ਮਾਲਵਾ

ਸਿਹਤ ਵਿਭਾਗ ਦੀਆਂ ਟੀਮਾਂ ਨੇ ਸਰਹੱਦੀ ਪਿੰਡਾਂ ਵਿਚ ਸੰਭਾਲਿਆਂ ਮੋਰਚਾ
ਲੋਕਾਂ ਨੂੰ ਦਿੱਤੀ ਜਾ ਰਹੀ ਹੈ ਮੈਡੀਕਲ ਸਹਾਇਤਾ ਫਾਜਿ਼ਲਕਾ, 14 ਜ਼ੁਲਾਈ : ਸਿਹਤ ਵਿਭਾਗ ਵੱਲੋਂ ਸਰਹੱਦੀ ਖੇਤਰਾਂ ਵਿਚ ਸਤਲੁਜ਼ ਦਾ ਪਾਣੀ ਆਉਣ ਦੇ ਮੱਦੇਨਜਰ ਵੱਖ ਵੱਖ ਥਾਂਵਾਂ ਤੇ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਟੀਮਾਂ ਅੱਜ ਅਗਲੇਰੇ ਪਿੰਡ ਝੰਗੜ ਭੈਣੀ ਤੱਕ ਪੁੱਜੀਆਂ ਅਤੇ ਇੱਥੇ ਪਿੰਡ ਵਿਚ ਲੋਕਾਂ ਨੂੰ ਦਵਾਈਆਂ ਮੁਹਈਆ ਕਰਵਾਈਆਂ। ਸਿਵਲ ਸਰਜਨ ਡਾ: ਸਤੀਸ਼ ਗੋਇਲ ਨੇ ਦੱਸਿਆ ਕਿ ਬਰਸਾਤਾਂ ਅਤੇ ਹੜ੍ਹਾਂ ਦੇ ਸਮੇਂ ਜਾਂ ਪਾਣੀ ਨਿਕਲਣ ਤੋਂ ਬਾਅਦ ਸਿਹਤ ਪੱਖੋਂ ਕਾਫੀ ਸੰਵੇਦਨਸ਼ੀਲ ਸਮਾਂ ਹੁੰਦਾ ਹੈ।....
ਫਾਜਿ਼ਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸਰਹੱਦੀ ਪਿੰਡਾਂ ਵਿਚ ਸੰਭਾਲਿਆ ਮੋਰਚਾ
ਪਿੰਡ ਪਿੰਡ ਜਾ ਕੇ ਲੋਕਾਂ ਦੀਆਂ ਮੁਸਕਿਲਾਂ ਦਾ ਕਰ ਰਹੇ ਹਨ ਹੱਲ ਫਾਜਿ਼ਲਕਾ, 14 ਜ਼ੁਲਾਈ : ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਸਮੂਹ ਵਿਧਾਇਕਾਂ ਅਤੇ ਮੰਤਰੀਆਂ ਨੂੰ ਆਪੋ ਆਪਣੇ ਖੇਤਰਾਂ ਵਿਚ ਹੜ੍ਹ ਰਾਹਤ ਪ੍ਰਬੰਧਾਂ ਲਈ ਕੰਮ ਕਰਨ ਦਾ ਕਹੇ ਜਾਣ ਅਨੁਸਾਰ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੱਛਲੇ ਕਈ ਦਿਨ੍ਹਾਂ ਤੋਂ ਸਰਹੱਦੀ ਪਿੰਡਾਂ ਵਿਚ ਮੋਰਚਾ ਸੰਭਾਲਿਆ ਹੋਇਆ ਹੈ। ਉਹ ਦਿਨ ਰਾਤ ਇੰਨ੍ਹਾਂ ਪਿੰਡਾਂ ਵਿਚ ਵਿਚਰ ਰਹੇ ਹਨ ਅਤੇ ਪਹਿਲਾਂ ਉਨ੍ਹਾਂ ਨੇ ਅਗੇਤੇ ਕੀਤੇ ਜਾਣ....
