ਪੁਲਵਾਮਾ, 8 ਮਾਰਚ : ਪੂਰੇ ਦੇਸ਼ ਵਿੱਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕ ਆਪਣੇ ਘਰਾਂ ਵਿਚ, ਗਲੀਆਂ ਵਿਚ, ਮੰਦਰਾਂ ਵਿਚ ਰੰਗ ਸੁੱਟ ਰਹੇ ਹਨ। ਕਈ ਥਾਵਾਂ ‘ਤੇ ਬੱਚੇ ਛੱਤਾਂ ਦੇ ਕੰਢਿਆਂ ‘ਤੇ ਪਾਣੀ ਦੇ ਗੁਬਾਰਿਆਂ ਨਾਲ ਘਰਾਂ ਦੀਆਂ ਬਾਲਕੋਨੀਆਂ ‘ਤੇ ਬੈਠੇ ਹਨ ਅਤੇ ਕਈ ਥਾਵਾਂ ‘ਤੇ ਪਾਣੀ ਦੀਆਂ ਪਿਚਕਾਰੀਆਂ ਨਾਲ ਇਕ-ਦੂਜੇ ਨੂੰ ਰੰਗ ਲਗਾ ਰਹੇ ਹਨ। ਦੇਸ਼ ਭਰ ਤੋਂ ਹੋਲੀ ਖੇਡਣ ਦੀਆਂ ਸੁੰਦਰ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਰੰਗਾਂ ਦੇ ਇਸ ਤਿਉਹਾਰ ਨੂੰ ਲੋਕ ਆਪੋ-ਆਪਣੇ ਚਹੇਤਿਆਂ ਵਿਚਕਾਰ ਧੂਮ-ਧਾਮ ਨਾਲ ਮਨਾ ਰਹੇ ਹਨ। ਇਸ ਮੌਕੇ ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ ਅਤੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਬੀਐਸਐਫ ਦੇ ਜਵਾਨਾਂ ਨੇ ਇੱਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਦਾ ਤਿਉਹਾਰ ਮਨਾਇਆ। ਇਸ ਮੌਕੇ ਜਵਾਨਾਂ ਨੇ ਡਾਂਸ ਵੀ ਕੀਤਾ।
ਤੁਹਾਨੂੰ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਟਵੀਟ ਕੀਤਾ, ‘ਤੁਹਾਨੂੰ ਹੋਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਖੁਸ਼ੀ ਅਤੇ ਜੋਸ਼ ਦੇ ਰੰਗ ਹਮੇਸ਼ਾ ਛਾਏ ਰਹਿਣ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਘਰ ‘ਤੇ ਹੋਲੀ ਮਨਾਉਣ ਦਾ ਆਯੋਜਨ ਕੀਤਾ, ਜਿਸ ‘ਚ ਭਾਜਪਾ ਨੇਤਾ ਅਤੇ ਅਮਰੀਕਾ ਦੇ ਵਣਜ ਮੰਤਰੀ ਜੀਨਾ ਰੇਮੋਂਡੋ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਖੂਬ ਡਾਂਸ ਕੀਤਾ।