
- ਰਾਹੁਲ ਗਾਂਧੀ ਦੇ ਕੇਰਲ ਦੇ ਕਾਂਗਰਸ ਨੇਤਾਵਾਂ 'ਚ ਜੋਸ਼ ਭਰਿਆ, ਕਿਹਾ- ਅੱਗੇ ਲਈ ਇਕਜੁੱਟ
ਕੇਰਲ, 02 ਮਾਰਚ 2025 : ਕਾਂਗਰਸ ਸਾਂਸਦ ਸ਼ਸ਼ੀ ਥਰੂਰ ਦੀ ਤਾਜ਼ਾ ਟਿੱਪਣੀ 'ਤੇ ਵਿਵਾਦ ਤੋਂ ਬਾਅਦ ਰਾਹੁਲ ਗਾਂਧੀ ਨੇ ਕੇਰਲ ਦੇ ਨੇਤਾਵਾਂ 'ਤੇ ਜੋਸ਼ ਭਰ ਦਿੱਤਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਕੇਰਲ ਕਾਂਗਰਸ ਦੇ ਨੇਤਾ ਇਕ ਹਨ। ਉਹ ਆਪਣੇ ਭਵਿੱਖ ਦੇ ਉਦੇਸ਼ ਲਈ ਇਕਜੁੱਟ ਹਨ। ਸ਼ੁੱਕਰਵਾਰ ਨੂੰ ਕਾਂਗਰਸ ਨੇਤਾਵਾਂ ਨੇ ਕੇਰਲ ਦੇ ਨੇਤਾਵਾਂ ਨਾਲ ਇੰਦਰਾ ਭਵਨ 'ਚ ਪਾਰਟੀ ਦੀ ਰਣਨੀਤੀ 'ਤੇ ਚਰਚਾ ਕੀਤੀ ਸੀ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਫੇਸਬੁੱਕ 'ਤੇ ਲਿਖਿਆ ਕਿ ਉਹ ਇਕੱਠੇ ਖੜ੍ਹੇ ਹਨ। ਅੱਗੇ ਮਕਸਦ ਨੂੰ ਰੋਸ਼ਨ ਕਰਨ ਲਈ ਇੱਕਜੁੱਟ ਹਨ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਹੈਸ਼ਟੈਗ ਟੀਮ ਕੇਰਲਾ ਵੀ ਲਿਖਿਆ। ਕਾਂਗਰਸ ਦੇ ਇੰਦਰਾ ਭਵਨ ਹੈੱਡਕੁਆਰਟਰ ਵਿੱਚ ਕਰੀਬ ਤਿੰਨ ਘੰਟੇ ਚੱਲੀ ਮੀਟਿੰਗ ਵਿੱਚ ਅਨੁਸ਼ਾਸਨ, ਏਕਤਾ ਅਤੇ ਸੂਬਾ ਸੰਗਠਨ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਬੈਠਕ 'ਚ ਰਾਹੁਲ ਗਾਂਧੀ ਨੇ ਕਿਹਾ ਕਿ ਨੇਤਾਵਾਂ ਨੂੰ ਸਿਆਸੀ ਰਣਨੀਤੀ ਨੂੰ ਲੈ ਕੇ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ। ਨਾਲ ਹੀ, ਕਿਸੇ ਨੂੰ ਪਾਰਟੀ ਲਾਈਨ ਤੋਂ ਬਾਹਰ ਜਾ ਕੇ ਕੁਝ ਨਹੀਂ ਕਰਨਾ ਚਾਹੀਦਾ ਜਾਂ ਕਹਿਣਾ ਨਹੀਂ ਚਾਹੀਦਾ। ਇਸ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਦੀ ਕੇਰਲ ਇਕਾਈ ਨੂੰ ਮਜ਼ਬੂਤ ਕਰਨ ਲਈ ਅਨੁਸ਼ਾਸਨ, ਏਕਤਾ ਅਤੇ ਖਾਲੀ ਅਸਾਮੀਆਂ ਨੂੰ ਭਰਨ 'ਤੇ ਜ਼ੋਰ ਦਿੱਤਾ ਸੀ। ਮੀਟਿੰਗ ਵਿੱਚ ਏਆਈਸੀਸੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਵਾਇਨਾਡ ਦੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ, ਕੇਰਲ ਕਾਂਗਰਸ ਦੇ ਮੁਖੀ ਕੇ ਸੁਧਾਕਰਨ, ਕੇਰਲ ਕਾਂਗਰਸ ਦੇ ਮੁਖੀ ਕੇ ਸੁਧਾਕਰਨ, ਕੇਰਲ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਦਲ (ਸੀਐਲਪੀ) ਦੇ ਨੇਤਾ ਵੀਡੀ ਸਤੀਸਨ, ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਥਰੂਰ ਅਤੇ ਕੇਰਲਾ ਏਆਈਸੀਸੀ ਇੰਚਾਰਜ ਦੀਪਾ ਦਾਸਮੁਨਸ਼ੀ ਆਦਿ ਮੌਜੂਦ ਸਨ। ਏ.ਆਈ.ਸੀ.ਸੀ ਇੰਚਾਰਜ ਦੀਪਾ ਦਾਸਮੁਨਸ਼ੀ ਨੇ ਕਿਹਾ ਕਿ ਸਾਨੂੰ ਸਾਡੀ ਹਾਈਕਮਾਂਡ ਤੋਂ ਸਪੱਸ਼ਟ ਸੰਕੇਤ ਮਿਲਿਆ ਹੈ ਕਿ ਕਾਂਗਰਸ ਕੇਰਲਾ ਦੇ ਲੋਕਾਂ ਨਾਲ ਬਹੁਤ ਭਾਵਨਾਤਮਕ ਅਤੇ ਸਿਆਸੀ ਤੌਰ 'ਤੇ ਜੁੜੀ ਹੋਈ ਹੈ। ਲੋਕ ਬਦਲਾਅ ਚਾਹੁੰਦੇ ਹਨ। ਇਸ ਲਈ ਸਾਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜਿਸ ਨਾਲ ਕੇਰਲ ਦੇ ਲੋਕਾਂ ਦਾ ਅਪਮਾਨ ਹੋਵੇ। ਇਹ ਸਪੱਸ਼ਟ ਸੰਕੇਤ ਹੈ ਅਤੇ ਜੇਕਰ ਕੋਈ ਨਿੱਜੀ ਤੌਰ 'ਤੇ ਕੁਝ ਕਹਿੰਦਾ ਹੈ ਤਾਂ ਅਸੀਂ ਸਖ਼ਤ ਕਾਰਵਾਈ ਕਰਾਂਗੇ। ਸਾਨੂੰ ਕੇਰਲ ਦੇ ਲੋਕਾਂ ਦਾ ਅਪਮਾਨ ਕਰਨ ਦਾ ਕੋਈ ਹੱਕ ਨਹੀਂ ਹੈ।