ਦਿੱਲੀ : ਹਰਿਆਣਾ ਦੇ ਗੁਰੂਗ੍ਰਾਮ ਵਿਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਗੁਰੂਗ੍ਰਾਮ ਦੇ ਸੈਕਟਰ-110ਏ 'ਚ ਇਕ ਬਿਲਡਰ ਦੀ ਉਸਾਰੀ ਵਾਲੀ ਥਾਂ 'ਤੇ ਡੂੰਘੇ ਟੋਏ 'ਚ 8 ਬੱਚੇ ਡੁੱਬ ਗਏ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਗੋਤਾਖੋਰ ਮੌਕੇ 'ਤੇ ਪਹੁੰਚ ਗਏ ਅਤੇ 6 ਬੱਚਿਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਬਾਕੀਆਂ ਦੀ ਭਾਲ ਜਾਰੀ ਹੈ। ਟੋਏ ਕੋਲ ਬੱਚਿਆਂ ਦੇ ਕੱਪੜੇ ਪਏ ਮਿਲੇ ਹਨ। ਕੱਪੜਿਆਂ ਦੇ ਹਿਸਾਬ ਨਾਲ ਬੱਚਿਆਂ ਦੀ ਗਿਣਤੀ ਅੱਠ ਦੱਸੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਵੀ ਮੌਕੇ 'ਤੇ ਪਹੁੰਚ ਗਏ ਹਨ। ਜਿਨ੍ਹਾਂ ਬੱਚਿਆਂ ਦੀਆਂ ਲਾਸ਼ਾਂ ਕੱਢੀਆਂ ਗਈਆਂ, ਉਨ੍ਹਾਂ ਦੇ ਨਾਂ ਰਾਹੁਲ, ਵਰੁਣ ਅਤੇ ਦੇਵ ਹਨ। ਸਾਰਿਆਂ ਦੀ ਉਮਰ ਅੱਠ ਤੋਂ ਦਸ ਸਾਲ ਦੇ ਵਿਚਕਾਰ ਹੈ। ਬੱਚਿਆਂ ਦਾ ਪਰਿਵਾਰ ਨਜ਼ਦੀਕੀ ਕਲੋਨੀ ਸ਼ੰਕਰ ਵਿਹਾਰ ਵਿੱਚ ਰਹਿ ਰਿਹਾ ਹੈ।