ਮਾਲਵਾ

ਚਮਕੌਰ ਸਾਹਿਬ ਹਲਕੇ ਦੇ ਜ਼ਿਲ੍ਹਾ ਐੱਸ.ਏ.ਐੱਸ. ਨਗਰ ਵਿਚ ਪੈਂਦੇ 35 ਪਿੰਡਾਂ ਦੀਆਂ ਕੀਤੀਆਂ ਜਾਣਗੀਆਂ ਸਾਰੀਆਂ ਮੁਸ਼ਕਲਾਂ ਹੱਲ : ਵਿਧਾਇਕ ਚਰਨਜੀਤ ਸਿੰਘ
ਘੜੂੰਆਂ ਵਿਖੇ ਐੱਸ.ਟੀ.ਪੀ. ਪ੍ਰੋਜੈਕਟ ਪਹਿਲ ਦੇ ਅਧਾਰ 'ਤੇ ਕੀਤਾ ਜਾਵੇ ਮੁਕੰਮਲ ਹਲਕਾ ਚਮਕੌਰ ਸਾਹਿਬ ਦੇ ਵਿਧਾਇਕ ਵਲੋਂ ਡਿਪਟੀ ਕਮਿਸ਼ਨਰ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਵਿਕਾਸ ਪ੍ਰੋਜੈਕਟਾਂ ਤੇ ਮੁਸ਼ਕਲਾਂ ਦੇ ਹੱਲ ਸਬੰਧੀ ਸਮੀਖਿਆ ਕਿਹਾ, ਖੇਤਾਂ ਦੇ ਹੋਏ ਨੁਕਸਾਨ ਦਾ ਅਨੁਮਾਨ ਲਾਇਆ ਜਾਵੇ ਖੇਤਾਂ ਦੀ ਮਿੱਟੀ ਦੇ ਹੋਏ ਨੁਕਸਾਨ ਬਾਬਤ ਵਿਸਥਾਰਤ ਰਿਪੋਰਟ ਫੌਰੀ ਤਿਆਰ ਕੀਤੀ ਜਾਵੇ ਐੱਸ.ਏ.ਐੱਸ. ਨਗਰ, 24 ਜੁਲਾਈ : ਚਮਕੌਰ ਸਾਹਿਬ ਹਲਕੇ ਦੇ ਜ਼ਿਲ੍ਹਾ ਐੱਸ.ਏ.ਐੱਸ. ਨਗਰ ਵਿਚ....
ਜ਼ਿਲ੍ਹਾ ਮੋਗਾ ਵਿੱਚ  ਜੂਨ  ਮਹੀਨੇ ਦੌਰਾਨ 1.16 ਲੱਖ ਲਾਭਪਾਤਰੀਆਂ ਨੂੰ 17.36 ਕਰੋੜ ਤੋਂ ਵਧੇਰੇ ਰੁਪਏ ਪੈਨਸ਼ਨ ਕਰਵਾਈ ਮੁਹੱਈਆ
ਲਾਭਪਾਤਰੀਆਂ ਨੂੰ ਨਿਰਵਿਘਨ ਤੇ ਬਿਨ੍ਹਾਂ ਦੇਰੀ ਤੋਂ ਪੈਨਸ਼ਨ ਕਰਵਾਈ ਜਾ ਰਹੀ ਮੁਹੱਈਆ-ਡਿਪਟੀ ਕਮਿਸ਼ਨਰ 78937 ਬੁਢਾਪਾ, 20929 ਵਿਧਵਾ ਔਰਤਾਂ, 6597 ਆਸ਼ਰਿਤ ਬੱਚੇ, 9304 ਦਿਵਿਆਂਗਜਨ ਲੈ ਰਹੇ ਸਰਕਾਰੀ ਪੈਨਸ਼ਨਾਂ ਦਾ ਲਾਹਾ-ਕੁਲਵੰਤ ਸਿੰਘ ਮੋਗਾ, 24 ਮਈ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੋਗਾ ਦੇ ਬੁਢਾਪਾ, ਵਿਧਵਾ, ਆਸ਼ਰਤਿ ਬੱਚਿਆਂ ਅਤੇ ਦਿਵਿਆਂਗਜਨਾਂ ਦੀਆਂ ਪੈਂਨਸ਼ਨਾਂ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਤਹਿਤ ਮਿਲਣ ਵਾਲੀਆਂ ਵਿੱਤੀ ਰਾਸ਼ੀਆਂ ਉਨ੍ਹਾਂ ਨੂੰ ਬਿਨ੍ਹਾਂ....
ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ 5 ਰੋਜ਼ਾ ਪੋਲਟਰੀ ਫਾਰਮਿੰਗ ਕਿੱਤਾਮੁੱਖ ਸਿਖਲਾਈ ਕੋਰਸ ਸਫ਼ਲਤਾਪੂਰਵਕ ਸੰਪੰਨ
ਭਾਰੀ ਗਿਣਤੀ ਵਿੱਚ ਨੌਜਵਾਨ ਕਿਸਾਨਾਂ, ਕਿਸਾਨ ਬੀਬੀਆਂ ਆਦਿ ਨੇ ਸ਼ਿਰਕਤ ਅਤੇ ਲਿਆ ਕੋਰਸ ਦਾ ਲਾਹਾ-ਡਾ. ਅਮਨਦੀਪ ਸਿੰਘ ਬਰਾੜ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਸਥਾਪਿਤ ਲਈ ਲਾਹੇਵੰਦ ਸਰਕਾਰੀ ਸਕੀਮਾਂ ਸਬੰਧੀ ਦਿੱਤੀ ਜਾਣਕਾਰੀ ਮੋਗਾ, 24 ਜੁਲਾਈ : ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਬੇਰੋਜ਼ਗਾਰ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਵਿੱਚ ਸਹਾਇਕ ਧੰਦਿਆਂ ਦੀ ਟ੍ਰੇਨਿੰਗ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਸਵੈ ਰੋਜ਼ਗਾਰ ਸਥਾਪਿਤ ਕਰਵਾਉਣ ਵਿੱਚ ਮਦਦ ਕਰਵਾ ਰਿਹਾ ਹੈ। ਇਸੇ ਦੀ ਲੜੀ ਤਹਿਤ ਕੇਂਦਰ ਵਿਖੇ 5 ਰੋਜ਼ਾ....
ਜ਼ਿਲ੍ਹਾ ਪ੍ਰਸ਼ਾਸ਼ਨ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਨਹੀਂ ਆਉਣ ਦੇਵੇਗਾ ਝੋਨੇ ਦੀ ਪਨੀਰੀ ਦੀ ਕਿੱਲਤ-ਡਿਪਟੀ ਕਮਿਸ਼ਨਰ
ਖੇਤੀਬਾੜੀ ਵਿਭਾਗ ਦੇ ਸੇਵਾਮੁਕਤ ਅਫ਼ਸਰ ਵੱਲੋਂ ਹੜ ਪ੍ਰਭਾਵਿਤ ਕਿਸਾਨਾਂ ਲਈ ਮੁਫ਼ਤ ਭੇਜੀ 15 ਏਕੜ ਰਕਬੇ ਦੀ ਝੋਨੇ ਦੀ ਪਨੀਰੀ ਮੋਗਾ, 24 ਜੁਲਾਈ : ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਝੋਨੇ ਦੀ ਪਨੀਰੀ ਦੀ ਥੁੜ ਨੂੰ ਪੁਰ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਇਸ ਕੰਮ ਲਈ ਆਮ ਕਿਸਾਨਾਂ, ਸਮਾਜ ਸੇਵੀ ਸੰਸਥਾਵਾਂ ਆਦਿ ਦਾ ਸਾਥ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਝੋਨੇ ਦੀ ਪਨੀਰੀ ਦੀ ਘਾਟ ਨੂੰ ਪੂਰਾ ਕਰਨ ਲਈ....
