ਕਰਨਾਲ, 08 ਅਪ੍ਰੈਲ : ਕਰਨਾਲ ਨੇੜੇ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਹੋਏ ਦਰਦਨਾਕ ਹਾਦਸੇ ‘ਚ ਚਾਰ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਟਰੱਕ ਨੇ ਖੜ੍ਹੀਆਂ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ, ਟੱਕਰ ਐਨੀ ਜਬਰਦਸਤ ਸੀ ਕਿ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਅਤੇ ਚਾਰ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਤਿੰਨ ਅੰਮ੍ਰਿਤਸਰ ਸਾਹਿਬ ਦੇ ਵਸਨੀਕ ਸਨ ਅਤੇ ਇੱਕ ਰੋਹਤਕ ਵਾਸੀ ਸੀ। ਪੁਲਿਸ ਨੂੰ ਦਿੱਲੀ ਸਿਕਾਇਤ ਵਿੱਚ ਕੁੰਜਪੁਰਾ ਦੇ ਪਾਰਥ ਨੇ ਦੱਸਿਆ ਕਿ ਉਹ ਸ਼ਨੀਵਾਰ ਦੀ ਸਵੇਰ ਤਕਰੀਬਨ 1 : 15 ਤੇ ਆਪਣੇ ਦੋਸਤ ਪੰਕਜ ਨਾਲ ਤਰਾਵੜੀ ਤੋਂ ਆਪਣੇ ਘਰ ਜਾ ਰਿਹਾ ਸੀ ਤਾਂ ਮਾਡਰਨ ਡੇਅਰੀ ਨੇੜੇ ਅਚਾਨਕ ਉਸਦੀ ਕਾਰ ਦੇ ਅੱਗੇ ਜਾ ਰਹੀ ਇੱਕ ਕਾਰ ਦਾ ਟਾਇਰ ਫਟ ਗਿਆ, ਜੋ ਪੰਜਾਬ ਨੰਬਰ ਦੀ ਸੀ, ਉਨ੍ਹਾਂ ਨੇ ਉਸਤੋਂ ਜੈਕ ਮੰਗਿਆਂ ਤੇ ਕਾਰ ਦਾ ਟਾਇਰ ਬਦਲਣ ਲੱਗੇ ਸਨ ਕਿ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਤੇ ਉਸਦਾ ਦੋਸਤ ਪੰਕਸ ਹੋ ਜਖ਼ਮੀ ਗਏ, ਮੌਕੇ ਤੇ ਪੁੱਜੀ ਪੁਲਿਸ ਨੇ ਜਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਜਿੱਥੇ ਅਸ਼ਵਨੀ ਕਪੂਰ, ਨਿਖਿਲ ਮੁੰਜਾਲ ਤੇ ਮਿੱਕੀ ਅਤੇ ਤਰੁਣ ਕਤਿਆਲ ਵਾਸੀ ਅੰਮ੍ਰਿਤਸਰ ਦੀ ਮੌਤ ਹੋ ਗਈ। ਤਰਾਵੜੀ ਥਾਣੇ ਦੇ ਇੰਚਾਰਜ ਐਸਐਚਓ ਸੰਦੀਪ ਨੇ ਦੱਸਿਆ ਕਿ ਮ੍ਰਿਤਕ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਚੁੱਕਿਆ ਹੈ ਅਤੇ ਡਰਾਈਵਰ ਤਰੁਣ ਕਤਿਆਲ ਦੀ ਪਛਾਣ ਲੇਟ ਹੋਈ ਹੋਣ ਕਰਕੇ ਉਸਦਾ ਪੋਸਟਮਾਰਮ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਟਰੱਕ ਚਾਲਕ ਸੰਜੂ ਜੋ ਯੂਪੀ ਦੇ ਬਰਨਹਾਲ ਦਾ ਰਹਿਣ ਵਾਲਾ ਨੂੰ ਗ੍ਰਿਫਤਾਰ ਕਰਲਿਆ ਗਿਆ ਹੈ।