ਫਰੀਦਾਬਾਦ ‘ਚ ਇੱਕ ਦਰਦਨਾਕ ਸੜਕ ਹਾਦਸੇ ‘ਚ 6 ਨੌਜਵਾਨਾਂ ਦੀ ਮੌਤ

 

photo

ਫਰੀਦਾਬਾਦ, 03 ਮਾਰਚ : ਹਰਿਆਣਾ ਦੇ ਫਰੀਦਾਬਾਦ ‘ਚ ਇੱਕ ਦਰਦਨਾਕ ਸੜਕ ਹਾਦਸੇ ‘ਚ 6 ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਜਨਮ ਦਿਨ ਦੀ ਪਾਰਟੀ ਮਨਾ ਕੇ ਵਾਪਸ ਆ ਰਹੇ ਨੌਜਵਾਨਾਂ ਦੀ ਗੱਡੀ ਡੰਪਰ ਨਾਲ ਟਕਰਾ ਗਈ, ਜਿਸ ਕਾਰਨ ਗੱਡੌ ‘ਚ ਸਵਾਰ 6 ਨੌਜਵਾਨਾਂ ਦੀ ਮੌਤ ਹੋ ਗਈ, ਮ੍ਰਿਤਕ ਨੌਜਵਾਨ ਪਲਵਲ ਦੇ ਵਸਨੀਕ ਸਨ। ਸੂਚਨਾ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸਾਰੀਆਂ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ। ਪੁਲਿਸ ਮਾਮਲੇ ਦੀ ਜਾਂ ਵਿਚ ਜੁਟੀ ਹੈ। ਮਿਲੀ ਜਾਣਕਾਰੀ ਮੁਤਾਬਕ ਪਲਵਲ ਦੇ ਜਵਾਹਰ ਨਗਰ ਕੈਂਪ ਵਾਸੀ ਸੰਦੀਪ (28), ਪੁਨੀਤ (26), ਡੱਬੂ (28), ਭੂਸ਼ਣ, ਨੋਨੀ (25), ਵਿਸ਼ਾਲ (27) ਆਪਸ ਵਿਚ ਦੋਸਤ ਹਨ। ਇਨ੍ਹਾਂ ਵਿਚੋਂ ਕਿਸੇ ਇਕ ਦਾ ਵੀਰਵਾਰ ਨੂੰ ਜਨਮਦਿਨ ਸੀ। ਪਹਿਲਾਂ ਸਾਰਿਆਂ ਨੇ ਪਲਵਲ ਵਿਚ ਹੀ ਬਰਥਡੇ ਇੰਜੁਆਏ ਕੀਤਾ ਤੇ ਫਿਰ ਪਾਰਟੀ ਕਰਨ ਆਲਟੋ ਕਾਰ ਵਿਚ ਗੁਰੂਗ੍ਰਾਮ ਚਲੇ ਗਏ। ਦੇਰ ਰਾਤ ਸਾਰੇ ਪਾਰਟੀ ਕਰਕੇ ਗੁਰੂਗ੍ਰਾਮ ਤੋਂ ਫਰੀਦਾਬਾਦ ਹੁੰਦੇ ਹੋਏ ਵਾਪਸ ਪਲਵਲ ਪਰਤ ਰਹੇ ਹਨ। ਉਦੋਂ ਉਨ੍ਹਾਂ ਦੀ ਫਰੀਦਾਬਾਦ-ਗੁਰੂਗ੍ਰਾਮ ਰੋਡ ‘ਤੇ ਕਾਰ ਪਾਲੀ ਕੋਲ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਤੇ ਫਿਰ ਬਾਅਦ ਵਿਚ ਦੂਜੇ ਪਾਸੇ ਤੋਂ ਆ ਰਹੀ ਡੰਪਰ ਨਾਲ ਉਨ੍ਹਾਂ ਦੀ ਗੱਡੀ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਸਾਰੇ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੱਡੀ ਦੀ ਹਾਲਤ ਦੇਖ ਕੇ ਹੀ ਸਮਝਿਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਦਰਦਨਾਕ ਹੋਇਆ। ਸੂਚਨਾ ਦੇ ਬਾਅਦ ਮੌਕੇ ‘ਤੇ ਪਹੁੰਚੀ ਫਰੀਦਾਬਾਦ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।