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸਰਹੱਦੀ ਪਿੰਡ ਦੋਨਾ ਨਾਨਕਾ ਵਿਚ ਰਾਹਤ ਸਮੱਗਰੀ ਲੈ ਪਹੁੰਚੇ
ਹਰਾ ਚਾਰਾ ਅਤੇ ਤਰਪਾਲਾਂ ਵੰਡੀਆਂ ਫਾਜਿ਼ਲਕਾ, 14 ਜ਼ੁਲਾਈ : ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੇ ਨਿਰਦੇਸ਼ਾਂ ਦੇ ਮੱਦੇਨਜਰ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਪਿੰਡ ਦੋਨਾ ਨਾਨਕਾ ਵਿਚ ਰਾਹਤ ਸਮੱਗਰੀ ਲੈ ਕੇ ਪਹੁੰਚੇ। ਇੱਥੇ ਜਾਨਵਰਾਂ ਲਈ ਹਰਾ ਚਾਰਾ ਅਤੇ ਤਰਪਾਲਾਂ ਵੰਡੀਆਂ ਗਈਆਂ। ਇਸ ਮੌਕੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਖੇਤਾਂ ਵਿਚ ਪਾਣੀ....
 ਮੁੱਲਾਂਪੁਰ ਤੋ ਹੜ ਪੀੜਤਾ ਦੇ ਲਈ ਸਮੱਗਰੀ ਭੇਜੀ
ਮੁੱਲਾਂਪੁਰ ਦਾਖਾ 13 ਜੁਲਾਈ (ਸਤਵਿੰਦਰ ਸਿੰਘ ਗਿੱਲ) ਕੁਦਰਤੀ ਆਫਤ ਹੜਾ ਦੀ ਮਾਰ ਹੇਠ ਇਲਾਕਿਆ ਵਿਚ ਹੜ ਪ੍ਰਭਾਵਿਤ ਲੋਕਾ ਦੀ ਮੱਦਦ ਲਈ ਜਿੱਥੇ ਪ੍ਰਸ਼ਾਸਨ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਅਤੇ ਹੋਰ ਸਮਾਜ ਸੇਵੀ ਸੰਸਥਾਵਾ ਰਾਹਤ ਕਾਰਜਾ ਵਿੱਚ ਲੱਗੀਆ ਹੋਈਆ ਹਨ,ਉਥੇ ਹੀ ਇਸ ਮੁਸੀਬਤ ਵਿੱਚ ਫਸੇ ਲੋਕਾ ਦੇ ਲਈ ਪਿੰਡਾ ਸ਼ਹਿਰਾ ਦੇ ਲੋਕ ਵੀ ਆਪ ਮੁਹਾਰੇ ਹੜ ਪ੍ਰਭਾਵਿਤ ਲੋਕਾ ਦੀ ਮੱਦਦ ਦੇ ਲਈ ਅੱਗੇ ਆ ਰਹੇ ਹਨ। ਅੱਜ ਗੁਰਦੁਆਰਾ ਸ਼ਹੀਦ ਗੰਜ ਮੁਸ਼ਿਕਿਆਣਾ ਸਾਹਿਬ ਪਿੰਡ ਮੁੱਲਾਂਪੁਰ ਪਰਬੰਧਕਾ ਵੱਲੋ....
ਯੂਥ ਕਾਂਗਰਸ ਦੀਆਂ ਵੋਟਾਂ ਚ ਜਿੱਤ ਦਰਜ ਕਰਨ ਵਾਲੇ ਨੌਜਵਾਨਾਂ ਦਾ ਕੈਪਟਨ ਸੰਧੂ ਨੇ ਕੀਤਾ ਸਨਮਾਨ
ਅਰਮਾਨ ਢਿੱਲੋ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣੇ ਮੁੱਲਾਂਪੁਰ ਦਾਖਾ,13 ਜੁਲਾਈ (ਸਤਵਿੰਦਰ ਸਿੰਘ ਗਿੱਲ) : ਅੱਜ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵਲੋ ਯੂਥ ਕਾਂਗਰਸ ਦੀਆਂ ਚੋਣਾਂ ਜਿੱਤ ਚੁੱਕੇ ਨੌਜਵਾਨਾਂ ਦਾ ਵਿਸ਼ੇਸ਼ ਸਨਮਾਨ ਮੁੱਲਾਂਪੁਰ ਦਾਖਾ ਚ ਕੀਤਾ।ਇਸ ਮੌਕੇ ਤਨਵੀਰ ਜੋਧਾਂ ਨੂੰ ਯੂਥ ਕਾਂਗਰਸ ਹਲਕਾ ਦਾਖਾ ਦਾ ਪ੍ਰਧਾਨ ਬਣਨ ਤੇ ਅਤੇ ਅਰਮਾਨ ਢਿੱਲੋਂ ਦੇਤਵਾਲ ਨੂੰ ਜਿਲ੍ਹਾ ਕਾਂਗਰਸ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਹੋਣ ਅਤੇ ਗੁਰਪ੍ਰੀਤ ਸਿੰਘ ਖੰਡੂਰ ਤੇ ਗੈਰੀ ਕੋਟਮਾਂਨ ਨੂੰ ਵੀ....
