਾਂ ਨੂੰ ਅੰਜਾਮ ਦੇ ਰਿਹਾ ਹੈ। ਇਸ ਤੋਂ ਪਹਿਲਾਂ ਮਾਤੂਰਾਮ ਹਲਵਾਈ ਸਮੇਤ ਕਈ ਲੋਕਾਂ ਤੋਂ ਫਿਰੌਤੀ ਮੰਗੇ ਜਾਣ ਦੀਆਂ ਖਬਰਾਂ ਵੀ ਸੁਰਖੀਆਂ 'ਚ ਰਹੀਆਂ ਸਨ। ਪੁਲੀਸ ਅਨੁਸਾਰ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸ਼ੂਟਰ ਵੀ ਭਾਊ ਗੈਂਗ ਲਈ ਕੰਮ ਕਰਦਾ ਸੀ। ਮੁਕਾਬਲੇ ਵਿੱਚ ਮਾਰੇ ਗਏ ਅਪਰਾਧੀ ਲੰਬੇ ਸਮੇਂ ਤੋਂ ਹਰਿਆਣਾ ਲਈ ਸਿਰਦਰਦੀ ਬਣੇ ਹੋਏ ਸਨ। ਪੁਲਿਸ ਲਗਾਤਾਰ ਉਨ੍ਹਾਂ ਦੀ ਭਾਲ ਕਰ ਰਹੀ ਸੀ। ਹਿਸਾਰ ਸਮੇਤ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਫਿਰੌਤੀ ਅਤੇ ਕਤਲ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵਾਰਦਾਤਾਂ ਵਿੱਚ ਇਨ੍ਹਾਂ ਸ਼ੂਟਰਾਂ ਦੇ ਨਾਂ ਵੀ ਸਾਹਮਣੇ ਆ ਰਹੇ ਸਨ। ਪੁਲਿਸ ਨੇ ਉਨ੍ਹਾਂ ਨੂੰ ਫੜਨ 'ਤੇ ਕਈ ਲੱਖ ਦੇ ਇਨਾਮ ਦਾ ਐਲਾਨ ਵੀ ਕੀਤਾ ਸੀ। ਆਖਿਰਕਾਰ ਬਦਮਾਸ਼ਾਂ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਗਈ ਟੀਮ ਵਿਚਾਲੇ ਮੁਕਾਬਲਾ ਹੋ ਗਿਆ, ਜਿਸ 'ਚ ਤਿੰਨ ਸ਼ੂਟਰ ਮਾਰੇ ਗਏ।