ਸੁਕਮਾ, 15 ਸਤੰਬਰ 2024 : ਛੱਤੀਸਗੜ੍ਹ ਦੇ ਕਬਾਇਲੀ ਬਹੁ-ਗਿਣਤੀ ਵਾਲੇ ਸੁਕਮਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਦੋ ਜੋੜਿਆਂ ਅਤੇ ਇੱਕ ਔਰਤ ਨੂੰ ਜਾਦੂ-ਟੂਣਾ ਕਰਨ ਦੇ ਸ਼ੱਕ ਵਿੱਚ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਕਤਲ ਦੇ ਮਾਮਲੇ ਵਿੱਚ ਇੱਕੋ ਪਿੰਡ ਦੇ ਪੰਜ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਕੋਂਟਾ ਥਾਣਾ ਖੇਤਰ ਦੇ ਇਕਤਾਲ ਪਿੰਡ 'ਚ ਵਾਪਰੀ ਅਤੇ ਪੀੜਤਾਂ ਦੀ ਪਛਾਣ ਮੌਸਮ ਕੰਨਾ (34), ਉਸ ਦੀ ਪਤਨੀ ਮੌਸਮ ਬੀਰੀ, ਮੌਸਮ ਬੁੱਚਾ (34), ਉਸ ਦੀ ਪਤਨੀ ਮੌਸਮ ਆਰਜ਼ੂ (32) ਅਤੇ ਕਾਰਕਾ ਲੱਛੀ (43) ਹੋਰ ਔਰਤ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਸੀਨੀਅਰ ਅਧਿਕਾਰੀ ਮੌਕੇ 'ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ ਮੁਲਜ਼ਮਾਂ ਵਿੱਚ ਸਵਲਾਮ ਰਾਜੇਸ਼ (21), ਸਵਲਾਮ ਹਿਦਮਾ, ਕਰਮ ਸਤਿਅਮ (35), ਕੁੰਜਮ ਮੁਕੇਸ਼ (28) ਅਤੇ ਪੋਡੀਅਮ ਐਨਕਾ ਸ਼ਾਮਲ ਹਨ। ਘਟਨਾ ਦੀ ਜਾਂਚ ਜਾਰੀ ਹੈ। ਵੀਰਵਾਰ ਨੂੰ ਰਾਜ ਦੇ ਬਲੋਦਾਬਾਜ਼ਾਰ-ਭਾਟਪਾੜਾ ਜ਼ਿਲੇ 'ਚ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ, ਜਿਸ 'ਚ ਜਾਦੂ-ਟੂਣੇ ਦੇ ਸ਼ੱਕ 'ਚ 11 ਮਹੀਨੇ ਦੇ ਇਕ ਬੱਚੇ ਸਮੇਤ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ ਗਈ।