ਹੁਣ ਮੈਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਾਰ ਲੈ ਰਿਹਾਂ, ਢੁਕਵਾਂ ਸਮਾਂ ਆਉਣ ’ਤੇ ਤੁਹਾਨੂੰ ਜਵਾਬ ਦੇਵਾਂਗਾ : ਮੁੱਖ ਮੰਤਰੀ  ਮਾਨ
ਨਿਕੰਮੇ ਅਤੇ ਨਾਕਾਰੇ ਹੋਏ ਵਿਰੋਧੀਆਂ ਵੱਲੋਂ ਕੁਦਰਤੀ ਆਫ਼ਤ ਉਤੇ ਸਿਆਸਤ ਖੇਡਣ ਦੀ ਸਖ਼ਤ ਨਿਖੇਧੀ ਕੇਂਦਰ ਅੱਗੇ ਹੱਥ ਅੱਡ ਕੇ ਵਿੱਤੀ ਸਹਾਇਤਾ ਨਹੀਂ ਮੰਗੇਗਾ ਪੰਜਾਬ ਪਾਣੀਆਂ ਉਤੇ ਹਿੱਸਾ ਮੰਗਣ ਵਾਲੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵੱਲੋਂ ਹੁਣ ਚੁੱਪ ਧਾਰ ਲੈਣਾ ਹੈਰਾਨੀਜਨਕ -ਮੁੱਖ ਮੰਤਰੀ ਪਟਿਆਲਾ, 13 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੁਦਰਤੀ ਆਫ਼ਤ ਉਤੇ ਸਿਆਸਤ ਖੇਡਣ ਲਈ ਵਿਰੋਧੀ ਧਿਰਾਂ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਆਖਿਆ ਕਿ ਇਸ ਵੇਲੇ ਉਹ ਪੰਜਾਬੀਆਂ ਨੂੰ ਫੌਰੀ ਰਾਹਤ....
ਮੁੱਖ ਮੰਤਰੀ ਮਾਨ ਨੇ ਹੜ੍ਹਾਂ ਦੇ ਪਾਣੀਆਂ ਵਿਚ ਖੁਦ ਉਤਰ ਕੇ ਰਾਹਤ ਕਾਰਜਾਂ ਦਾ ਲਿਆ ਜਾਇਜ਼ਾ
ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਕੰਮਾਂ ਲਈ ਅਧਿਕਾਰੀਆਂ ਨੂੰ ਮੌਕੇ ਉਤੇ ਦਿੱਤੇ ਆਦੇਸ਼ ਸੰਕਟ ਦੀ ਘੜੀ ਵਿੱਚੋਂ ਲੋਕਾਂ ਨੂੰ ਕੱਢਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ ਸੰਗਰੂਰ, 13 ਜੁਲਾਈ : ਕਿਸੇ ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨ ਦੀ ਪੁਰਾਣੀ ਰਵਾਇਤ ਨੂੰ ਖਤਮ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹੜ੍ਹਾਂ ਦੇ ਪਾਣੀਆਂ ਵਿਚ ਖੁਦ ਉਤਰ ਕੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਚਿੱਟਾ-ਕੁੜਤਾ ਪਜਾਮਾ ਪਾਇਆ ਹੋਇਆ ਸੀ ਪਰ....
