ਨਵੀਂ ਦਿੱਲੀ : ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਵੱਲੋਂ ਸਾਲ 2020-21 ਲਈ ਕਾਰਗੁਜ਼ਾਰੀ ਦੇ ਆਧਾਰ ਯਾਨੀ ਫਾਰਮਾਰਮੈਂਸ ਗ੍ਰੇਡਿੰਗ ਰਿਪੋਰਟ (ਪੀ ਜੀ ਆਈ) ਜਾਰੀ ਕੀਤੀ ਗਈ ਹੈ, ਜਿਸ ਵਿਚ ਪੰਜਾਬ ਫਿਰ 7 ਮੋਹਰੀ ਸੂਬਿਆਂ ਵਿੱਚ ਰਿਹਾ ਹੈ ਤੇ ਦਿੱਲੀ ਨੂੰ ਫੇਰ ਪਛਾੜ ਦਿੱਤਾ ਹੈ। ਦੇਸ਼ ਭਰ ਵਿਚ 14.9 ਲੱਖ ਸਕੂਲ ਹਨ, 95 ਲੱਖ ਅਧਿਆਪਕ ਹਨ ਤੇ 26.5 ਕਰੋੜ ਵਿਦਿਆਰਥੀ ਹਨ। ਸਕੂਲ ਸਿੱਖਿਆ ਵਿਭਾਗ ਵੱਲੋਂ ਪੀ ਜੀ ਆਈ ਆਧਾਰਿਤ ਰਿਪੋਰਟ ਜਾਰੀ ਕੀਤੀ ਜਾਂਦੀ ਹੈ ਜਿਸ ਵਿਚ 950 ਤੋਂ ਵੱਧ ਅੰਕ ਲੈਣ ਵਾਲੇ ਲੈਵਲ 1 ਵਿਚ ਆਉਂਦੇ ਹਨ, 901 ਤੋਂ 950 ਵਿਚਾਲੇ ਅੰਕ ਲੈਣ ਵਾਲੇ ਦੂਜੇ ਲੈਵਲ ਵਿਚ ਆਉਂਦੇ ਹਨ ਜਦੋਂ ਕਿ 551 ਤੋਂ ਘੱਟ ਅੰਕ ਲੈਣ ਵਾਲੇ 10ਵੇਂ ਲੈਵਲ ਵਿਚ ਆਉਂਦੇ ਹਨ। ਰਿਪੋਰਟ ਮੁਤਾਬਕ ਪੰਜਾਬ ਦੇ ਨਾਲ ਕੇਰਲਾ, ਚੰਡੀਗੜ੍ਹ, ਮਹਾਰਾਸ਼ਟਰ, ਗੁਜਰਾਤ, ਰਾਜਸਥਾਨ ਤੇ ਆਂਧਰਾ ਪ੍ਰਦੇਸ਼ ਦੇ 7 ਰਾਜ ਲੈਵਲ 2 ’ਤੇ ਰਹੇ ਹਨ। ਦਿਲਚਸਪੀ ਵਾਲੀ ਗੱਲ ਹੈ ਕਿ ਯੂ ਟੀ ਲੱਦਾਖ ਨੇ ਪਿਛਲੀ ਵਾਰ ਲੈਵਲ 8 ਦੇ ਮੁਕਾਬਲੇ ਐਤਕੀਂ ਲੈਵਲ 4 ਹਾਸਲ ਕੀਤਾ ਹੈ।