ਕੇਰਲਾ : ਕੇਰਲਾ ਦੀ ਪਿਨਾਰਾਈ ਵਿਜੇਅਨ ਦੀ ਅਗਵਾਈ ਵਾਲੀ ਸਰਕਾਰ ਦੀ ਸ਼ਰਾਬ ਨੀਤੀ ਦੀ ਨਿਖੇਧੀ ਕਰਦਿਆਂ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਕਿਹਾ ਹੈ ਕਿ ਸੂਬਾ ਪੰਜਾਬ ਦੀ ਥਾਂ ਨਸ਼ਿਆਂ ਦੀ ਰਾਜਧਾਨੀ ਬਣ ਰਿਹਾ ਹੈ। ਰਾਜਪਾਲ ਨੇ ਕਿਹਾ ਕਿ ਹਰ ਕੋਈ ਨਸ਼ਿਆਂ ਦੀ ਖਪਤ ਖਿਲਾਫ ਪ੍ਰਚਾਰ ਕਰ ਰਿਹਾ ਹੈ ਪਰ ਕੇਰਲਾ ਸਰਕਾਰ ਇਸਨੂੰ ਉਤਸ਼ਾਹਿਤ ਕਰ ਰਹੀ ਹੈ। ਅਸੀਂ ਇਥੇ ਫੈਸਲਾ ਕੀਤਾ ਹੈ ਕਿ ਲਾਟਰੀ ਤੇ ਸ਼ਰਾਬ ਹੀ ਸਾਡੇ ਵਿਕਾਸ ਲਈ ਕਾਫੀ ਹਨ। ਬਹੁਤ ਸ਼ਰਮ ਵਾਲੀ ਗੱਲ ਹੈ ਕਿ ਜਿਸ ਸੂਬੇ ਵਿਚ ਸਾਖ਼ਰਤਾ ਦਰ 100 ਫੀਸਦੀ ਹੈ, ਉਸਦੇ ਮੁਖੀ ਵਜੋਂ ਮੈਂ ਸ਼ਰਮਿੰਦਾ ਮਹਿਸੂਸ ਕਰਦਾ ਹਾਂ। ਲਾਟਰੀ ਕੀ ਹੈ ? ਤੁਸੀਂ ਲੋਕਾਂ ਨੂੰ ਲੁੱਟ ਰਹੇ ਹੋ। ਤੁਸੀਂ ਲੋਕਾਂ ਨੂੰ ਸ਼ਰਾਬ ਦੀ ਲੱਤ ਲਗਾ ਰਹੇ ਹੋ। ਕੀ ਤੁਸੀਂ ਜਾਣਦੇ ਹੋ, ਅੱਜ ਹਾਲਾਤ ਕੀ ਹਨ। ਕੇਰਲਾ ਪੰਜਾਬ ਦੀ ਥਾਂ ਨਸ਼ਿਆਂ ਦੀ ਰਾਜਧਾਨੀ ਬਣ ਰਿਹਾ ਹੈ।ਹਰ ਕੋਈ ਸ਼ਰਾਬ ਪੀਣ ਖਿਲਾਫ ਪ੍ਰਚਾਰ ਕਰ ਰਿਹਾ ਹੈ ਪਰ ਇਥੇ ਤੁਸੀਂ ਸ਼ਰਾਬ ਦੀ ਖਪਤ ਨੂੰ ਉਤਸ਼ਾਹਿਤ ਕਰ ਰਹੇ ਹੋ, ਕਿੰਨੇ ਸ਼ਰਮ ਵਾਲੀ ਗੱਲ ਹੈ। ਰਾਜਪਾਲ ਇਕ ਕਿਤਾਬ ਰਿਲੀਜ਼ ਸਮਾਰੋਹ ਨੂੰ ਸੰਬੋਧਨ ਕਰ ਰਹੇ ਹਨ।