ਮਾਲਵਾ

78ਵਾਂ ਆਜ਼ਾਦੀ ਦਿਹਾੜਾ ਧੂਮ ਧਾਮ ਨਾਲ ਬਾਬਾ ਕਾਲਾ ਮਹਿਰ ਬਹੁ ਮੰਤਵੀ ਸਟੇਡੀਅਮ ਵਿਖੇ ਮਨਾਇਆ ਗਿਆ
ਮੰਤਰੀ ਡਾ. ਬਲਜੀਤ ਕੌਰ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਕਈ ਕੁਰਬਾਨੀਆਂ ਦੇ ਕੇ ਮਿਲੀ ਅਣਮੁੱਲ ਆਜ਼ਾਦੀ ਸੰਭਾਲ ਕੇ ਰੱਖਣਾ ਸਾਡਾ ਫਰਜ਼, ਡਾ. ਬਲਜੀਤ ਕੌਰ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈਆਂ ਸੱਭਿਆਚਾਰਕ ਗਤਵਿਧੀਆਂ ਵੱਖ ਵੱਖ ਖੇਤਰਾਂ ‘ਚ ਮੱਲਾਂ ਮਾਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਨੇਚਰ ਲਵਰਜ਼ ਸੁਸਾਇਟੀ ਨੂੰ ਸੂਬਾ ਪੱਧਰੀ ਸ਼ਹੀਦ ਭਗਤ ਸਿੰਘ ਵਾਤਾਵਰਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਬਰਨਾਲਾ, 16 ਅਗਸਤ 2024 : 78ਵਾਂ ਆਜ਼ਾਦੀ ਦਿਹਾੜਾ ਬਾਬਾ ਕਾਲਾ ਮਹਿਰ ਬਹੁ....
ਗੋਪਾਲਪੁਰ ਕੋਟਲਾ ਨੇੜੇ ਵਾਪਰੇ ਸੜਕ ਹਾਦਸੇ ਵਿਚ ਇੱਕ ਔਰਤ ਦੀ ਮੌਤ, ਤਿੰਨ ਜਖਮੀ
ਮੋਰਿੰਡਾ 14 ਅਗਸਤ 2024 : ਰੋਪੜ ਸੜਕ ਤੇ ਪੈਂਦੇ ਪਿੰਡ ਗੋਪਾਲਪੁਰ ਕੋਟਲਾ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਕਾਰ ਚਾਲਕ ਵੱਲੋ ਅਚਾਨਕ ਬ੍ਰੇਕ ਮਾਰਨ ਕਾਰਨ ਉਸ ਦੇ ਪਿੱਛੇ ਜਾ ਰਹੀ ਕਾਰ ਦਾ ਬੈਲੈਂਸ ਵਿਗੜ ਜਾਣ ਕਾਰਨ ਇੱਕ ਟਿੱਪਰ ਵਿੱਚ ਜਾ ਵੱਜੀ, ਜਿਸ ਕਾਰਨ ਜਿੱਥੇ ਕਾਰ ਸਵਾਰਾਂ ਦੇ ਸੱਟਾਂ ਲੱਗੀਆਂ, ਉੱਥੇ ਕਾਰ ਵਿਚ ਸਵਾਰ ਇੱਕ ਔਰਤ ਦੀ ਮੌਕੇ ਉੱਤੇ ਹੀ ਮੌਤ ਹੋ ਜਾਣ ਉਪਰੰਤ ਮੋਰਿੰਡਾ ਪੁਲਿਸ ਨੇ ਨਾਮਾਲੂਮ ਕਾਰ ਚਾਲਕ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਸਬੰਧੀ....
ਸਿਹਤ ਵਿਭਾਗ ਵੱਲੋਂ ਹੈਪਾਟਾਇਟਸ ਅਤੇ ਨਸ਼ਿਆਂ ਸਬੰਧੀ ਜ਼ਿਲ੍ਹਾ ਜੇਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਜਾਗਰੁਕਤਾ ਸਮਾਗਮ
ਹੈਪਾਟਾਇਟਸ ਬੀ ਅਤੇ ਸੀ ਦੀ ਜਾਂਚ ਅਤੇ ਇਲਾਜ ਜ਼ਿਲ੍ਹਾ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੁਫਤ ਕੀਤੇ ਜਾ ਰਹੇ ਹਨ: ਡਾ. ਹਰਕੀਰਤਨ ਸਿੰਘ ਜਿਲ੍ਹਾ ਐਪੀਡੀਮੋਲੋਜਿਸਟ ਸ੍ਰੀ ਮੁਕਤਸਰ ਸਾਹਿਬ, 14 ਅਗਸਤ 2024 : ਸਿਹਤ ਵਿਭਾਗ ਵੱਲੋਂ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਹੈਪਾਟਾਇਟਸ ਅਤੇ ਨਸ਼ਿਆਂ ਸਬੰਧੀ ਜ਼ਿਲ੍ਹਾ ਜੇਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ੇਸ਼ ਜਾਗਰੁਕਤਾ ਸਮਾਗਮ ਕੀਤਾ ਗਿਆ। ਇਸ ਸਮਾਗਮ ਦੌਰਾਨ ਸ਼੍ਰੀ ਵਰੁਣ ਸ਼ਰਮਾ ਜੇਲ ਸੁਪਰਡੈਂਟ ਅਤੇ ਸਮੂਹ ਸਟਾਫ ਵਲੋਂ ਪੂਰਾ....
ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਦੀ ਅਗਵਾਈ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਦੀ ਸੇਵਾ ਲਈ ਹੋਇਆ ਭਾਈ ਘਨਈਆ ਖੂਨ ਦਾਨ ਕਲੱਬ ਦਾ ਗਠਨ
1000 ਦੇ ਕਰੀਬ ਨੌਜਵਾਨ ਕਰਨਗੇ ਖੂਨਦਾਨ ਦੀ ਸੇਵਾ ਸ੍ਰੀ ਮੁਕਤਸਰ ਸਾਹਿਬ 14 ਅਗਸਤ 2024 : ਜਿ਼ਲ੍ਹਾ ਯੋਜਨਾ ਬੋਰਡ ਸ਼੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਵੱਲੋਂ ਜਿ਼ਲ੍ਹੇ ਦੇ ਲੋਕਾਂ ਦੀ ਸੇਵਾ ਲਈ ਭਾਈ ਘਨਈਆ ਬਲੱਡ ਕਲੱਬ ਦੀ ਸ਼ੁਰੂਆਤ ਕੀਤੀ ਗਈ ਹੈ। ਗਿੱਦੜਵਾਹਾ ਤੋਂ ਨੌਜਵਾਨਾਂ ਸਮੇਤ ਲੋਕ ਸੇਵਾ ਲਈ ਕੀਤੇ ਉਪਰਾਲੇ ਬਾਰੇ ਜਾਣਕਾਰੀ ਦਿੰਦਿਆਂ ਸੁਖਜਿੰਦਰ ਸਿੰਘ ਕਾਉਣੀ ਨੇ ਕਿਹਾ ਕਿ ਖੂਨਦਾਨ ਮਹਾਦਾਨ ਹੈ। ਉਹਨਾਂ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਕੋਈ ਨਹੀਂ ਹੋ ਸਕਦਾ....
ਤੇਲ ਬੀਜ਼ ਫ਼ਸਲਾਂ ਦੀ ਕਾਸ਼ਤ ਸਬੰਧੀ ਲਗਾਈ ਗਈ ਟ੍ਰੇਨਿੰਗ
ਸ੍ਰੀ ਮੁਕਤਸਰ ਸਾਹਿਬ, 14 ਅਗਸਤ 2024 : ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਡਾ. ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਨੈਸ਼ਨਲ ਮਿਸ਼ਨ ਆਨ ਐਡੀਬਲ ਆਇਲ (ਆਇਲਸੀਡਜ਼) ਅਧੀਨ ਆਫ਼ੀਸਰ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਟ੍ਰੇਨਿੰਗ ਦੌਰਾਨ ਸੋਹਣਗੜ੍ਹ ਫਾਰਮਵਰਸਿਟੀ ਤਹਿ: ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਵਿਜਿ਼ਟ ਕਰਵਾਈ ਗਈ। ਜਿਸ ਵਿੱਚ ਸ਼੍ਰੀ ਕਮਲਜੀਤ ਹੇਅਰ ਵੱਲੋਂ ਸਮੂਹ ਫ਼ਸਲਾਂ ਦੀ ਕੁਦਰਤੀ ਖੇਤੀ ਦੇ ਨਾਲ-2 ਤਿਲਾਂ ਦੀ ਖੇਤੀ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਪ੍ਰਦਰਸ਼ਨੀ....