ਜ਼ਿਲ੍ਹਾ ਮੋਗਾ ਦੀਆਂ 16 ਹਜ਼ਾਰ ਤੋਂ ਵਧੇਰੇ ਪਰਿਵਾਰਾਂ ਦੀਆਂ ਔਰਤਾਂ ਸਵੈ ਸਹਾਇਤਾ ਸਮੂਹਾਂ ਰਾਹੀਂ ਕਮਾ ਰਹੀਆਂ ਆਪਣੀ ਰੋਜ਼ੀ ਰੋਟੀ
40 ਹਜ਼ਾਰ ਤੋਂ ਵਧੇਰੇ ਪਰਿਵਾਰਾਂ ਦੀਆਂ ਔਰਤਾਂ ਨੂੰ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਨਾਲ ਜੋੜਨ ਦਾ ਟੀਚਾ ਲੋੜਵੰਦ ਔਰਤਾਂ ਦੀ ਆਰਥਿਕਤਾ ਚੁੱਕਣ ਦੀਆਂ ਕੋਸ਼ਿਸਾਂ ਲਗਾਤਾਰ ਜਾਰੀ-ਏ.ਡੀ.ਸੀ. ਅਨੀਤਾ ਦਰਸ਼ੀ ਮੋਗਾ, 24 ਜੁਲਾਈ : ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਜ਼ਿਲ੍ਹਾ ਮੋਗਾ ਦੀਆਂ ਗਰੀਬ ਅਤੇ ਲੋੜਵੰਦ ਔਰਤਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਅਤਿ ਗਰੀਬ ਔਰਤਾਂ ਸੈਲਫ਼ ਹੈਲਪ ਗਰੁੱਪਾਂ ਨਾਲ ਜੁੜ ਕੇ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਵਧੀਆ ਤਰੀਕੇ ਨਾਲ ਚਲਾਉਣ ਤੋਂ ਇਲਾਵਾ ਆਪਣੀ ਆਰਥਿਕਤਾ ਨੂੰ ਵੀ....
ਸਫਾਈ ਲਈ ਵਾਤਾਵਰਣ ਅਨੁਕੂਲ ਪਦਾਰਥ ਤਿਆਰ ਕਰਨ ਸਿਖਲਾਈ ਕੋਰਸ ਕਰਵਾਇਆ  
ਫਤਹਿਗੜ੍ਹ ਸਾਹਿਬ, 24 ਜੁਲਾਈ : ਕ੍ਰਿਸ਼ੀ ਵਿਗਿਆਨ ਕੇਂਦਰ ਫਤਿਹਗੜ੍ਹ ਸਾਹਿਬ ਵਿਖੇ ਸਫਾਈ ਲਈ ਵਾਤਾਵਰਣ ਅਨੁਕੂਲ ਸਫਾਈ ਪਦਾਰਥ ਤਿਆਰ ਕਰਨ ਸੰਬਧੀ ਪੰਜ ਦਿਨਾਂ ਦਾ ਸਿਖਲਾਈ ਕੋਰਸ 17 ਤੋਂ 21 ਜੁਲਾਈ ਨੂੰ ਕੇ ਵੀ ਕੇ ਵਿਖੇ ਲਗਾਇਆ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਵਿਪਨ ਕੁਮਾਰ ਰਾਮਪਾਲ ਐਸੋਸੀਏਟ ਡਾਇਰੈਕਟਰ (ਸਿਖਲਾਈ) ਨੇ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਅੱਜ ਦੇ ਸਮੇਂ ਦੀ ਲੋੜ ਹਨ ਅਤੇ ਇਸ ਹੁਨਰ ਨੂੰ ਵਪਾਰਕ ਪੱਧਰ ਤੇ ਅਪਣਾਉਣ ਦੀ ਲੋੜ ਹੈ।ਸਿਖਲਾਈ ਪ੍ਰੋਗਰਾਮ ਦੋਰਾਨ ਡਾ. ਮਨੀਸ਼ਾ....
'ਤੀਆਂ ਤੀਜ ਦੀਆਂ'  ਦਾ ਸਭ ਤੋਂ ਵਧੀਆ ਸਮਾਗਮ ਕਰਾਉਣ ਵਾਲੇ ਪਿੰਡ ਨੂੰ ਦਿੱਤਾ ਜਾਵੇਗਾ 01 ਲੱਖ ਰੁਪਏ ਦਾ ਇਨਾਮ : ਪਰਨੀਤ ਸ਼ੇਰਗਿੱਲ
18 ਤੋਂ 20 ਅਗਸਤ ਤੱਕ ਕਰਵਾਏ ਜਾਣਗੇ ਮੁਕਾਬਲੇ ਡਿਪਟੀ ਕਮਿਸ਼ਨਰ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ’ ਤੀਆਂ ਤੀਜ਼ ਦੀਆਂ ’ ਮਨਾਉਣ ਸਬੰਧੀ ਕੀਤੀ ਮੀਟਿੰਗ ਫਤਹਿਗੜ੍ਹ ਸਾਹਿਬ, 24 ਜੁਲਾਈ : ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦੇ ਲਏ ਗਏ ਸੁਪਨੇ ਸ਼ਾਕਾਰ ਕਰਨ ਲਈ ਸੂਬੇ ਅਮੀਰ ਸੱਭਿਆਚਾਰ ਨਾਲ ਜੁੜੀਆਂ ’ ਤੀਆਂ ਤੀਜ਼ ਦੀਆਂ ’ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਮਨਾਈਆਂ ਜਾਣਗੀਆਂ ਜਿਨ੍ਹਾਂ ਵਿੱਚ ਵੱਖ-ਵੱਖ ਉਮਰ ਵਰਗ ਦੇ ਪੰਜਾਬੀ ਸੱਭਿਆਚਾਰ ਦੀਆਂ....
ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੀ ਡਾਇਲੇਸਿਸ ਯੂਨਿਟ ਵਿੱਚ 500 ਲੀਟਰ ਦਾ ਨਵਾਂ ਆਰ. ਓ. ਸਿਸਟਮ ਲਗਾਇਆ 
ਵਿਧਾਇਕ ਸ.ਲਖਵੀਰ ਸਿੰਘ ਰਾਏ ਨੇ ਕੀਤਾ ਉਦਘਾਟਨ ਫ਼ਤਹਿਗੜ੍ਹ ਸਾਹਿਬ, 24 ਜੁਲਾਈ : ਜ਼ਿਲ੍ਹਾ ਹਸਪਤਾਲ, ਫਤਿਹਗੜ੍ਹ ਸਾਹਿਬ ਦੀ ਡਾਇਲੇਸਿਸ ਯੂਨਿਟ ਵਿੱਚ ਕੋਟਕ ਮਹਿੰਦ੍ਰਾ ਬੈਂਕ ਦੇ ਸਹਿਯੋਗ ਨਾਲ 500 ਲੀਟਰ ਦਾ ਨਵਾਂ ਆਰ.ਓ ਸਿਸਟਮ ਲਗਾਇਆ ਗਿਆ ਜਿਸਦਾ ਉਦਘਾਟਨ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਦੱਸਿਆ ਹਸਪਤਾਲ ਵਿੱਚ ਪਹਿਲਾਂ ਸਿਰਫ 250 ਲੀਟਰ ਦੀ ਕਪੈਸਟੀ ਵਾਲਾ ਆਰ.ਓ ਸਿਸਟਮ ਲੱਗਿਆ ਹੋਇਆ ਸੀ ਜਿਸ ਨਾਲ ਡਾਇਲੇਸਿਸ....
ਪਾਵਰ ਗਰਿੱਡ ਮਾਲੇਰਕੋਟਲਾ ਵੱਲੋਂ ਕਰਮਚਾਰੀਆਂ, ਕੰਟਰੈਕਟ ਵਰਕਰਾਂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਦੀਆਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਆਯੋਜਿਤ
ਸਾਨੂੰ ਸਾਰਿਆ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਹਰ ਸਮੇਂ ਲੋੜਵੰਦਾਂ ਦੀ ਮਦਦ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ- ਇੰਜ. ਮਨਵਿੰਦਰ ਪਾਲ ਸਿੰਘ ਕੈਂਪ ਦੌਰਾਨ 200 ਤੋਂ ਵੱਧ ਵਿਅਕਤੀਆਂ ਦੀਆਂ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਕੈਂਪ ਦੌਰਾਨ ਲੋੜਵੰਦਾਂ ਨੂੰ ਮੁਫ਼ਤ ਐਨਕਾਂ ਅਤੇ ਦਵਾਈਆਂ ਵੀ ਦਿੱਤੀਆਂ ਮਾਲੇਰਕੋਟਲਾ 24 ਜੁਲਾਈ : ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਪਾਵਰ ਗਰਿੱਡ)ਮਾਲੇਰਕੋਟਲਾ ਵੱਲੋਂ ਗੇਰਾ ਆਪਟੀਕਲ ਮਾਲੇਰਕੋਟਲਾ ਦੇ ਸਹਿਯੋਗ ਨਾਲ ਪਾਵਰ ਗਰਿੱਡ ਦੇ ਕਰਮਚਾਰੀਆਂ....
ਪਿੰਡ ਗੋਰਖਨਾਥ ਦੇ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ (ਸਮਾਰਟ) ਸਕੂਲ ਕੁਲਰੀਆਂ (ਬੇਸ ਕੈਂਪ) ਨੂੰ 25 ਜੁਲਾਈ ਤੋਂ ਖੋਲ੍ਹਣ ਦੇ ਹੁਕਮ ਜਾਰੀ
ਮਾਨਸਾ, 24 ਜੁਲਾਈ : ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਉਪ ਮੰਡਲ ਮੈਜਿਸਟਰੇਟ ਬੁਢਲਾਡਾ ਦੀ ਸਿਫਾਰਿਸ਼ 'ਤੇ ਪਿੰਡ ਗੋਰਖਨਾਥ ਦੇ ਸਰਕਾਰੀ/ਏਡਿਡ/ਮਾਨਤਾ ਪ੍ਰਾਪਤ/ਪ੍ਰਾਈਵੇਟ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ (ਸਮਾਰਟ) ਸਕੂਲ ਕੁਲਰੀਆਂ (ਬੇਸ ਕੈਂਪ) ਨੂੰ 25 ਜੁਲਾਈ ਤੋਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਜਾਰੀ ਹੁਕਮਾਂ ਅਨੁਸਾਰ ਹੜ੍ਹਾਂ ਦੇ ਮੱਦੇਨਜ਼ਰ ਬੁਢਲਾਡਾ ਦੇ ਪਿੰਡ ਬੀਰੇਵਾਲਾ ਡੋਗਰਾ ਅਤੇ ਸਰਦੂਲਗੜ੍ਹ ਦੇ ਪਿੰਡ ਰੋੜਕੀ....
ਬ੍ਰਿਗੇਡੀਅਰ ਅਸ਼ੀਸ਼ ਮੁਟਰੇਜਾ ਨੇ ਚਾਂਦਪੁਰਾ ਬੰਨ੍ਹ ਨੇੜੇ ਪਏ ਪਾੜ ਨੂੰ ਪੂਰਨ ਲਈ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ, ਭਾਰਤੀ ਸੈਨਾ ਦੇ ਜਵਾਨਾਂ ਦੀ ਕੀਤੀ ਸ਼ਲਾਘਾ
*ਐਸ.ਡੀ.ਐਮ. ਵੱਲੋਂ ਬੰਨ੍ਹ ਪੂਰਨ ਦੀ ਪ੍ਰਕਿਰਿਆ ਵਿਚ ਤੇਜੀ ਲਿਆਉਣ ਦੇ ਆਦੇਸ਼ ਮਾਨਸਾ, 24 ਜੁਲਾਈ : ਹਰਿਆਣਾ ਦੀ ਹੱਦ ਵਿਚ ਪੈਂਦੇ ਪਿੰਡ ਸਿਧਾਣੀ ਨੇੜੇ ਘੱਗਰ ਵਿਚ ਪਏ ਪਾੜ ਨੂੰ ਪੂਰਨ ਦੀ ਪ੍ਰਕਿਰਿਆ ’ਚ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਤੌਰ ’ਤੇ ਜੁਟੇ ਭਾਰਤੀ ਸੈਨਾ ਦੇ ਜਵਾਨਾਂ ਦੀ ਕਾਰਗੁਜ਼ਾਰੀ ਦਾ ਬ੍ਰਿਗੇਡੀਅਰ ਅਸ਼ੀਸ਼ ਮੁਟਰੇਜਾ ਨੇ ਜਾਇਜ਼ਾ ਲਿਆ। ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਸ੍ਰੀ ਪ੍ਰਮੋਦ ਸਿੰਗਲਾ, ਕਰਨਲ ਭੰਵਰਦੀਪ ਸਿੰਘ, ਮੇਜਰ ਐਸ.ਵੀ. ਭਾਰਥ ਰੈਡੀ ਮੌਜੂਦ ਸਨ। ਬ੍ਰਿਗੇਡੀਅਰ ਅਸ਼ੀਸ਼....
ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮੌਸਮੀ ਬਿਮਾਰੀਆਂ ਦੀ ਰੋਕਥਾਮ ਲਈ ਕਰਵਾਈ ਜਾ ਰਹੀ ਹੈ ਫੋਗਿੰਗ : ਸਿਵਲ ਸਰਜਨ
*ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਕਰ ਰਹੀਆਂ ਹਨ ਜਾਗਰੂਕ ਮਾਨਸਾ 24 ਜੁਲਾਈ : ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਅਤੇ ਡਾ. ਅਰਸ਼ਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਦੇ ਦਿਸ਼ਾ ਨਿਰਦੇਸ਼ਾਂ ’ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਫੋਗਿੰਗ ਕਰਵਾਈ ਜਾ ਰਹੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮੌਸਮੀ ਬਿਮਾਰੀਆਂ ਨਾ ਫੈਲਣ ਇਸ ਦੇ ਲਈ ਡਾ. ਵੇਦ ਪ੍ਰਕਾਸ਼ ਸੰਧੂ ਦੀ ਨਿਗਰਾਨੀ ਹੇਠ ਪਿੰਡ ਸਾਧੂਵਾਲਾ, ਰੋੜਕੀ ਅਤੇ ਫੁਸਮੰਡੀ ਅਤੇ ਸਰਦੂਲਗੜ੍ਹ ਦੇ ਵਾਰਡ....
ਕੈਬਨਿਟ ਮੰਤਰੀ ਮੀਤ ਹੇਅਰ ਨੇ ਬਰਨਾਲਾ ਸ਼ਹਿਰ 'ਚ ਵੱਖ ਵੱਖ ਨਿਰਮਾਣ ਕਾਰਜ ਸ਼ੁਰੂ ਕਰਵਾਏ
ਧਰਮਸ਼ਾਲਾਵਾਂ ਤੇ ਕੁਸ਼ਟ ਆਸ਼ਰਮ ਲਈ ਮੰਤਰੀ ਵਲੋਂ ਗ੍ਰਾਂਟ ਜਾਰੀ ਕਿਹਾ, ਸ਼ਹਿਰ ਵਿੱਚ ਵੱਖ ਵੱਖ ਥਾਈਂ ਪਾਰਕ ਬਣਾਉਣ ਦੀ ਹੈ ਤਜਵੀਜ਼ ਬਰਨਾਲਾ, 23 ਜੁਲਾਈ : ਬਰਨਾਲਾ ਸ਼ਹਿਰ ਨੂੰ ਮੋਹਰੀ ਸ਼ਹਿਰਾਂ 'ਚ ਲਿਆਉਣ ਲਈ ਜਿੱਥੇ ਬੁਨਿਆਦੀ ਸਹੂਲਤਾਂ ਨੂੰ ਤਵੱਜੋਂ ਦਿੱਤੀ ਜਾ ਰਹੀ ਹੈ, ਓਥੇ ਹਰਿਆਵਲ ਵਧਾਉਣ ਲਈ ਨਵੇਂ ਪਾਰਕ ਬਣਾਉਣ ਦੀ ਵੀ ਤਜਵੀਜ਼ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਸ਼ਹਿਰ ਦੇ ਵੱਖ - ਵੱਖ ਵਾਰਡਾਂ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਉਣ ਮੌਕੇ ਕੀਤਾ....
ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਮੁਹੱਈਆ ਕਰਵਾਇਆ ਜਾ ਰਿਹਾ ਝੋਨੇ/ਬਾਸਮਤੀ ਦਾ ਬੀਜ ਅਤੇ ਪਨੀਰੀ : ਮੁੱਖ ਖੇਤੀਬਾੜੀ ਅਫਸਰ
ਤਰਨ ਤਾਰਨ, 24 ਜੁਲਾਈ : ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਡਾ. ਹਰਪਾਲ ਸਿੰਘ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਤਰਨਤਾਰਨ ਵਿੱਚ ਹੜ੍ਹਾਂ ਕਰਕੇ ਲਗਭਗ 11480 ਹੈਕਟੇਅਰ ਰਕਬਾ ਵੱਖ-ਵੱਖ ਫਸਲਾਂ ਅਧੀਨ ਖਰਾਬ ਹੋਇਆ ਹੈ। ਇਸ ਰਕਬੇ ਵਿੱਚੋਂ ਜ਼ਿਆਦਾਤਰ ਰਕਬਾ ਝੋਨੇ/ਬਾਸਮਤੀ ਅਧੀਨ ਲਗਭਗ 10120 ਹੈਕਟੇਅਰ ਖਰਾਬ ਹੋਇਆ ਹੈ। ਉਹਨਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਝੋਨੇ/ਬਾਸਮਤੀ ਦਾ ਬੀਜ਼ ਅਤੇ ਪਨੀਰੀ ਮੁਹੱਈਆ ਕਰਵਾਇਆ ਜਾ ਰਿਹਾ ਹੈ ।ਖੇਤੀਬਾੜੀ ਵਿਭਾਗ ਕੋਲ ਪੂਸਾ....
ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ ਲੇਖਕ ਮਿਲਣੀ ਦਾ ਕੀਤਾ ਗਿਆ ਆਯੋਜਨ
ਫਾਜ਼ਿਲਕਾ, 24 ਜੁਲਾਈ : ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ ਪ੍ਰਸਿੱਧ ਵਿਅੰਗਕਾਰ ਸ. ਹਰਦੀਪ ਢਿੱਲੋਂ ਨਾਲ ਰੂ-ਬ-ਰੂ ਅਤੇ ਲੇਖਕ ਮਿਲਣੀ ਦਾ ਆਯੋਜਨ ਸਕਾਊਟ ਹਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਬੋਹਰ ਵਿਖੇ ਕੀਤਾ। ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਨੇ ਮਹਿਮਾਨ ਨੂੰ ਜੀ ਆਇਆਂ ਨੂੰ ਕਿਹਾ ਅਤੇ ਭਾਸ਼ਾ ਵਿਭਾਗ ਫ਼ਾਜ਼ਿਲਕਾ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਸ਼੍ਰੀ ਆਤਮਾ ਰਾਮ ਰੰਜਨ ਨੇ ਸ਼੍ਰੀ ਹਰਦੀਪ ਢਿੱਲੋਂ ਦੀ ਰਚਨਾ ਪ੍ਰਕਿਰਿਆ ਅਤੇ ਕਵਿਤਾ....