ਚੰਡੀਗੜ੍ਹ : ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.) ਨੇ ਟੈਕਨਾਲੋਜੀ ਐਂਡ ਇਨੋਵੇਸ਼ਨ ਸਪੋਰਟ ਸੈਂਟਰ (ਟੀ.ਆਈ.ਐਸ.ਸੀ.) ਦੀ ਸ਼੍ਰੇਣੀ ਵਿੱਚ ਸਾਲ 2021 ਅਤੇ 2022 ਲਈ ਨੈਸ਼ਨਲ ਇੰਟਲੈਕਚੁਅਲ ਪ੍ਰਾਪਰਟੀ ਐਵਾਰਡ ਹਾਸਲ ਕੀਤਾ। ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਕੰਟਰੋਲਰ ਜਨਰਲ ਆਫ਼ ਪੇਟੈਂਟ ਡਿਜ਼ਾਈਨ ਐਂਡ ਟ੍ਰੇਡਮਾਰਕ ਦੇ ਦਫ਼ਤਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਪੁਰਸਕਾਰ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਵੱਲੋਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵ. ਡਾ. ਏ.ਪੀ.ਜੇ. ਅਬਦੁਲ ਕਲਾਮ ਦੇ ਜਨਮ ਦਿਵਸ ਮੌਕੇ ਕਰਵਾਈ ਨੈਸ਼ਨਲ ਆਈ.ਪੀ. ਕਾਨਫਰੰਸ ਦੌਰਾਨ ਕੌੰਸਲ ਦੀ ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ ਨੂੰ ਪ੍ਰਦਾਨ ਕੀਤਾ ਗਿਆ। ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬੇ ਵਿੱਚ ਨਵੀਨਤਾ ਅਤੇ ਆਈ.ਪੀ.ਆਰ. ਈਕੋਸਿਸਟਮ ਦੇ ਨਿਰਮਾਣ ਲਈ ਕੌਂਸਲ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਹੋਰ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਕੌਂਸਲ ਨੂੰ 3 ਕਰੋੜ ਰੁਪਏ ਦੀ ਗ੍ਰਾਂਟ ਅਲਾਟ ਕੀਤੀ ਗਈ ਹੈ।ਟੀ.ਆਈ.ਐਸ.ਸੀ.-ਪੰਜਾਬ ਭਾਰਤ ਸਰਕਾਰ ਵੱਲੋਂ 2017 ਵਿੱਚ ਸਥਾਪਿਤ ਦੇਸ਼ ਦਾ ਪਹਿਲਾ ਟੀ.ਆਈ.ਐਸ.ਸੀ. ਹੈ, ਜੋ ਵਰਲਡ ਇੰਟਲੈਕਚੁਅਲ ਪ੍ਰਾਪਰਟੀ ਸੰਸਥਾ -ਸੰਯੁਕਤ ਰਾਸ਼ਟਰ ਅਤੇ ਸੈੱਲ ਫਾਰ ਆਈਪੀਆਰ ਪ੍ਰਮੋਸ਼ਨ ਅਤੇ ਮੈਨੇਜਮੈਂਟ-ਡਿਪਾਰਟਮੈਂਟ ਫਾਰ ਪ੍ਰਮੋਸਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਲਈ ਭਾਰਤ ਸਰਕਾਰ ਦੇ ਪੇਟੈਂਟ ਸੂਚਨਾ ਕੇਂਦਰ ਦੀ ਜਾਣਕਾਰੀ ’ਤੇ ਆਧਾਰਤ ਹੈ, ਜੋ ਵਿਸ਼ਵ ਬੌਧਿਕ ਸੰਪੱਤੀ -ਪੀਐਸਸੀਐਸਟੀ ਲਈ ਇਨੋਵੇਟਰਾਂ ਦੀ ਇੰਟਲੈਕਚੁਅਲ ਪ੍ਰਾਪਰਟੀ ਦੀ ਸੁਰੱਖਿਆ ਕਰਦਾ ਹੈ। ਇਸਨੇ ਰਾਜ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਵਿੱਚ ਆਈਪੀਆਰ ਸੈੱਲਾਂ ਅਤੇ ਆਈਪੀਆਰ ਕਲੱਬਾਂ ਦਾ ਇੱਕ ਨੈਟਵਰਕ ਸਥਾਪਤ ਕੀਤਾ ਹੈ।ਕੌਂਸਲ ਨੇ ਲਗਭਗ 800 ਇਨੋਵੇਟਰਾਂ ਦੀ ਨੋਵਲਟੀ ਦਾ ਮੁਲਾਂਕਣ ਕੀਤਾ ਹੈ ਅਤੇ ਲਗਭਗ 100 ਪੇਟੈਂਟ ਫਾਈਲ ਕਰਨ ਦੀ ਸਹੂਲਤ ਦਿੱਤੀ ਹੈ। ਇਹ ਮਹਿਲਾ ਪੇਸ਼ੇਵਰਾਂ ਨੂੰ ਸਿਖਲਾਈ ਦੇਣ ਲਈ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ- ਦਾ ਇੱਕ ਪ੍ਰਮਾਣਿਤ ਨੋਡ ਅਤੇ ਸਾਰੇ ਨਵੇਂ ਸਟਾਰਟਅੱਪਸ ਅਤੇ ਉੱਦਮਾਂ ਦੀ ਸਲਾਹ ਦੇਣ ਸਬੰਧੀ ਇੱਕ ਸਟੇਟ ਸਲਾਹਕਾਰੀ ਨੋਡ ਵੀ ਹੈ। ਟੀਆਈਐਸਸੀ-ਪੰਜਾਬ ਨੇ ਨਾ ਸਿਰਫ ਆਪਣੇ ਆਈਪੀਆਰ ਸੈੱਲਾਂ ਵੱਲੋਂ ਵਿਕਸਤ ਕੀਤੀਆਂ ਤਕਨਾਲੋਜੀਆਂ ਨੂੰ ਲਾਇਸੈਂਸ ਦੇਣ ਦੀ ਸਹੂਲਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਸਗੋਂ ਖਾਸ ਤੌਰ ‘ਤੇ ਕੋਵਿਡ ਦੇ ਸਮੇਂ ਦੌਰਾਨ ਪੀਐਸਸੀਐਸਟੀ ਵੱਲੋਂ ਵਿਕਸਤ/ਪ੍ਰਦਰਸ਼ਿਤ ਕੀਤੀਆਂ ਗਈਆਂ ਤਕਨਾਲੋਜੀਆਂ ਆਦਿ ਰਾਹੀਂ ਹਾਈਬ੍ਰਿਡ ਇੱਟ ਬਣਾਉਣ ਦੇ ਨਾਲ ਨਾਲ ਸਾਫ-ਸੁਥਰੇ ਉਤਪਾਦਨ, ਰੁਜ਼ਗਾਰ ਪੈਦਾ ਕਰਨ, ਮਨੁੱਖੀ ਸ਼ਕਤੀ ਦੇ ਹੁਨਰ ਅਤੇ ਉਦਯੋਗ ਦੀ ਮੁਕਾਬਲੇਬਾਜੀ ਨੂੰ ਵਧਾਉਣ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ।