ਲੁਧਿਆਣਾ, 11 ਫਰਵਰੀ (ਰਘਵੀਰ ਸਿੰਘ ਜੱਗਾ) : ਵਿਧਾਇਕ ਛੀਨਾ ਨੇ ਗੈਮਸਾ 2023 ਵਿਖੇ ਜੈਕ ਸਿਲਾਈ ਮਸ਼ੀਨ ਦੇ ਸਟਾਲ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ। ਵਿਧਾਇਕ ਛੀਨਾ ਵੱਲੋਂ ਜੈਕ ਕੰਪਨੀ ਦੇ ਨਵੇਂ ਮਾਡਲਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ, ਉਦਘਾਟਨ ਮੌਕੇ ਕੰਪਨੀ ਦੇ ਖੇਤਰੀ ਮੁਖੀ ਵਿਕਾਸ ਪਾਂਡੇ ਨੇ ਵਿਧਾਇਕਾ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਮੀਡੀਆ ਨੂੰ ਸੰਬੋਧਨ ਕਰਦਿਆਂ ਮੈਡਮ ਛੀਨਾ ਨੇ ਦੱਸਿਆ ਕਿ ਉਹ ਖੁਦ ਹੌਜ਼ਰੀ ਲਾਈਨ ਤੋਂ ਹਨ, ਇਸ ਲਈ ਉਹ ਇਸ ਕਾਰੋਬਾਰ ਨੂੰ ਦਰਪੇਸ਼ ਮੁਸ਼ਕਲਾਂ ਨੂੰ....
ਮਾਲਵਾ

ਫਰੀਦਕੋਟ 11 ਫਰਵਰੀ : ਡਾਇਰੈਕਟੋਰੇਟ ਆਫ ਯੁਵਕ ਸੇਵਾਵਾਂ ਪੰਜਾਬ ਵੱਲੋਂ ਰਾਸ਼ਟਰੀ ਯੁਵਕ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਯੁਵਕ ਦਿਵਸ ਸਮਾਗਮ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਇਨ੍ਹਾਂ ਦੇ ਸੁਨਹਿਰੇ ਭਵਿੱਖ ਦੇ....

ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ ਦੀ ਕਨਵੋਕੇਸ਼ਨ ਮੌਕੇ ਡਿਗਰੀਆਂ ਵੰਡੀਆਂ ਕਾਲਜ ਵਿਖੇ ਨਵੇਂ ਬਣੇ ਬਾਸਕਟਬਾਲ ਕੋਰਟ ਦਾ ਕੀਤਾ ਉਦਘਾਟਨ ਡਿਗਰੀਆਂ ਪ੍ਰਾਪਤ ਕਰਨ ਵਾਲੇ 212 ਵਿਦਿਆਰਥੀਆਂ 'ਚੋਂ 50 ਫ਼ੀਸਦੀ ਦੇ ਕਰੀਬ ਨੇ ਨੌਕਰੀਆਂ ਕੀਤੀਆਂ ਹਾਸਲ ਪਟਿਆਲਾ, 11 ਫਰਵਰੀ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਵਿਭਾਗਾਂ ਦੇ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਗੌਰਮਿੰਟ (ਸਟੇਟ) ਕਾਲਜ ਆਫ਼ ਐਜੂਕੇਸ਼ਨ ਦੇ ਕਨਵੋਕੇਸ਼ਨ ਸਮਾਰੋਹ....

ਸ੍ਰੀ ਮੁਕਤਸਰ ਸਾਹਿਬ 11 ਫਰਵਰੀ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਇਸ ਗੱਲ ਦਾ ਪ੍ਰਗਟਾਵਾ ਡਾ.ਬਲਜੀਤ ਕੌਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਵਿਧਾਨ ਸਭਾ ਹਲਕਾ ਮਲੋਟ ਵਿੱਚ ਪੈਂਦੀ ਮੰਡੀ ਲੱਖੇਵਾਲੀ ਦੇ ਵਿਕਾਸ ਕਾਰਜਾਂ ਲਈ 70 ਲੱਖ ਰੁਪਏ ਦੀ ਗਰਾਂਟ ਜਾਰੀ ਕਰਦਿਆਂ ਨਗਰ ਨਿਵਾਸੀਆਂ ਨੂੰ ਸੰਬੋਧਨ ਕਰਨ ਮੌਕੇ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਸੂਬੇ....

ਲੁਧਿਆਣਾ, 10 ਫਰਵਰੀ : ਸਿਮਰਜੀਤ ਬੈਂਸ ਨੂੰ ਜ਼ਬਰ ਜਨਾਹ ਦੇ ਮਾਮਲੇ ਸਣੇ ਕੁੱਲ 16 ਮਾਮਲਿਆਂ ਵਿੱਚ ਜ਼ਮਾਨਤ ਮਿਲ ਚੁੱਕੀ ਹੈ। ਸਿਮਰਜੀਤ ਸਿੰਘ ਬੈਂਸ ਦੇ ਸਵਾਗਤ ਲਈ ਬਰਨਾਲਾ ਜੇਲ੍ਹ ਦੇ ਬਾਹਰ ਉਨ੍ਹਾਂ ਦੇ ਵੱਡੀ ਗਿਣਤੀ ਵਿੱਚ ਸਮਰੱਥਕ ਇਕੱਠੇ ਹੋਏ ਸਨ। ਇਸ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦਾ ਲੁਧਿਆਣਾ ਪਹੁੰਚਣ ਉੱਤੇ ਲੋਕਾਂ ਨੇ ਸੁਆਗਤ ਕੀਤਾ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਕਿਹਾ ਹੈ ਕਿ ਮੇਰੇ ਉੱਪਰ ਸਾਰੇ ਮੁਕੱਦਮੇ ਸਿਆਸੀ ਰੰਜਿਸ਼ ਤਹਿਤ ਦਰਜ਼ ਕੀਤੇ ਗਏ ਹਨ। ਹਾਈਕੋਰਟ ਨੇ....

ਲੁਧਿਆਣਾ, 10 ਫਰਵਰੀ : ਸਕੱਤਰ, ਆਰ.ਟੀ.ਏ. ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵੱਲੋਂ 8 ਫਰਵਰੀ ਨੂੰ ਸੁਰੂ ਕੀਤੀ ਜਾਣ ਵਾਲ ਆਨਲਾਈਨ ਪਾਸਿੰਗ ਸਬੰਧੀ ਜਾਣੂੰ ਕਰਵਾਇਆ ਗਿਆ ਸੀ ਜਿਸਦੇ ਚਲਦੇ ਲੋਕਾਂ ਨੇ ਉਸਦਾ ਭਰਭੂਰ ਲਾਹਾ ਲੈਂਦਿਆਂ ਆਨਲਾਈਨ ਸਲਾਟ ਬੁੱਕ ਕੀਤੇ ਤੇ ਅੱਜ 10 ਫਰਵਰੀ ਨੂੰ 70 ਸਲਾਟ ਬੁੱਕ ਹੋਏ ਜਿਨਾਂ੍ਹ ਵਿੱਚੋਂ 63 ਵਹੀਕਲ ਦੀਆਂ ਸਫਲਤਾ ਪੂਰਵਕ ਪਾਸਿੰਗਾਂ ਹੋਈਆਂ ਅਤੇ ਕੁੱਝ ਗੱਡੀਆਂ ਵਿੱਚ ਕਮੀ ਹੋਣ ਕਾਰਨ ਜਿਵੇਂ ਕਿ ਲਾਈਟ ਖਰਾਬ ਹੋਣਾ, ਬਾੱਡੀ ਵਰਕ, ਆਲਟਰੇਸ਼ਨ ਆਦਿ ਉਹਨਾਂ ਦੀ ਫਾਈਲਾਂ ਨੂੰ....

ਮਹਿਲ ਕਲਾਂ 10 ਫ਼ਰਵਰੀ (ਗੁਰਸੇਵਕ ਸਿੰਘ ਸਹੋਤਾ) : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਅੱਜ ਬਰਨਾਲਾ ਜੇਲ੍ਹ 'ਚੋਂ ਜ਼ਮਾਨਤ ਤੇ ਰਿਹਾਅ ਹੋਣ ਤੋਂ ਬਾਅਦ ਜਿਥੇ ਵਰਕਰਾਂ ਤੇ ਆਗੂਆਂ ਵੱਲੋਂ ਉਨਾਂ ਨੂੰ ਗੱਡੀਆਂ ਦੇ ਕਾਫਲੇ ਸਮੇਤ ਵੱਡੀ ਗਿਣਤੀ 'ਚ ਸਮਰਥਕਾਂ ਵੱਲੋਂ ਉਨ੍ਹਾਂ ਦਾ ਢੋਲ-ਢਮੱਕਿਆਂ ਨਾਲ ਸੁਆਗਤ ਕੀਤਾ । ਇੱਥੇ ਅੱਜ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਕਾਫਲੇ ਸਮੇਤ ਕਸਬਾ ਮਹਿਲ ਕਲਾਂ ਵਿਖੇ ਪੁੱਜਣ ਤੇ ਮਨਜੀਤ ਸਿੰਘ ਮਹਿਲ ਖੁਰਦ ਦੀ ਅਗਵਾਈ ਹੇਠ....

ਨੰਗਲ, 10 ਫਰਵਰੀ : ਨੰਗਲ ਵਿੱਚ ਭਾਖੜਾ ਨਹਿਰ ਵਿੱਚ ਇੱਕ ਕਾਰ ਡਿੱਗ ਗਈ। ਇਸ ਹਾਦਸੇ ‘ਚ ਕਾਰ ਸਣੇ ਤਿੰਨ ਲੋਕ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ, ਜਦਕਿ ਇਕ ਵਿਅਕਤੀ ਨੂੰ ਨਹਿਰ ‘ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਨੰਗਲ ਦੀ ਜਵਾਹਰ ਮਾਰਕੀਟ ਦਾ ਰਹਿਣ ਵਾਲਾ ਮੋਹਨ ਲਾਲ BBMB ਦਾ ਮੁਲਾਜ਼ਮ ਦੱਸਿਆ ਗਿਆ ਹੈ। ਉਹ ਆਪਣੀ ਪਤਨੀ, ਭੈਣ ਅਤੇ ਭਰਜਾਈ ਨਾਲ ਆਪਣੇ ਘਰ ਤੋਂ ਬਾਬਾ ਧੁੰਨੇ ਬਾਲਾ ਮੰਦਿਰ ਮੱਥਾ ਟੇਕਣ ਲਈ ਜਾ ਰਹੇ ਸਨ। ਕਿਸੇ ਕਾਰਨ ਉਨ੍ਹਾਂ ਦੀ ਦੀ ਕਾਰ ਅਚਾਨਕ ਭਾਖੜਾ ਨਹਿਰ ਵਿੱਚ ਡਿੱਗ ਗਈ।....

ਬਹਿਬਲ ਕਲਾਂ, 10 ਫਰਵਰੀ : ਇਨਸਾਫ਼ ਮੋਰਚੇ ਵਲੋਂ ਬਹਿਬਲ ਕਲਾਂ ਵਿਖੇ ਨੈਸ਼ਨਲ ਹਾਈਵੇਅ ਦਾ ਜਾਮ ਖੋਲ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਂ ਸੰਗਤ ਦਾ ਧੰਨਵਾਦ ਕਰਦਾਂ ਹਾਂ ਕਿ ਮੇਰੀ ਅਪੀਲ ਤੇ ਬਹਿਬਲ ਕਲਾਂ ਵਿਖੇ ਨੈਸ਼ਨਲ ਹਾਈਵੇਅ ਦਾ ਜਾਮ ਖੋਲ ਦਿੱਤਾ। ਬਹਿਬਲ ਅਤੇ ਕੋਟਕਪੂਰਾ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵਚਨਬੱਧ ਹਾਂ। ਦੂਜੇ ਪਾਸੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਬਹਿਬਲ ਕਲਾਂ ਇਨਸਾਫ਼ ਮੋਰਚੇ ਵਿੱਚ ਸੁਖਰਾਜ ਸਿੰਘ ਨੂੰ ਮਿਲਣ ਪੁੱਜੇ ਸਨ....

ਰੋਪੜ, 10 ਫਰਵਰੀ : ਪੰਜਾਬ ਵਿੱਚ ਇਕ ਵਾਰ ਫਿਰ ਇਨਸਾਨੀਅਤ ਨੁੰ ਸ਼ਰਮਸਾਰ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੋਕ ਇਕ ਮੁਸੀਬਤ ਵਿੱਚ ਫਸੇ ਵਿਅਕਤੀ ਦੀ ਮਦਦ ਕਰਨ ਦੀ ਬਜਾਏ ਮੁਫਤ ਦੀ ਚੀਜ ਲੈ ਕੇ ਜਾਣ ਵਿੱਚ ਰੁਝੇ ਰਹੇ। ਜ਼ਿਲ੍ਹਾ ਰੋਪੜ ਵਿੱਚ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਰੋਡ ਉਤੇ ਝੱਜ ਚੌਂਕ ਟੀ ਪੁਆਇੰਟ ਉਤੇ ਇਕ ਤੇਲ ਦਾ ਭਰਿਆ ਟੈਂਕਰ ਪਲਟ ਗਿਆ। ਤੇਲ ਦਾ ਭਰਿਆ ਟੈਕਰ ਪੈਟਰੋਲ ਪੰਪ ਉਤੇ ਸਪਲਾਈ ਦੇਣ ਜਾ ਰਿਹਾ ਸੀ। ਜਦੋਂ ਲੋਕਾਂ ਨੂੰ ਤੇਲ ਦਾ ਭਰੇ ਟੈਂਕਰ ਪਲਟਣ ਦਾ ਪਤਾ ਚੱਲਿਆ ਤਾਂ ਲੋਕਾਂ ਨੇ ਟੈਂਕਰ....

ਸੰਗਰੂਰ, 10 ਫ਼ਰਵਰੀ : ਸੰਗਰੂਰ 'ਚ ਖਪਤਕਾਰ ਅਦਾਲਤ ਦੇ ਸਾਬਕਾ ਜੱਜ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੁਸਾਈਡ ਨੋਟ ਵਿੱਚ ਉਸ ਨੇ ਤਰਨਤਾਰਨ ਦੇ ਸਾਬਕਾ ਐਸਐਸਪੀ ਗੁਰਕ੍ਰਿਪਾਲ ਸਿੰਘ ਅਤੇ ਸਹਿਕਾਰੀ ਬੈਂਕ ਦੇ ਮੁਲਾਜ਼ਮ ਅਮਨ ਸ਼ਰਮਾ ਦੇ ਨਾਂ ਲਿਖੇ ਹਨ। ਪੁਲੀਸ ਨੇ ਸਾਬਕਾ ਐਸਐਸਪੀ ਅਤੇ ਬੈਂਕ ਮੁਲਾਜ਼ਮ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਬਕਾ ਜੱਜ ਦੀ ਪਛਾਣ ਗੁਰਪਾਲ ਸਿੰਘ ਵਜੋਂ ਹੋਈ ਹੈ। ਸਾਬਕਾ ਜੱਜ ਦਾ ਮੁਲਜ਼ਮਾਂ ਨਾਲ ਵਿੱਤੀ ਲੈਣ-ਦੇਣ ਸੀ। ਪੁਲਿਸ ਮੁਤਾਬਕ ਇਹ ਖੁਦਕੁਸ਼ੀ....

ਬਰਨਾਲਾ, 10 ਫਰਵਰੀ (ਭੁਪਿੰਦਰ ਧਨੇਰ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਸਿੰਘ ਪਟਿਆਲਾ ਦੀ ਸੂਬਾਈ ਲੀਡਰਸ਼ਿਪ ਦੇ ਇੱਕ ਗੁੱਟ ਵੱਲੋਂ ਆਪਣੇ ਹੀ ਸੂਬਾਈ ਲੀਡਰਸ਼ਿਪ ਵਿੱਚ ਸੀਨੀਅਰ ਲੀਡਰਸ਼ਿਪ ਨੂੰ ਫੁੱਟ ਪਾਊ, ਗੈਰਸੰਵਿਧਾਨਕ, ਗੈਰਜਥੇਬੰਦਕ, ਗੁੱਟਬੰਦਕ ਅਮਲ ਰਾਹੀਂ ਜਥੇਬੰਦੀ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਦਾ ਅਮਲ ਜਾਰੀ ਰੱਖਿਆ ਹੋਇਆ ਹੈ। ਪ੍ਰੈੱਸ ਨੂੰ ਇਹ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ....

ਰਾਏਕੋਟ, 10 ਫਰਵਰੀ (ਚਮਕੌਰ ਸਿੰਘ ਦਿਓਲ) : ਅੱਜ ਸਥਾਨਕ ਓਮ ਸਿੱਧ ਬਾਬਾ ਬਾਲਕ ਨਾਥ ਅਤੇ ਦੁਰਗਾ ਮੰਦਰ ਕਮੇਟੀ ਵਲੋਂ ਪਹਿਲਾਂ ਖੂਨਦਾਨ ਕੈਂਪ ਲਗਾਇਆ ਗਿਆ, ਕੈਂਪ ਦਾ ਉਦਘਾਟਨ ਵਾਤਾਵਰਣ ਬਚਾਓ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਕਾਕਾ ਵੱਲੋਂ ਕੀਤਾ ਗਿਆ ਇਹ ਕੈਂਪ ਬਲੱਡ ਬੈਂਕ ਸਿਵਲ ਹਸਪਤਾਲ ਜਗਰਾਓਂ ਵੱਲੋਂ ਸਿਵਲ ਹਸਪਤਾਲ ਰਾਏਕੋਟ ਦੇ ਡਾਕਟਰ ਅਤੇ ਸਟਾਫ ਦੀ ਦੇਖ ਰੇਖ ਲਗਾਇਆ ਗਿਆ ਕੈਂਪ ਦੋਰਾਨ ਲੱਗਭਗ 31 ਯੂਨਿਟ ਖੂਨ ਦਾਨ ਕੀਤਾ ਗਿਆ ਇਸ ਮੌਕੇ ਬੋਲਦਿਆਂ ਪੰਡਿਤ ਚੰਦਨ ਕੁਮਾਰ ਨੇ ਖੂਨਦਾਨ ਸਭ ਤੋਂ ਵੱਡਾ....

ਰਾਏਕੋਟ, 10 ਫਰਵਰੀ (ਚਮਕੌਰ ਸਿੰਘ ਦਿਓਲ) : ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ 'ਚ ਲੱਗੇ ਕੌਮੀ ਇਨਸਾਫ਼ ਮੋਰਚੇ 'ਚ ਅੱਜ ਪਿੰਡ ਜਲਾਲਦੀਵਾਲ ਤੋਂ ਕੇਵਲ ਸਿੰਘ ਪੂਨੀਆ ਦੀ ਅਗਵਾਈ ਹੇਠ ਸੰਗਤਾਂ ਦਾ ਇਕ ਜਥਾ ਰਵਾਨਾ ਹੋਇਆ। ਇਸ ਮੌਕੇ ਗੱਲ ਕਰਦਿਆਂ ਕੇਵਲ ਸਿੰਘ ਪੂਨੀਆ, ਪਸੌਰਾ ਸਿੰਘ ਨੇ ਕਿਹਾ ਕਿ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਇਹ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਮੌਕੇ ਦੀਆਂ ਸਰਕਾਰਾਂ ਵੱਲੋਂ ਬੰਦੀ ਸਿੰਘਾਂ ਨੂੰ ਜਾਣ-ਬੁੱਝ ਕੇ ਰਿਹਾਅ....

ਲੁਧਿਆਣਾ, 10 ਫਰਵਰੀ (ਰਘਵੀਰ ਸਿੰਘ ਜੱਗਾ) : ਡਾਕ ਵਿਭਾਗ, ਲੁਧਿਆਣਾ ਸਿਟੀ ਡਵੀਜ਼ਨ, ਲੁਧਿਆਣਾ ਵਲੋਂ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਸੁਕੰਨਿਆ ਸਮਰਿਧੀ ਖਾਤੇ ਖੋਲ੍ਹਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ। ਇਹ ਜਸ਼ਨ ਭਾਰਤ ਸਰਕਾਰ ਵਲੋਂ ਆਜ਼ਾਦੀ ਦੇ 75 ਸਾਲਾਂ ਨੂੰ ਮਨਾਉਣ ਲਈ ਕੀਤੀ ਪਹਿਲਕਦਮੀ ਦਾ ਹਿੱਸਾ ਹਨ। ਇਸ ਮੁਹਿੰਮ ਦੌਰਾਨ ਡਾਕ ਵਿਭਾਗ ਨੇ ਸਾਰੀਆਂ ਯੋਗ ਲੜਕੀਆਂ ਦੇ ਸਬੰਧ ਵਿੱਚ 7.5 ਲੱਖ ਸੁਕੰਨਿਆ ਸਮਰਿਧੀ ਨੂੰ ਭਾਰਤ ਭਰ ਵਿੱਚ ਖੋਲ੍ਹਣ ਲਈ ਵਚਨਬੱਧ ਕੀਤਾ ਹੈ। ਲੁਧਿਆਣਾ ਸਿਟੀ ਡਵੀਜ਼ਨ, ਲੁਧਿਆਣਾ....