ਖੇਤੀਬਾੜੀ ਮੰਤਰੀ ਖੁੱਡੀਆਂ ਵੱਲੋਂ ਕਿਸਾਨਾਂ ਨੂੰ ਖੇਤੀ ਸਹਾਇਕ ਕਿੱਤੇ ਅਪਨਾਉਣ ਦਾ ਸੱਦਾ
ਖੇਤੀਬਾੜੀ ਮੰਤਰੀ ਵੱਲੋਂ ਲੰਬੀ ਹਲਕੇ ਦਾ ਦੌਰਾ, ਹੜ੍ਹ ਰੋਕੂ ਪ੍ਰਬੰਧਾਂ ਦਾ ਲਿਆ ਜਾਇਜ਼ਾ ਲੰਬੀ, 13 ਜ਼ੁਲਾਈ : ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਆਪਣੇ ਲੰਬੀ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਸਰਕਾਰ ਵੱਲੋਂ ਕੀਤੇ ਜਾ ਰਹੇ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ। ਇਸ ਮੌਕੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਸਮੂਹ ਮੰਤਰੀਆਂ ਅਤੇ....
ਕੈਬਨਿਟ ਮੰਤਰੀ ਹਰਭਜਨ ਸਿੰਘ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਪੈਟਰੋਲ ਪੰਪ ਦਾ ਉਦਘਾਟਨ
ਪੈਟਰੋਲ ਪੰਪ ਤੋਂ ਹੋਣ ਵਾਲੀ ਆਮਦਨ ਦੀ ਰਾਸ਼ੀ ਨੂੰ ਜੇਲ੍ਹਾਂ ‘ਚ ਸੁਧਾਰ ਲਈ ਵਰਤਿਆ ਜਾਵੇਗਾ : ਹਰਭਜਨ ਸਿੰਘ ਫ਼ਿਰੋਜ਼ਪੁਰ, 13 ਜੁਲਾਈ : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜੇਲ੍ਹਾਂ ਦੇ ਬਾਹਰ ਪੈਟਰੋਲ ਪੰਪ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਪੈਟਰੋਲ ਪੰਪਾਂ ਤੋਂ ਹੋਣ ਵਾਲੀ ਆਮਦਨ ਨਾਲ ਪੰਜਾਬ ਦੀਆ ਜੇਲ੍ਹਾਂ ਵਿੱਚ ਸੁਧਾਰ ਕੀਤਾ ਜਾਵੇਗਾ ਅਤੇ ਕੈਦੀਆਂ ਨੂੰ ਸਿੱਖਿਆ ਅਤੇ ਕੁੱਝ ਹੋਰ ਜ਼ਰੂਰੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਪ੍ਰਗਟਾਵਾ ਪੰਜਾਬ ਦੇ ਬਿਜਲੀ ਅਤੇ ਪੀ.ਡਬਲਯੂ.ਡੀ. ਮੰਤਰੀ ਸ. ਹਰਭਜਨ....
ਕੈਬਨਿਟ ਮੰਤਰੀ, ਵਿਧਾਇਕਾਂ ਸਮੇਤ ਜ਼ਿਲ੍ਹੇ ਦੇ ਦਰਿਆ ਸਤਲੁਜ ਤੋਂ ਪ੍ਰਭਾਵਿਤ ਖੇਤਰਾਂ ਦਾ ਕਿਸ਼ਤੀ ਵਿੱਚ ਬੈਠ ਕੇ ਦੌਰਾ
ਪਾਣੀ ਦੇ ਡਰ ਤੋਂ ਬਿਨਾ ਲੋਕਾਂ ਨੂੰ ਮਿਲੇ ਵਾਪਸ ਪਰਤੇ ਸੁਖਬੀਰ ਬਾਦਲ ਕਿਹਾ, ਪ੍ਰਭਾਵਿਤ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਕੈਬਨਿਟ ਮੰਤਰੀ ਨੇ ਵਿਧਾਇਕਾਂ ਅਤੇ ਅਧਿਕਾਰੀਆਂ ਸਮੇਤ ਕਿਸ਼ਤੀ ਵਿੱਚ ਸਵਾਰ ਹੋ ਕੇ ਬੰਨ੍ਹ ਵਿਚਲੇ ਘਰਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਮੰਤਰੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਫੌਜ ਅਤੇ ਬੀ.ਐਸ.ਐਫ਼ ਦੇ ਜਵਾਨਾਂ ਦੇ ਕੰਮ ਦੀ ਸਰਾਹਨਾ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਮੁਸ਼ਕਿਲ ਦੀ ਘੜੀ ਵਿੱਚ ਸਿਆਸੀ ਰੋਟੀਆਂ....