ਪੰਜਾਬ ਸਰਕਾਰ ਵੱਲੋਂ ਪਿੜਾਈ ਸੀਜ਼ਨ 2023-24 ਦੀ ਗੰਨੇ ਦੀ ਕੁੱਲ ਬਕਾਇਆ ਰਹਿੰਦੀ 28.00 ਕਰੋੜ ਰੁਪਏ ਦੀ ਕੀਤੀ ਪੇਮੈਂਟ  
ਸੀਜ਼ਨ 2024-25 ਦੌਰਾਨ ਮਿੱਲ ਵੱਲੋਂ ਲਗਭਗ 14.00 ਲੱਖ ਕੁਇੰਟਲ ਗੰਨਾ ਪੀੜਨ ਦੀ ਆਸ ਫਾਜ਼ਿਲਕਾ, 14 ਅਗਸਤ 2024 : ਪੰਜਾਬ ਸਰਕਾਰ ਵੱਲੋਂ ਪਿੜਾਈ ਸੀਜ਼ਨ 2023-24 ਦੀ ਗੰਨੇ ਦੀ ਕੁੱਲ ਬਕਾਇਆ ਰਹਿੰਦੀ 28.00 ਕਰੋੜ ਰੁਪਏ ਦੀ ਪੇਮੈਂਟ ਕਰ ਦਿੱਤੀ ਗਈ ਹੈ, ਇਸ ਲਈ ਫਾਜ਼ਿਲਕਾ ਸਹਿਕਾਰੀ ਖੰਡ ਮਿੱਲ ਦੇ ਬੋਰਡ ਆਫ ਡਾਇਰੈਕਟਰਜ਼ ਅਤੇ ਮਿੱਲ ਦੇ ਜਨਰਲ ਮੈਨੇਜਰ ਵੱਲੋਂ ਪੰਜਾਬ ਸਰਕਾਰ, ਇਲਾਕੇ ਦੇ ਐਮ. ਐਲ.ਏ. ਸਾਹਿਬਾਨਾਂ, ਸੂਗਰਫੈੱਡ ਪੰਜਾਬ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਦਾ ਧੰਨਵਾਦ ਕੀਤਾ ਗਿਆ ।....
ਪੀ.ਏ.ਯੂ. ਇਕ ਵਾਰ ਫਿਰ ਦੇਸ਼ ਦੀ ਸਿਰਮੌਰ ਖੇਤੀ ਯੂਨੀਵਰਸਿਟੀ ਬਣੀ
ਵਾਈਸ ਚਾਂਸਲਰ ਨੇ ਪ੍ਰੈੱਸ ਮਿਲਣੀ ਦੌਰਾਨ ਭਵਿੱਖ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ਲੁਧਿਆਣਾ 14 ਅਗਸਤ 2024 : ਬੀਤੇ ਦਿਨੀਂ ਨੈਸ਼ਨਲ ਇੰਸਟੀਚਿਊਟਸ਼ਨਲ ਰੈਕਿੰਗ ਫਰੇਮਵਰਕ (ਐੱਨ ਆਈ ਆਰ ਐੱਫ) ਵੱਲੋਂ ਜਾਰੀ ਸਾਲ 2024 ਦੀ ਦਰਜਾਬੰਦੀ ਵਿਚ ਪੀ.ਏ.ਯੂ. ਨੂੰ ਦੇਸ਼ ਦੀਆਂ 75 ਖੇਤੀ ਯੂਨੀਵਰਸਿਟੀਆਂ ਵਿੱਚੋਂ ਸਿਖਰਲੇ ਸਥਾਨ ਦੀ ਰੈਂਕਿੰਗ ਹਾਸਲ ਹੋਈ ਹੈ। ਲਗਾਤਾਰ ਦੂਸਰੇ ਸਾਲ ਪੀ.ਏ.ਯੂ. ਇਸ ਸਥਾਨ ਤੇ ਰਹਿ ਕੇ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਬਣੀ ਹੈ। ਖੇਤੀ ਸੰਸਥਾਵਾਂ ਦੇ ਵਿਸ਼ਾਲ ਵਰਗ ਵਿਚ ਖੇਤੀ ਦੇ ਨਾਲ-ਨਾਲ....
ਪੀ.ਏ.ਯੂ. ਵਿਚ ਅੰਤਰਰਾਸ਼ਟਰੀ ਯੁਵਕ ਦਿਹਾੜੇ ਮੌਕੇ ਵਿੱਦਿਅਕ ਮੁਕਾਬਲੇ ਹੋਏ
ਲੁਧਿਆਣਾ 14 ਅਗਸਤ 2024 : ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਕੌਮਾਂਤਰੀ ਯੁਵਕ ਦਿਹਾੜੇ ਦੇ ਪ੍ਰਸੰਗ ਵਿਚ ਇਕ ਵਿਸ਼ੇਸ਼ ਸਮਾਰੋਹ ਵਿਦਿਆਰਥੀ ਭਵਨ ਵਿਚ ਕਰਵਾਇਆ। ਇਸ ਪ੍ਰੋਗਰਾਮ ਵਿਚ ਪੀ.ਏ.ਯੂ. ਨਾਲ ਸੰਬੰਧਿਤ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਨਾਲ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ, ਨਿਰਦੇਸ਼ਕ ਵਿਦਿਆਰਥੀ....
ਡਾ ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੇਸ਼ ਦਾ ਸੁਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ
ਲੁਧਿਆਣਾ, 14 ਅਗਸਤ 2024 : ਲੁਧਿਆਣਾ: ਦੇਸ਼ ਦੀ ਆਜ਼ਾਦੀ ਦੀ 78ਵੀਂ ਵਰ੍ਹੇਗੰਢ ਈਸਾ ਨਗਰੀ ਪੁਲੀ, ਲੁਧਿਆਣਾ ਨੇੜੇ ਸਥਿਤ ਡਾ ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਸ਼ਾਨਦਾਰ ਸਮਾਗਮ ਨਾਲ ਮਨਾਈ ਗਈ। ਇਸ ਮੌਕੇ ਸਕੂਲ ਦੇ ਨੰਨ੍ਹੇ ਮੁਨਹੇ ਬੱਚਿਆਂ ਨੇ ਬਹੁਤ ਸਾਰੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਕਵਿਤਾ, ਡਾਂਸ ਅਤੇ ਭਾਸ਼ਣ ਮੁਕਾਬਲੇ ਸ਼ਾਮਲ ਸਨ। ਇਸ ਤੋਂ ਇਲਾਵਾ, ਦੇਸ਼ ਦੀ ਆਜ਼ਾਦੀ ਨੂੰ ਸਮਰਪਿਤ ਪੋਸਟਰ ਵੀ ਬਣਾਏ ਗਏ, ਜਿਨ੍ਹਾਂ ਦੀ ਹਰ ਕਿਸੇ ਵੱਲੋਂ ਸ਼ਲਾਘਾ....
ਪੀਏਯੂ ਵਿਖੇ ਤੀਜ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ
ਲੁਧਿਆਣਾ, 14 ਅਗਸਤ 2024 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੀਆਂ ਔਰਤਾਂ ਨੇ ਮੰਗਲਵਾਰ ਨੂੰ ਇੱਥੇ ਯੂਨੀਵਰਸਿਟੀ ਵਿੱਚ ਤੀਜ ਦੇ ਤਿਉਹਾਰ ਮੌਕੇ ਆਪਣੇ ਗਿੱਧੇ ਅਤੇ ਬੋਲੀਆਂ ਨਾਲ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਢੋਲ ਦੀ ਗੂੰਜ ਅਤੇ ਕਿੱਕਲੀ ਦੀ ਗੂੰਜ ਨਾਲ ਪੂਰਾ ਮਾਹੌਲ ਤਿਉਹਾਰ ਦੀ ਭਾਵਨਾ ਨਾਲ ਗੂੰਜਿਆ ਹੋਇਆ ਸੀ। ਡਾ: ਸਤਬੀਰ ਸਿੰਘ ਗੋਸਲ, ਵਾਈਸ-ਚਾਂਸਲਰ, ਪੀਏਯੂ ਅਤੇ ਸ੍ਰੀ ਰਿਸ਼ੀ ਪਾਲ ਸਿੰਘ, ਰਜਿਸਟਰਾਰ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਭਾਗ ਲੈਣ ਵਾਲੀਆਂ ਬੀਬੀਆਂ ਨੂੰ....
ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਰੱਖੜੀ ਸਟਾਲ ਦਾ ਉਦਘਾਟਨ
ਰੈਡ ਕਰਾਸ ਸੋਸਾਇਟੀ ਜਲਦ ਹੀ ਹੁਨਰ ਵਿਕਾਸ ਕੇਂਦਰ ਚਲਾਏਗੀ ਲੁਧਿਆਣਾ, 14 ਅਗਸਤ 2024 : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਮਾਡਲ ਗ੍ਰਾਮ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵੱਲੋਂ ਲਗਾਏ ਗਏ ਰੱਖੜੀ ਸਟਾਲ ਦਾ ਉਦਘਾਟਨ ਕੀਤਾ। ਡੀ.ਈ.ਓ. ਰਵਿੰਦਰ ਕੌਰ ਅਤੇ ਡਿਪਟੀ ਡੀ.ਈ.ਓ ਮਨੋਜ ਦੇ ਨਾਲ ਡਿਪਟੀ ਕਮਿਸ਼ਨਰ ਸਾਹਨੀ ਨੇ ਸਟਾਲ 'ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਰੰਗ ਬਿਰੰਗੀਆਂ ਰੱਖੜੀਆਂ ਬਣਾਉਣ ਵਿੱਚ ਵਿਦਿਆਰਥੀਆਂ....
ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਵੋਟਰ ਲਿਸਟਾਂ ਨੂੰ ਅੱਪਡੇਟ ਕਰਨ ਸੰਬੰਧੀ 20, 21 ਤੇ 22 ਅਗਸਤ ਨੂੰ ਚਲਾਈ ਜਾਵੇਗੀ ਵਿਸ਼ੇਸ ਮੁਹਿੰਮ - ਜ਼ਿਲ੍ਹਾ ਚੋਣ ਅਫਸਰ
ਨਵੀਂ ਵੋਟ ਬਣਾਉਣ, ਕਟਾਉਣ ਜਾਂ ਤਬਦੀਲ ਕਰਨ ਸਬੰਧੀ ਪ੍ਰਾਪਤ ਕੀਤੀਆਂ ਜਾਣਗੀਆਂ ਦਰਖਾਸਤਾਂ ਫ਼ਤਹਿਗੜ੍ਹ ਸਾਹਿਬ, 14 ਅਗਸਤ 2024 : ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ 2024 ਲਈ 01 ਜਨਵਰੀ 2023 ਦੇ ਆਧਾਰ ਤੇ ਤਿਆਰ ਕੀਤੀਆਂ ਗਈਆਂ ਵੋਟਰ ਲਿਸਟਾਂ ਨੂੰ ਅੱਪਡੇਟ ਕਰਨ ਲਈ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ 20,21 ਤੇ 22 ਅਗਸਤ ਨੂੰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਇਨ੍ਹਾਂ ਤਿੰਨ ਦਿਨਾਂ ਨੂੰ ਅਧਿਕਾਰੀ ਪਿੰਡਾਂ ਵਿੱਚ ਜਾ ਕੇ ਨਵੀਂ ਵੋਟ ਬਣਾਉਣ, ਕਟਾਉਣ ਜਾਂ ਤਬਦੀਲ ਕਰਨ....
