ਪਲਵਲ, 12 ਅਪ੍ਰੈਲ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬੇ ਦੇ ਵੱਡੇ ਪਿੰਡਾਂ ਵਿਚ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸੀਸੀਟੀਵੀ ਕੈਮਰੇ ਲਗਵਾਏ ਜਾਣਗੇ। ਇਹ ਵਿਵਸਥਾ ਜਿਲ੍ਹਾ ਪਰਿਸ਼ਦ ਅਤੇ ਪੰਚਾਇਤ ਤੋਂ ਕਰਵਾਈ ਜਾਵੇਗੀ ਜਾਂ ਫਿਰ ਸੂਬਾ ਸਰਕਾਰ ਇਸ ਦੇ ਲਈ ਕੋਈ ਹੋਰ ਵਿਵਸਥਾ ਕਰੇਗੀ, ਇਸ ਦਾ ਫੈਸਲਾ ਜਲਦੀ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਧਤੀਰ ਪਿੰਡ ਤੋਂ ਪਾਤਲੀ ਪਿੰਡ ਤਕ ਨਵੀਂ ਸੜਕ ਦਾ ਨਿਰਮਾਣ 45 ਲੱਖ ਰੁਪਏ ਨਾਲ ਕਰਵਾਉਣ ਅਤੇ ਹਜਾਰੀ ਬੰਗਲਾ ਚੌਪਾਲ ਦੀ ਮੁਰੰਮਤ ਲਈ 10 ਲੱਖ ਰੁਪਏ ਅਤੇ ਧਤੀਰ ਤੋਂ ਮਡਕੋਲਾ ਤਕ 3.30 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਲਈ 3 ਕਰੋੜ ਰੁਪਏ ਮੰਜੂਰ ਕਰਨ ਦਾ ਫੈਸਲਾ ਵੀ ਕੀਤਾ। ਮੁੱਖ ਮੰਤਰੀ ਬੁੱਧਵਾਰ ਨੂੰ ਪਲਵਲ ਜਿਲ੍ਹਾ ਦੇ ਪਿੰਡ ਧਤੀਰ ਵਿਚ ਜਨਸੰਵਾਦ ਪ੍ਰੋਗ੍ਰਾਮ ਦੇ ਤਹਿਤ ਪਿੰਡਵਾਸੀਆਂ ਨਾਲ ਸੰਵਾਦ ਕਰ ਰਹੇ ਸਨ | ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਅੰਤੋਂਦੇਯ ਦੀ ਭਾਵਨਾ ਦੇ ਨਾਲ ਕੰਮ ਕਰ ਰਹੀ ਹੈ। ਸੂਬੇ ਦੇ 10 ਹਜਾਰ ਤੋਂ ਵੱਧ ਆਬਾਦੀ ਦੇ 750 ਪਿੰਡ ਵਿਚ ਸਟ੍ਰੀਟ ਲਾਇਟ ਲਗਾਉਣ ਦਾ ਕੰਮ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ਤੋਂ ਲੈ ਕੇ ਸੂਬਾ ਸਰਕਾਰ ਤਕ ਦੀ ਨੀਅਤ ਵਿਕਾਸ ਦੇ ਮਾਮਲਿਆਂ ਵਿਚ ਸਪਸ਼ਟ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੁਦ ਕਿਹਾ ਸੀ ਮੈਂ ਪ੍ਰਧਾਨ ਮੰਤਰੀ ਨਹੀਂ ਸੋਗ ਪ੍ਰਧਾਨ ਸੇਵਕ ਅਤੇ ਚੌਕੀਦਾਰ ਬਣ ਕੇ ਦੇਸ਼ ਦੀ ਸੇਵਾ ਕਰੁੰਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਬਤ ਕੀਤਾ ਹੈ ਕਿ ਇਕ ਨੇਤਾ ਸੇਵਾ ਕਰ ਸਕਦਾ ਹੈ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੀ ਕਰੋੜਾਂ ਮਹਿਲਾਵਾਂ ਨੂੰ ਇਸ ਯੋਜਨਾ ਦੇ ਤਹਿਤ ਧੁੰਅਆਂ ਤੋਂ ਨਿਜਾਤ ਦਿਵਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਦੇਸ਼ ਵਿਚ ਸੜਕਾਂ ਬਨਾਉਣ ਦੇ ਨਾਲ-ਨਾਲ ਲੋਕਾਂ ਦੇ ਜੀਵਨ ਨੂੰ ਸਰਲ ਬਨਾਉਣ ਦਾ ਰਸਤਾ ਵੀ ਤਿਆਰ ਕਰ ਰਹੇ ਹਨ। ਕੋਰੋਨਾ ਸਮੇਂ ਵਿਚ ਪੂਰੀ ਦੁਨੀਆ ਵਿਚ ਕੋਵਿਡ ਵੈਕਸੀਨ ਤਿਆਰ ਕਰ ਦੇਸ਼ ਦਾ ਨਾਂਅ ਉੱਚਾ ਕਰਨ ਲਈ ਉਨ੍ਹਾਂ ਨੇ ਵਿਗਿਆਨਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਇਹ ਸਾਡੇ ਵਿਸ਼ਵ ਵਿਚ ਵੱਧਦੇ ਹੋਏ ਮਾਣ ਦਾ ਪਰਿਚਾਇਕ ਹੈ। ਪਰਿਵਾਰ ਪਹਿਚਾਣ ਪੱਤਰ ਨੂੰ ਪਰਮਾਨੇਂਟ ਪ੍ਰੋਟੇਕਸ਼ਨ ਆਫ ਪੂਅਰ ਪੀਪਲ ਦੱਸਦੇ ਹੋਏ ਮਨੋਹਰ ਲਾਲ ਨੇ ਕਿਹਾ ਕਿ 2011 ਦੀ ਮਰਦਮਸ਼ੁਮਾਰੀ ਅਨੁਸਾਰ ਸੂਬੇ ਵਿਚ 15 ਲੱਖ ਆਯੂਸ਼ਮਾਨ ਕਾਰਡ ਬਣੇ ਸਨ ਪਰ ਪਰਿਵਾਰ ਪਹਿਚਾਣ ਪੱਤਰ ਬਨਣ ਦੇ ਬਾਅਦ ਇਸ ਵਿਚ ਸਾਢੇ 14 ਲੱਖ ਲੋਕਾਂ ਦਾ ਨਾਂਅ ਅਤੇ ਜੋੜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਧਤੀਰ ਪਿੰਡ ਵਿਚ ਦਸੰਬਰ ਵਿਚ 450 ਬੀਪੀਐਲ ਕਾਰਡ ਸਨ ਅਤੇ ਹੁਣ ਇੰਨ੍ਹਾਂ ਵਿਚ 350 ਬੀਪੀਐਲ ਕਾਰਡਾਂ ਦਾ ਹੋਰ ਇਜਾਫਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦਤਿਆ ਪਿੰਡ ਵਿਚ 3598 ਆਯੂਸ਼ਮਾਨ ਕਾਰਡ ਬਣਾਏ ਗਏ ਹਨ ਅਤੇ ਇੰਨ੍ਹਾਂ ਵਿੱਚੋਂ 17 ਲੋਕਾਂ ਨੇ ਹੁਣ ਤਕ ਇਸ ਦਾ ਲਾਭ ਵੀ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਆਮ ਆਦਮੀ ਦੀ ਆਮਦਨ 1.80 ਲੱਖ ਰੁਪਏ ਤੋਂ ਵੱਧ ਵਧਾਉਣਾ ਹੈ। ਚਿਰਾਗ ਯੋਜਨਾ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਯੋਜਨਾ ਦੇ ਤਹਿਤ ਜੇਕਰ ਕੋਈ ਵੀ ਹੋਨਹਾਰ ਬੱਚਾ ਪ੍ਰਾਈਵੇਟ ਸਕੂਲ ਵਿਚ ਪੜਦਾ ਹੈ ਤਾਂ ਪਹਿਲੀ ਤੋਂ ਪੰਜਵੀਂ ਤਕ ਦੇ ਬੱਚੇ ਨੂੰ 700 ਰੁਪਏ, ਛੇਵੀਂ ਤੋਂ ਅੱਠਵੀਂ ਕਲਾਸ ਤਕ ਦੇ ਬੱਚੇ ਨੂੰ 900 ਰੁਪਏ ਅਤੇ 9ਵੀਂ ਤੋਂ 12ਵੀਂ ਕਲਾਸ ਤਕ ਦੇ ਬੱਚੇ ਨੂੰ 1100 ਰੁਪਏ ਸਰਕਾਰ ਵੱਲੋਂ ਦਿੱਤੇ ਜਾਣਗੇ। ਇਸ ਦੌਰਾਨ ਉਨ੍ਹਾਂ ਨੇ ਦਸਿਆ ਕਿ ਧਤੀਰ ਪਿੰਡ ਵਿਚ ਹੁਣ ਤਕ 43 ਲੱਖ ਰੁਪਏ ਦੇ ਵਿਕਾਸ ਕੰਮ ਹੋਏ ਹਨ। ਇਸ ਮੌਕੇ ‘ਤੇ ਕੇਂਦਰੀ ਉਰਜਾ ਅਤੇ ਭਾਰੀ ਉਦਯੋਗ ਰਾਜ ਮੰਤਰੀ ਕ੍ਰਿਸ਼ਣਪਾਲ ਗੁਰਜਰ, ਪਲਵਲ ਤੋਂ ਵਿਧਾਇਕ ਦੀਪਕ ਮੰਗਲਾ, ਮੁੱਖ ਮੰਤਰੀ ਦੇ ਓਐਸਡੀ ਜਵਾਹਰ ਯਾਦਵ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਮਿਤ ਆਰਿਆ ਅਤੇ ਜਿਲ੍ਹਾ ਡਿਪਟੀ ਕਮਿਸ਼ਨਰ ਨੇਹਾ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।