ਮਾਲਵਾ

ਪੀ.ਏ.ਯੂ ਵਿਚ ਹੱਥ ਕਲਾ ਰਾਹੀਂ ਰੋਜ਼ਗਾਰ ਸੰਬੰਧੀ ਸਿਖਲਾਈ ਕੋਰਸ ਲਗਾਇਆ ਗਿਆ
ਲੁਧਿਆਣਾ 1 ਜੁਲਾਈ 2024 : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੀਆਂ ਕਿਸਾਨ ਬੀਬੀਆਂ ਲਈ ਹੱਥ ਕਲਾ ਰਾਹੀਂ ਰੋਜ਼ਗਾਰ ਸੰਬੰਧੀ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ| ਇਸ ਕੋਰਸ ਵਿੱਚ 50 ਸਿਖਿਆਰਥੀਆਂ ਨੇ ਭਾਗ ਲਿਆ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜੋਕੇ ਸਮੇਂ ਵਿੱਚ ਵੱਧ ਤੋਂ ਵੱਧ ਕਿਸਾਨ ਬੀਬੀਆਂ ਨੂੰ ਹੱਥ ਕਲਾ ਦੀ ਤਕਨੀਕੀ ਜਾਣਕਾਰੀ ਪ੍ਰਾਪਤ ਕਰਕੇ ਨਾ....
ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਨੇ ਅਮਰੀਕਾ ਦੀ ਕੋਲੋਰਾਡੋ ਰਾਜ ਯੂਨੀਵਰਸਿਟੀ ਵਿਖੇ ਨਦੀਨ ਵਿਗਿਆਨੀ ਵਜੋਂ ਸੇਵਾ ਆਰੰਭੀ
ਲੁਧਿਆਣਾ 1 ਜੁਲਾਈ 2024 : ਬੀਤੇ ਦਿਨੀਂ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਫਸਲ ਵਿਗਿਆਨ ਵਿਭਾਗ ਤੋਂ 2010 ਵਿਚ ਐੱਮ ਐੱਸ ਸੀ ਕਰਨ ਵਾਲੇ ਡਾ. ਲਵਰੀਤ ਸਿੰਘ ਸ਼ੇਰਗਿੱਲ ਨੇ ਅਮਰੀਕਾ ਦੀ ਕੋਲੋਰਾਡੋ ਰਾਜ ਯੂਨੀਵਰਸਿਟੀ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਨੌਕਰੀ ਸ਼ੁਰੂ ਕਰ ਦਿੱਤੀ ਹੈ| ਜ਼ਿਕਰਯੋਗ ਹੈ ਕਿ ਉਹ ਨਦੀਨ ਵਿਗਿਆਨੀ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ| ਡਾ. ਸ਼ੇਰਗਿੱਲ ਨੇ ਆਸਟ੍ਰੇਲੀਆ ਦੀ ਐਡੀਲੇਡ ਯੂਨੀਵਰਸਿਟੀ ਤੋਂ 2016 ਵਿਚ ਨਦੀਨ ਵਿਗਿਆਨ ਦੀ ਪੀ ਐੱਚ ਡੀ ਕੀਤੀ ਸੀ| ਉਹਨਾਂ ਦੀ ਮੁਹਾਰਤ ਦਾ ਖੇਤਰ....
ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਵਿਚ ਐੱਮ ਬੀ ਏ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦਿੱਤੀ ਗਈ
ਲੁਧਿਆਣਾ 1 ਜੁਲਾਈ 2024 : ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਨੇ 2022-24 ਦੇ ਐੱਮ ਬੀ ਏ ਅਤੇ ਐੱਮ ਬੀ ਏ ਖੇਤੀ ਕਾਰੋਬਾਰ ਦੇ ਬੈਚ ਨੂੰ ਵਿਦਾਇਗੀ ਦਿੱਤੀ| ਨਵੇਂ ਆਏ ਵਿਦਿਆਰਥੀਆਂ ਨੇ ਪੁਰਾਣੇ ਵਿਦਿਆਰਥੀਆਂ ਨੂੰ ਬੇਹੱਦ ਭਾਵੁਕ ਅੰਦਾਜ਼ ਵਿਚ ਇਸ ਯੂਨੀਵਰਸਿਟੀ ਵਿਚ ਸਿੱਖਿਆ ਹਾਸਲ ਕਰਨ ਉਪਰੰਤ ਅਲਵਿਦਾ ਕਿਹਾ| ਇਸ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੀ ਜ਼ਿੰਮੇਵਾਰੀ ਅਤੇ ਕਿੱਤੇ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁੱਕੀ| ਬਿਜ਼ਨਸ ਸਟੱਡੀਜ਼ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਇਸ....
ਡੀਸੀ ਸਾਹਨੀ ਨੇ 'ਬੁੱਢਾ ਦਰੀਆ' ਨੂੰ ਮੁੜ ਸੁਰਜੀਤ ਕਰਨ ਲਈ ਪ੍ਰੋਜੈਕਟ ਦੀ ਸਮੀਖਿਆ ਕੀਤੀ, ਅਧਿਕਾਰੀਆਂ ਨੂੰ ਕੰਮ ਤੇਜ਼ ਕਰਨ ਦੇ ਨਿਰਦੇਸ਼
ਮੌਨਸੂਨ ਸੀਜ਼ਨ ਦੌਰਾਨ ਪੌਦੇ ਲਗਾਉਣ ਦੀ ਮੁਹਿੰਮ ਚਲਾਉਣ ਲਈ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ* ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨੂੰ ਦੁਹਰਾਉਂਦਾ ਹੈ ਲੁਧਿਆਣਾ, 1 ਜੁਲਾਈ 2024 : ਡਿਪਟੀ ਕਮਿਸ਼ਨਰ (ਡੀਸੀ) -ਕਮ-ਨਗਰ ਨਿਗਮ (ਐਮਸੀ) ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੋਮਵਾਰ ਨੂੰ 'ਬੁੱਢਾ ਦਰੀਆ' ਨੂੰ ਮੁੜ ਸੁਰਜੀਤ ਕਰਨ ਲਈ ਚੱਲ ਰਹੇ ਪ੍ਰੋਜੈਕਟ ਦੀ ਸਮੀਖਿਆ ਕਰਨ ਲਈ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਸਰਕਾਰ ਵੱਲੋਂ ਐਮਸੀ ਕਮਿਸ਼ਨਰ ਦਾ ਵਾਧੂ ਚਾਰਜ ਦਿੱਤੇ ਜਾਣ ਤੋਂ ਬਾਅਦ....
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਹਰ ਹਫਤੇ ਸਬ ਡਵੀਜ਼ਨਾਂ ਵਿੱਚ 2-2 ਲੋਕ ਸੁਵਿਧਾ ਕੈਂਪ ਲਗਾਉਣ ਦੇ ਆਦੇਸ਼ 
ਨਾਗਰਿਕਾਂ ਦੇ ਕੀਮਤੀ ਸਮੇਂ ਤੇ ਧਨ ਨੂੰ ਬਚਾਉਣ ਲਈ ਪਿੰਡਾਂ ਅਤੇ ਵਾਰਡਾਂ ਵਿੱਚ ਲੱਗਣਗੇ ਕੈਂਪ ਸੰਗਰੂਰ, 1 ਜੁਲਾਈ 2024 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਸਰਵੋਤਮ ਪ੍ਰਸ਼ਾਸਨਿਕ ਸੇਵਾਵਾਂ ਉਹਨਾਂ ਦੇ ਘਰਾਂ ਦੇ ਨਜ਼ਦੀਕ ਹੀ ਮੁਹਈਆ ਕਰਵਾਉਣ ਦੀਆਂ ਦਿੱਤੀਆਂ ਹਦਾਇਤਾਂ ਉੱਤੇ ਅਮਲ ਕਰਦਿਆਂ ਜਿਲਾ ਸੰਗਰੂਰ ਵਿੱਚ ਲੋਕ ਸੁਵਿਧਾ ਕੈਂਪਾਂ ਦੇ ਆਯੋਜਨ ਦਾ ਸਿਲਸਿਲਾ ਪੜਾਅਵਾਰ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ....
ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਐਸਡੀਐਮ ਸੁਨਾਮ ਪ੍ਰਮੋਦ ਸਿੰਗਲਾ ਵੱਲੋਂ ਤਹਿਸੀਲ ਦੀ ਅਚਨਚੇਤ ਜਾਂਚ 
ਰਜਿਸਟਰੀਆਂ ਦੀ ਚੱਲ ਰਹੀ ਪ੍ਰਕਿਰਿਆ ਦਾ ਲਿਆ ਜਾਇਜ਼ਾ, ਲੋਕਾਂ ਤੋਂ ਲਈ ਫੀਡਬੈਕ ਸੁਨਾਮ ਉਧਮ ਸਿੰਘ ਵਾਲਾ, 1 ਜੁਲਾਈ 2024 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਆਮ ਲੋਕਾਂ ਨੂੰ ਸਾਫ ਸੁਥਰੀਆਂ, ਪਾਰਦਰਸ਼ੀ ਤੇ ਸਮਾਂਬੱਧ ਪ੍ਰਸ਼ਾਸ਼ਨਿਕ ਸੇਵਾਵਾਂ ਮੁਹਈਆ ਕਰਵਾਉਣ ਲਈ ਕੀਤੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਜਿਲਾ ਸੰਗਰੂਰ ਅਧੀਨ ਆਉਂਦੀਆਂ ਸਾਰੀਆਂ ਤਹਿਸੀਲਾਂ ਅਤੇ ਸਭ ਤਹਿਸੀਲਾਂ ਵਿੱਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਸਖਤ ਦਿਸ਼ਾ ਨਿਰਦੇਸ਼ਾਂ ਹੇਠ ਸਬੰਧਤ ਉਪ ਮੰਡਲ....
ਸਿਹਤ ਵਿਭਾਗ ਵਲੋਂ ਮਨਾਇਆ ਗਿਆ ਰਾਸ਼ਟਰੀ ਡਾਕਟਰ ਦਿਵਸ 
ਬਰਨਾਲਾ, 1 ਜੁਲਾਈ 2024 : ਸਿਹਤ ਵਿਭਾਗ ਬਰਨਾਲਾ ਵਲੋਂ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਪਹਿਲੀ ਜੁਲਾਈ ਨੂੰ “ਰਾਸ਼ਟਰੀ ਡਾਕਟਰ ਦਿਵਸ” ਮਨਾਇਆ ਗਿਆ, ਇਸ ਮੌਕੇ ਡਾ. ਹਰਿੰਦਰ ਸ਼ਰਮਾ ਨੇ ਦੱਸਿਆ ਕਿ ਰਾਸ਼ਟਰੀ ਡਾਕਟਰ ਦਿਵਸ 'ਤੇ ਪੰਜਾਬ ਸਰਕਾਰ ਸਮੂਹ ਮਿਹਨਤਕਸ਼ ਡਾਕਟਰ ਸਾਹਿਬਾਨ ਦੇ ਯਤਨਾਂ ਅਤੇ ਲਗਨ ਨੂੰ ਸਲਾਮ ਕਰਦੀ ਹੈ। ਡਾ. ਗੁਰਮਿੰਦਰ ਕੌਰ ਔਜਲਾ ਡੀ.ਐਮ.ਸੀ. ਬਰਨਾਲਾ ਨੇ ਕਿਹਾ ਕਿ ਡਾਕਟਰ ਦਿਵਸ ਸਮਾਜ ਲਈ ਡਾਕਟਰਾਂ ਦੇ ਅਣਮੁੱਲੇ ਯੋਗਦਾਨ ਦਾ ਸਨਮਾਨ ਕਰਨ....
ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹਈਆ ਕਰਵਾ ਰਿਹੈ ਰੋਜ਼ਗਾਰ ਬਿਊਰੋ
ਕੈਂਪ ਦੌਰਾਨ 52 ਪ੍ਰਾਰਥੀਆਂ ਨੂੰ ਕੀਤਾ ਸ਼ਾਰਟਲਿਸਟ ਬਰਨਾਲਾ, 1 ਜੁਲਾਈ 2024 : ਪੰਜਾਬ ਸਰਕਾਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਦੇ ਉਦੇਸ਼ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬਰਨਾਲਾ ਵਲੋਂ ਪਲੇਸਮੈਂਟ ਕੈਂਪ ਲਾਏ ਜਾ ਰਹੇ ਹਨ। ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਬਰਨਾਲਾ ਨਵਜੋਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬਰਨਾਲਾ ਵਲੋਂ ਪਿਛਲੇ ਦਿਨੀਂ ਮੈਗਾ....
ਸਾਦਿਕ ਵਿਖੇ ਸੁਵਿਧਾ ਕੈਂਪ 3 ਜੁਲਾਈ ਨੂੰ - ਵਿਨੀਤ ਕੁਮਾਰ
ਬਾਵਰੀਆ ਸਿੱਖਾਂ ਦੀ ਧਰਮਸ਼ਾਲਾ ਵਿਖੇ ਲੱਗੇਗਾ ਕੈਂਪ ਫਰੀਦਕੋਟ 1 ਜੁਲਾਈ 2024 : ਆਮ ਜਨਤਾ ਦੀਆਂ ਮੁਸ਼ਕਿਲਾਂ ਨੂੰ ਸੁਣਨ ਅਤੇ ਮੌਕੇ ਤੇ ਉਹਨਾਂ ਦਾ ਹੱਲ ਕਰਨ ਲਈ ਮਿਤੀ 3 ਜੁਲਾਈ ਨੂੰ ਸਵੇਰੇ 09.30 ਵਜੇ ਬਾਵਰੀਆ ਸਿੱਖਾਂ ਦੀ ਧਰਮਸ਼ਾਲਾ ਪਿੰਡ ਸਾਦਿਕ ਵਿਖੇ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਿੰਡ ਸਾਦਿਕ, ਮਾਨੀ....
ਕਿਸਾਨਾਂ ਵੱਲੋਂ ਟੋਲ ਪਲਾਜ਼ਾ ਬੰਦ ਕਰਨ ਤੋਂ ਬਾਅਦ ਐਨਐਚਏਆਈ ਪੁੱਜੀ ਹਾਈਕੋਰਟ
ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕੀਤਾ ਨੋਟਿਸ ਜਾਰੀ, 10 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਲੁਧਿਆਣਾ, 01 ਜੁਲਾਈ 2024 : ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਸਮੇਤ ਚਾਰ ਟੋਲ ਪਲਾਜ਼ਿਆਂ ਨੂੰ ਕਿਸਾਨਾਂ ਵੱਲੋਂ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨਐਚਏਆਈ) ਇਸ ਦੇ ਖਿਲਾਫ ਹਾਈਕੋਰਟ ਪੁੱਜ ਗਈ ਹੈ, ਜਿਸ ਤੋਂ ਬਾਅਦ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਨੂੰ 10 ਜੁਲਾਈ ਤੱਕ....
ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ਨੂੰ ਪੱਕੇ ਤੌਰ 'ਤੇ ਕੀਤਾ ਬੰਦ 
ਲੁਧਿਆਣਾ, 30 ਜੂਨ 2024 : ਕਿਸਾਨਾਂ ਨੇ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਨੂੰ ਆਖਿਰ ਪ੍ਰਦਰਸ਼ਨ ਦੇ 16ਵੇਂ ਪੂਰਨ ਤੌਰ 'ਤੇ ਬੰਦ ਕਰ ਦਿੱਤਾ ਹੈ। ਕਿਸਾਨਾਂ ਨੇ ਇਸ ਦੇ ਨਾਲ ਹੀ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਨਾਂ ਏਡੀਸੀ ਲੁਧਿਆਣਾ ਨੂੰ ਮੰਗ ਪੱਤਰ ਸੌਂਪਿਆ ਹੈ, ਜਿਸ ਵਿੱਚ 6 ਮੁੱਖ ਮੰਗਾਂ ਨੂੰ ਲੈ ਕੇ ਮਾਮਲਾ ਚੁੱਕਿਆ ਗਿਆ ਹੈ। ਕਿਸਾਨਾਂ ਨੇ ਟੋਲ ਪਲਾਜ਼ੇ 'ਤੇ ਤਰਪਾਲ ਚੜ੍ਹਾ ਕੇ ਰੱਸੀਆਂ ਬੰਨ੍ਹ ਦਿੱਤੀਆਂ ਹਨ। ਦੱਸ ਦਈਏ ਕਿ ਕਿਸਾਨਾਂ ਦੀ ਤਾਲਾਬੰਦੀ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ....
ਸਮਰਾਲਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਔਰਤ ਸਮੇਤ ਦੀ 2 ਮੌਤ, ਇੱਕ ਜਖਮੀ
ਸਮਰਾਲਾ, 26 ਜੂਨ 2024 : ਸਮਰਾਲਾ ਦੇ ਨਜ਼ਦੀਕੀ ਪਿੰਡ ਕੋਟਲਾ ਸਮਸ਼ਪੁਰ ਵਿਖੇ ਲੁਧਿਆਣਾ-ਚੰਡੀਗੜ੍ਹ ਹਾਈਵੇ ਉੱਤੇ ਸਵੇਰੇ-ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ।, ਜਿਸ ਵਿੱਚ ਇੱਕ ਔਰਤ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਹੇਡੋਂ ਤੋਂ ਇੱਕ ਮਾਂ ਤੇ ਉਸ ਦਾ ਪੁੱਤਰ ਸਮਰਾਲਾ ਵੱਲ ਆ ਰਹੇ ਸਨ ਕਿ ਕੁਝ ਸਮਾਨ ਘਰ ਭੁੱਲ ਗਏ ਤੇ ਕੋਟਲਾ ਸਮਸ਼ਪੁਰ ਤੋਂ ਵਾਪਸ ਘਰ ਵਾਪਸ ਆਉਣ ਲਈ ਮੁੜੇ ਤਾਂ ਲੁਧਿਆਣਾ ਸਾਇਡ ਤੋਂ ਇਕ ਤੇਜ਼ ਰਫ਼ਤਾਰ ਰੇਸਰ ਬਾਈਕਰ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ....
ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਖੋਲ੍ਹੇਗਾ ਦਫ਼ਤਰ : ਰਵਨੀਤ ਬਿੱਟੂ
ਰਵਨੀਤ ਬਿੱਟੂ ਨੇ ਮੋਗਾ ਕਾਂਡ ਦੇ 25 ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ ਮੋਗਾ, 26 ਜੂਨ 2024 : ਰਵਨੀਤ ਬਿੱਟੂ, ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ, ਭਾਰਤ ਸਰਕਾਰ ਦੇ ਰਾਜ ਮੰਤਰੀ ਨੇ ਅੱਜ ਮੋਗਾ ਦੇ ਸ਼ਹੀਦੀ ਪਾਰਕ ਵਿਖੇ ਸ਼ਰਧਾਂਜਲੀ ਭੇਟ ਕੀਤੀ, ਜਿੱਥੇ 25 ਜੂਨ 1989 ਨੂੰ ਆਰ.ਐਸ.ਐਸ. ਦੇ 25 ਸਵੈਮ ਸੇਵਕਾਂ ਦਾ ਕਤਲੇਆਮ ਕੀਤਾ ਗਿਆ ਸੀ। ਸ਼ਾਖਾ ਦੌਰਾਨ ਅੱਤਵਾਦੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਸਾਰਿਆਂ ਦੀ ਮੌਤ ਹੋ ਗਈ। ਸਥਾਨ. ਰਵਨੀਤ ਬਿੱਟੂ ਨੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਸ਼ਹੀਦਾਂ....
ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਸਮਾਜ ਦੇ ਹਰ ਵਰਗ ਦੀ ਭਲਾਈ ਯਕੀਨੀ ਬਣਾਵਾਂਗੇ : ਮੁੱਖ ਮੰਤਰੀ
ਬਰਸੀ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਸ਼ੇਰ-ਏ-ਪੰਜਾਬ ਨੂੰ ਸ਼ਰਧਾਂਜਲੀ ਭੇਟ ਸਰਕਾਰ ਨੂੰ ਅਸਥਿਰ ਕਰਨ ਦਾ ਸੁਪਨਾ ਦੇਖ ਰਹੇ ਵਿਰੋਧੀਆਂ ਉੱਤੇ ਕੱਸਿਆ ਵਿਅੰਗ 25 ਸਾਲਾਂ ਤੱਕ ਰਾਜ ਕਰਨ ਦਾ ਦਾਅਵਾ ਕਰਨ ਵਾਲੇ ਲੋਪ ਹੋਣ ਕੰਢੇ ਪੁੱਜੇ ਕੇਂਦਰ ਤੋਂ ਫੰਡ ਨਹੀਂ ਮੰਗਾਂਗੇ ਆਪਣੇ ਸਰੋਤ ਪੈਦਾ ਕਰਾਂਗੇ ਸੂਬੇ ਦੇ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਮਾਲਵਾ ਨਹਿਰ ਬਣਾਉਣ ਦਾ ਐਲਾਨ ਜਨਤਕ ਵੰਡ ਪ੍ਰਣਾਲੀ ਤਹਿਤ ਲਾਭਪਾਤਰੀਆਂ ਨੂੰ ਚਾਰ ਮਹੀਨਿਆਂ ਦੀ ਕਣਕ ਇਕੱਠੀ ਮਿਲੇਗੀ ਸੰਗਰੂਰ, 29 ਜੂਨ 2024 : ਪੰਜਾਬ ਦੇ....
ਡਿੱਬਰੂਗੜ ਜੇਲ੍ਹ ’ਚ ਬੰਦ ਕੁਲਵੰਤ ਸਿੰਘ ਰਾਉਂਕੇ ਵੀ ਲੜੇਗਾ ਜਿਮਨੀ ਚੋਣ
ਬਰਨਾਲਾ, 29 ਜੂਨ 2024 : ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਡਿਬਰੂਗੜ ਜੇਲ ਦੇ ਵਿੱਚ ਬੰਦ ਕੁਲਵੰਤ ਸਿੰਘ ਰਾਉਕੇ ਵੀ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਉਪ ਚੋਣ ਲੜਨ ਜਾ ਰਹੇ ਹਨ। ਕੁਲਵੰਤ ਸਿੰਘ ਰਾਉਂਕੇ ਦੇ ਭਰਾ ਮਹਾ ਸਿੰਘ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ। ਲੋਕ ਸਭਾ ਚੋਣਾਂ 2024 ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਵੱਲੋਂ ਚੋਣ ਲੜੀ ਗਈ ਸੀ ਜਿਸ ਦੇ ਵਿੱਚ ਉਹ ਜੇਤੂ ਰਹੇ ਸਨ। ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਪ੍ਰਧਾਨ ਮੰਤਰੀ ਉਰਫ ਬਾਜੇਕੇ ਵੱਲੋਂ ਗਿੱਦੜਵਾਹਾ ਸੀਟ ਤੋਂ ਚੋਣ ਲੜਨ....