
- ਵਿਰੋਧੀ ਧਿਰ ਨੂੰ ਇਸ ਮੁੱਦੇ ਉਤੇ ਸਰਕਾਰ ਨਾਲ ਭਿੜਨ ਦੀ ਬਜਾਏ ਸਹਿਯੋਗ ਕਰਨਾ ਚਾਹੀਦਾ : ਕੇਂਦਰੀ ਮੰਤਰੀ ਰਿਜਿਜੂ
ਨਵੀਂ ਦਿੱਲੀ, 3 ਅਪ੍ਰੈਲ 2025 : ਵਕਫ਼ ਸੋਧ ਬਿੱਲ 2024 ਜੋ ਲੋਕ ਸਭਾ ਵਿਚ ਪਾਸ ਹੋ ਗਿਆ, ਨੂੰ ਅੱਜ ਰਾਜ ਸਭਾ ਵਿਚ ਪੇਸ਼ ਕੀਤਾ ਗਿਆ। ਇਸ ਬਿੱਲ ਨੂੰ ਪੇਸ਼ ਕਰਦਿਆਂ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਜੇਪੀਸੀ ਨੇ ਇਸ ਸਬੰਧ ਵਿਚ ਬਹੁਤ ਕੰਮ ਕੀਤਾ ਹੈ। ਕਾਬਲੇਗੌਰ ਹੈ ਕਿ ਬਿੱਲ ਦੇ ਹੱਕ ਵਿਚ ਲੋਕ ਸਭਾ ਵਿਚ 288 ਵੋਟਾਂ ਪਈਆਂ, ਜਦੋਂਕਿ 232 ਸੰਸਦ ਮੈਂਬਰਾਂ ਨੇ ਇਸਦੇ ਵਿਰੁੱਧ ਵੋਟਾਂ ਪਾਈਆਂ। ਅੱਜ ਰਾਜ ਸਭਾ ਵਿੱਚ ਵਕਫ਼ ਬਿੱਲ ਪੇਸ਼ ਕੀਤਾ ਗਿਆ। ਵਿਰੋਧੀ ਪਾਰਟੀਆਂ ਇਸਦਾ ਵਿਰੋਧ ਕਰ ਰਹੀਆਂ ਹਨ। ਰਾਜ ਸਭਾ ਵਿਚ ਭਾਰੀ ਹੰਗਾਮੇ ਦੌਰਾਨ ਕਿਰਨ ਰਿਜਿਜੂ ਨੇ ਕਿਹਾ ਕਿ ਕਿਸੇ ਵੀ ਕਮੇਟੀ ਨੇ ਓਨਾ ਕੰਮ ਨਹੀਂ ਕੀਤਾ ਜਿੰਨਾ JPC ਨੇ ਕੀਤਾ ਹੈ। ਰਿਜੀਜੂ ਨੇ ਰਾਜ ਸਭਾ ਵਿਚ ਵਕਫ਼ ਬਿੱਲ ਪੇਸ਼ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸਬੰਧ ਵਿਚ ਵਿਰੋਧੀ ਧਿਰ ਵਲੋਂ ਬੇਲੋੜਾ ਰੌਲਾ ਪਾਇਆ ਜਾ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਇਸ ਬਿੱਲ ਦਾ ਵਿਰੋਧ ਕਰਨ ਦੀ ਬਜਾਏ ਕਾਂਗਰਸ ਸਮੇਤ ਹੋਰ ਦਲਾਂ ਨੂੰ ਚਾਹੀਦਾ ਹੈ ਕਿ ਇਸ ਬਿਲ ਦਾ ਸਮਰਥਨ ਕਰਨ ਤੇ ਸਰਕਾਰ ਨੂੰ ਸਹਿਯੋਗ ਦੇਣ। ਕਾਬਲੇਗੌਰ ਹੈ ਕਿ ਇਸ ਬਿੱਲ ਨੂੰ ਲੈ ਕੇ ਕਾਂਗਰਸ ਸਮੇਤ ਸਾਰੀਆਂ ਵਿਰੋਧੀਆਂ ਪਾਰਟੀਆਂ ਵਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਕਾਂਗਰਸ ਨੇ ਕਿਹਾ ਕਿ ਸਰਕਾਰ ਗ਼ਲਤ ਤਰੀਕੇ ਨਾਲ ਜਾਇਦਾਦਾਂ ਉਤੇ ਕਬਜ਼ੇ ਕਰਨ ਦੇ ਰੌਂਅ ਵਿਚ ਹੈ। ਇਸ ਦੌਰਾਨ ਡੀਐਮਕੇ ਨੇ ਕਿਹਾ ਉਨ੍ਹਾਂ ਦੀ ਪਾਰਟੀ ਇਸ ਬਿੱਲ ਵਿਰੁੱਧ ਸੁਪਰੀਮ ਕੋਰਟ ਜਾਵੇਗੀ। ਵਕਫ਼ ਸੋਧ ਬਿੱਲ 2025 'ਤੇ ਰਾਜ ਸਭਾ ਵਿਚ ਬੋਲਦੇ ਹੋਏ, ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ, "ਅੱਜ ਤੱਕ, 8.72 ਲੱਖ ਵਕਫ਼ ਜਾਇਦਾਦਾਂ ਹਨ। ਜੇਕਰ 2006 ਵਿਚ ਸੱਚਰ ਕਮੇਟੀ ਨੇ 4.9 ਲੱਖ ਵਕਫ਼ ਜਾਇਦਾਦਾਂ ਤੋਂ 12,000 ਕਰੋੜ ਰੁਪਏ ਦੀ ਆਮਦਨ ਦਾ ਅਨੁਮਾਨ ਲਗਾਇਆ ਸੀ, ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਜਾਇਦਾਦਾਂ ਹੁਣ ਕਿੰਨੀ ਆਮਦਨ ਪੈਦਾ ਕਰ ਰਹੀਆਂ ਹੋਣਗੀਆਂ।" ਉਨ੍ਹਾਂ ਕਿਹਾ, "ਮੈਂ ਕਾਂਗਰਸ ਪਾਰਟੀ ਅਤੇ ਇਸਦੇ ਸਹਿਯੋਗੀਆਂ ਨੂੰ ਵਕਫ਼ ਸੋਧ ਬਿੱਲ 2025 ਦਾ ਸਮਰਥਨ ਕਰਨ ਦੀ ਅਪੀਲ ਕਰਦਾ ਹਾਂ।" ਕੇਂਦਰੀ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਇਸ ਮੁੱਦੇ ਉਤੇ ਸਰਕਾਰ ਨਾਲ ਭਿੜਨ ਦੀ ਬਜਾਏ ਸਹਿਯੋਗ ਕਰਨਾ ਚਾਹੀਦਾ। ਪਰ ਵਿਰੋਧੀ ਧਿਰ ਬਿਨਾਂ ਤਰਕ ਦੇ ਇਸ ਦਾ ਵਿਰੋਧ ਕਰ ਰਹੀ ਹੈ।