ਆਰਸੇਟੀ ਵਿਖੇ ਵਿਭਾਜਨ ਵਿਭਿਸ਼ਿਕਾ ਸਮ੍ਰਿਤੀ ਦਿਵਸ ਮਨਾਇਆ ਗਿਆ 
ਫ਼ਤਹਿਗੜ੍ਹ ਸਾਹਿਬ 14 ਅਗਸਤ 2024 : ਭਾਰਤੀ ਸਟੇਟ ਬੈਂਕ ਵੱਲੋਂ ਮਹੱਦੀਆਂ ਵਿਖੇ ਸਥਿਤ ਆਰਸੇਟੀ ਵਿੱਚ ਵਿਭਾਜਨ ਵਿਭਿਸ਼ਿਕਾ ਸਮ੍ਰਿਤੀ ਦਿਵਸ ਮਨਾਇਆ ਗਿਆ। ਇਸ ਮੌਕੇ ਦੇਸ਼ ਦੀ ਵੰਡ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਵੰਡ ਦੇ ਮਾੜੇ ਸਮੇਂ ਨੂੰ ਯਾਦ ਕਰਦਿਆਂ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਪ੍ਰਧਾਨ ਰਾਮ ਨਾਥ ਸ਼ਰਮਾ ਨੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਪਿੰਡ ਮਹੱਦੀਆਂ ਦੇ ਸਰਪੰਚ ਹਰਧੀਰ ਸਿੰਘ, ਕੁਲਦੀਪ ਸ਼ਰਮਾ, ਸ. ਜੋਗਾ ਸਿੰਘ ਨੰਬਰਦਾਰ, ਅਨਿਲ ਕੁਮਾਰ ਅੱਤਰੀ, ਕੁਲਦੀਪ ਸਿੰਘ....
ਖਾਰਾ ਪਿੰਡ ਵਾਸੀਆਂ ਦੀ ਸ਼ਿਕਾਇਤ ਤੇ ਛੱਪੜ ਦੀਆਂ ਡਰੇਨ ਪਾਈਪ ਲਾਈਨਾਂ ਦਾ ਹੋਇਆ ਕੰਮ ਪੂਰਾ
ਫਰੀਦਕੋਟ 14 ਅਗਸਤ 2024 : ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਬੀਤੀ 28 ਜੁਲਾਈ ਨੂੰ ਪਿੰਡ ਖਾਰਾ ਵਿਖੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਏ ਗਏ ਸੁਵਿਧਾ ਕੈਂਪ ਵਿੱਚ ਸ਼ਿਰਕਤ ਕੀਤੀ ਗਈ ਸੀ। ਕੈਂਪ ਦੌਰਾਨ ਪਿੰਡ ਵਾਸੀਆਂ ਵੱਲੋਂ ਛੱਪੜਾਂ ਦੀਆਂ ਡਰੇਨ ਪਾਈਪਾਂ ਦੇ ਟੁੱਟੇ ਹੋਣ ਦੀ ਕੀਤੀ ਸ਼ਿਕਾਇਤ ਨੂੰ ਤੁਰੰਤ ਪ੍ਰਭਾਵ ਦੂਰ ਕਰਨ ਦੇ ਦਿੱਤੇ ਹੁਕਮ ਤੇ ਕਾਰਵਾਈ ਕਰਦਿਆਂ ਬੀ.ਡੀ.ਪੀ.ਓ ਦਫਤਰ ਵੱਲੋਂ ਛੱਪੜ ਨੂੰ ਜਾਂਦੀਆਂ ਡਰੇਨ ਪਾਈਪਾਂ ਨੂੰ ਸਾਫ ਕਰਨ ਦਾ ਅਤੇ ਨਵੀਆਂ ਪਾਉਣ ਦਾ ਕੰਮ....
ਐਸ.ਏ.ਐਸ.ਨਗਰ ਪੁਲਿਸ ਨੇ ਐਨ ਡੀ ਪੀ ਐਸ ਐਕਟ ਤਹਿਤ 13 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਐਸ.ਏ.ਐਸ.ਨਗਰ, 14 ਅਗਸਤ 2024 : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦਾ ਸਫਾਇਆ ਕਰਨ ਦੀ ਵਚਨਬੱਧਤਾ ਦੇ ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ ਨਸ਼ਾ ਤਸਕਰੀ ਵਿੱਚ ਸ਼ਾਮਲ 13 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਏ.ਐਸ.ਨਗਰ ਦੇ ਐਸ.ਐਸ.ਪੀ ਦੀਪਕ ਪਾਰੀਕ ਨੇ ਦੱਸਿਆ ਕਿ 3 ਅਗਸਤ ਤੋਂ 11 ਅਗਸਤ 2024 ਤੱਕ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਵਿਰੁੱਧ ਕੁੱਲ 10 ਐਫ.ਆਈ.ਆਰ. ਦਰਜ ਕੀਤੀਆਂ ਗਈਆਂ। ਇਨ੍ਹਾਂ 13 ਨਸ਼ਾ....