ਏਜੰਸੀ, ਨਵੀਂ ਦਿੱਲੀ : ਇੰਟਰਪੋਲ ਦੀ 90ਵੀਂ ਸਾਲਾਨਾ ਆਮ ਬੈਠਕ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਤਵਾਦੀ ਗਤੀਵਿਧੀਆਂ 'ਤੇ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, 'ਅੱਤਵਾਦੀ ਗਤੀਵਿਧੀਆਂ ਦੇ ਖ਼ਿਲਾਫ਼ ਅਸਲ ਸਮੇਂ 'ਚ ਜਾਣਕਾਰੀ ਪ੍ਰਾਪਤ ਕਰਨ ਅਤੇ ਇਸ 'ਤੇ ਕਾਰਵਾਈ ਕਰਨ ਲਈ ਨੈੱਟਵਰਕ ਬਣਾਉਣ ਦੀ ਗੱਲ ਕੀਤੀ। ਇਸ ਦੇ ਲਈ ਮੈਂ ਇੰਟਰਪੋਲ ਨੂੰ ਸਲਾਹ ਦਿੱਤੀ। ਭਾਰਤ ਹਮੇਸ਼ਾ ਆਲਮੀ ਅੱਤਵਾਦੀ ਗਤੀਵਿਧੀਆਂ ਦੇ ਖਿਲਾਫ ਰਿਹਾ ਹੈ। ਗ੍ਰਹਿ ਮੰਤਰੀ ਨੇ ਕਿਹਾ, 'ਭਾਰਤ ਇੰਟਰਪੋਲ ਦੇ ਪੁਰਾਣੇ ਮੈਂਬਰਾਂ ਵਿੱਚੋਂ ਇੱਕ ਹੈ। ਅਜਿਹੀਆਂ ਸੰਸਥਾਵਾਂ ਅੰਤਰਰਾਸ਼ਟਰੀ ਸਹਿਯੋਗ ਲਈ ਵਿਸ਼ੇਸ਼ ਹੁੰਦੀਆਂ ਹਨ। ਮੈਂ ਇੰਟਰਪੋਲ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦਾ ਹਾਂ।