ਜ਼ਿਲ੍ਹੇ ’ਚ ਮਨਰੇਗਾ ਵਰਕਰਾਂ ਦੀ ਮੱਦਦ ਨਾਲ ਲਿੰਕ ਸੜ੍ਹਕਾਂ ’ਤੇ ਪਈਆਂ ਘਾਰਾਂ ਦੀ ਮੁਰੰਮਤ ਸ਼ੁਰੂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਜੁਲਾਈ : ਜ਼ਿਲ੍ਹੇ ’ਚ ਭਾਰੀ ਬਰਸਾਤ ਵੱਲੋਂ ਸੜ੍ਹਕਾਂ ਨੂੰ ਵੱਡੀ ਪੱਧਰ ’ਤੇ ਪਹੁੰਚਾਏ ਨੁਕਸਾਨ ਤੋਂ ਬਾਅਦ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਇਨ੍ਹਾਂ ਦੀ ਮੁਰੰਮਤ ਦੇ ਦਿੱਤੇ ਆਦੇਸ਼ਾਂ ਦੇੇ ਮੱਦੇਨਜ਼ਰ ਪਿੰਡਾਂ ’ਚ ਮਨਰੇਗਾ ਕਾਮਿਆਂ ਰਾਹੀਂ ਸੜ੍ਹਕਾਂ ’ਤੇ ਪਈਆਂ ਘਾਰਾਂ ਨੂੰ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਏ ਡੀ ਸੀ (ਪੇਂਡੂ ਵਿਕਾਸ) ਅਮਿਤ ਬੈਂਬੀ ਨੇ ਦੱਸਿਆ ਕਿ ਮਨਰੇਗਾ ਮਜ਼ਦੂਰਾਂ ਰਾਹੀਂ ਸ਼ੁਰੂ ਕੀਤੇ ਇਸ ਕੰਮ ਨੂੰ ਜਲਦ ਨਿਪਟਾਉਣ ਦਾ....
ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਸਰਹਿੰਦ ਚੋਅ 'ਚ ਪਏ ਪਾੜ ਦਾ ਲਿਆ ਜਾਇਜ਼ਾ
ਕਿਹਾ, ਲੋਕ ਨਦੀਆਂ ਤੇ ਨਾਲਿਆਂ ਦੇ ਨੇੜੇ ਨਾ ਜਾ ਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਕਰਨ ਸਹਿਯੋਗ ਨਦੀਆਂ ਅਤੇ ਨਾਲਿਆਂ ਤੋਂ ਬਣਾਓ 20 ਮੀਟਰ ਦੀ ਦੂਰੀ, ਜ਼ਿਲ੍ਹਾ ਮੈਜਿਸਟਰੇਟ ਦੇ ਆਦੇਸ਼ਾਂ ਦੀ ਉਲੰਘਣਾ 'ਤੇ ਹੋਵੇਗੀ ਕਾਨੂੰਨੀ ਕਾਰਵਾਈ ਨਾਭਾ, 13 ਜੁਲਾਈ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨਾਲ ਸਰਹਿੰਦ ਚੋਅ ਦੇ ਭੋੜੇ ਸਾਇਫਨ ਨੇੜੇ ਸੱਜੇ ਪਾਸੇ ਵਜੀਰਪੁਰ ਵਿਖੇ ਪਏ ਪਾੜ ਨੂੰ ਪੂਰਨ ਦੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਐਸ.ਡੀ.ਐਮ ਤਰਸੇਮ ਚੰਦ ਵੀ ਮੌਜੂਦ ਸਨ। ਹਲਕਾ ਵਿਧਾਇਕ ਨੇ....
ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਤੋਂ ਹੜ੍ਹਾਂ ਕਾਰਨ ਹੋਏ ਬੁਨਿਆਦੀ ਨੁਕਸਾਨ ਦੀ ਅਸੈਸਮੈਂਟ ਰਿਪੋਰਟ ਮੰਗੀ
ਸਥਿਤੀ ਆਮ ਵਾਂਗ ਹੋਣ ਤੱਕ ਅਲਰਟ ਉੱਤੇ ਰਹਿਣ ਦੀ ਹਦਾਇਤ ਪ੍ਰਭਾਵਿਤ ਖੇਤਰਾਂ ਵਿੱਚ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਤੁਰੰਤ ਕਦਮ ਉਠਾਉਣ ਲਈ ਕਿਹਾ ਮੋਗਾ, 13 ਜੁਲਾਈ : ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਸਮੂਹ ਵਿਭਾਗਾਂ ਦੇ ਜ਼ਿਲ੍ਹਾ ਮੁਖੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹੜ੍ਹਾਂ ਕਾਰਨ ਜ਼ਿਲ੍ਹਾ ਮੋਗਾ ਵਿੱਚ ਹੋਏ ਬੁਨਿਆਦੀ ਢਾਂਚੇ ਦੇ ਨੁਕਸਾਨ ਸਬੰਧੀ ਅਸੈਸਮੈਂਟ ਰਿਪੋਰਟ 17 ਜੁਲਾਈ ਤੱਕ ਭੇਜਣ ਤਾਂ ਜੋ ਇਸ ਸਬੰਧੀ ਮੁਕੰਮਲ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਜਾ ਸਕੇ। ਉਹ ਅੱਜ ਸਥਾਨਕ....
ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਕਾਰਜ ਚਲਾ ਰਿਹੈ ਜ਼ੋਰਾਂ 'ਤੇ
ਵੱਖ-ਵੱਖ ਪਿੰਡਾਂ ਵਿੱਚ ਲਗਾਏ ਲੰਗਰ-ਡਿਪਟੀ ਕਮਿਸ਼ਨਰ ਮੋਗਾ, 13 ਜੁਲਾਈ : ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਜ਼ਿਲ੍ਹਾ ਮੋਗਾ ਵਿੱਚ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਤੱਕ ਰਸਦ ਵਸਤਾਂ ਪਹੁੰਚਾਉਣ ਲਈ ਦਿਨ ਰਾਤ ਕੰਮ ਕਰ ਰਿਹਾ ਹੈ। ਜ਼ਿਲ੍ਹਾ ਮੋਗਾ ਵਿੱਚ ਧਰਮਕੋਟ ਦੇ ਦਰਿਆ ਦੇ ਲਾਗਲੇ ਪਿੰਡਾਂ ਦੇ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਲਗਾਤਾਰ ਪਹੁੰਚ ਬਣਾ ਕੇ ਹਰ ਸੰਭਵ ਸਹਾਇਤਾ ਕਰ ਰਿਹਾ ਹੈ। ਉਨ੍ਹਾਂ ਦੀ 24 ਘੰਟੇ ਸਹਾਇਤਾ ਲਈ ਮੈਡੀਕਲ ਟੀਮਾਂ....
ਅਨੁਸੂਚਿਤ ਜਾਤੀ ਦੇ ਲਾਭਪਾਤਰੀਆ ਲਈ ਵਿਸ਼ੇਸ਼ ਮੁਫ਼ਤ ਡੇਅਰੀ ਟ੍ਰੇਨਿੰਗ ਦੀ ਕਾਉਂਸਲਿੰਗ 17 ਜੁਲਾਈ ਨੂੰ
ਟ੍ਰੇਨਿੰਗ ਉਪਰੰਤ ਕਰਜ਼ਾ ਕੇਸ ਤੇ ਮਿਲੇਗੀ 33 ਫੀਸਦੀ ਸਬਸਿਡੀ- ਨਿਰਵੈਰ ਸਿੰਘ ਬਰਾੜ ਮੋਗਾ, 13 ਜੁਲਾਈ : ਪੰਜਾਬ ਸਰਕਾਰ ਵੱਲੋ ਸੂਬੇ ਵਿਚ ਖੇਤੀ ਵਿਭਿੰਨਤਾ ਲਿਆਉਣ ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਹੋਰ ਸਹਾਇਕ ਧੰਦਿਆ ਵੱਲ ਆਕਰਸ਼ਿਤ ਕਰਨ ਅਤੇ ਸਵੈ-ਰੋਜ਼ਗਾਰ ਲਈ ਕੀਤੇ ਜਾ ਰਹੇ ਉਪਰਾਲਿਆ ਤਹਿਤ ਸਕੀਮ ਫਾਰ ਪ੍ਰੋਮੋਸ਼ਨ ਆਫ ਡੇਅਰੀ ਫਾਰਮਿੰਗ ਐਜ ਲਿਵਲੀਹੁਡ ਫਾਰ ਐਸ.ਸੀ ਬੈਨੀਫਿਸ਼ਰੀਜ਼ ਨੂੰ ਪੂਰੇ ਪੰਜਾਬ ਵਿਚ ਲਾਗੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ....