ਮਾਲਵਾ

'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਵਿਸ਼ੇਸ਼ ਕੈਂਪਾਂ ਨੂੰ ਚੌਥੇ ਦਿਨ ਵੀ ਲੋਕ ਲਈ ਵਰਦਾਨ ਸਾਬਤ ਹੋਣ ਲੱਗੇ
ਆਪ ਦੀ ਸਰਕਾਰ ਆਪ ਦੇ ਦੁਆਰ ਮੌਕੇ 'ਤੇ ਸਰਟੀਫਿਕੇਟ ਪ੍ਰਾਪਤ ਕਰਕੇ ਖੁਸ਼ ਹੋਏ ਲੋਕ, ਸਰਕਾਰ ਦੀ ਸ਼ਲਾਘਾ ਕੀਤੀ ਪਟਿਆਲਾ, 9 ਫਰਵਰੀ : ਪਟਿਆਲਾ ਜ਼ਿਲ੍ਹੇ ਦੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰੀ ਸੇਵਾਵਾਂ ਲੋਕਾਂ ਨੂੰ ਲੋਕਾਂ ਦੇ ਘਰਾਂ ਨੇੜੇ ਹੀ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਵਿਸ਼ੇਸ਼ ਕੈਂਪ ਵਰਦਾਨ ਸਾਬਤ ਹੋ ਰਹੇ ਹਨ। ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਸੇਵਾਵਾਂ ਦੇ ਸਰਟੀਫਿਕੇਟ ਮੌਕੇ 'ਤੇ ਹੀ ਪ੍ਰਾਪਤ ਹੋਏ ਹਨ।....
ਪੰਜਾਬ ਸਰਕਾਰ ਕਿਸਾਨਾਂ ਦੀ ਆਮਦਨ ਵਾਧੇ ਲਈ ਦ੍ਰਿੜ ਸੰਕਲਪਿਤ : ਗੁਰਮੀਤ ਸਿੰਘ ਖੁਡੀਆਂ
ਪਸ਼ੂ ਪਾਲਣ ਵਿਭਾਗ ਵੱਲੋਂ ਸਾਹੀਵਾਲ ਮੈਗਾ ਕਾਫੀ ਰੈਲੀ ਕਰਵਾਈ ਗਈ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਨੇ ਕੀਤੀ ਸ਼ਿਰਕਤ ਕਿੰਨੂੰ ਮਿਡ ਡੇ ਮੀਲ ਵਿੱਚ ਦਿੱਤਾ ਜਾਵੇਗਾ ਜਿਸ ਨਾਲ ਕਿਸਾਨਾਂ ਨੂੰ ਹੋਵੇਗਾ ਲਾਭ ਪੰਜਾਬ ਸਰਕਾਰ ਬੱਲੂਆਣਾ ਹਲਕੇ ਵਿੱਚ ਕਰਵਾ ਰਹੀ ਹੈ 800 ਕਰੋੜ ਦੇ ਵਿਕਾਸ ਕਾਰਜ - ਵਿਧਾਇਕ ਗੋਲਡੀ ਮੁਸਾਫਰ ਅਬੋਹਰ 9 ਫਰਵਰੀ : ਪਸ਼ੂ ਪਾਲਣ ਵਿਭਾਗ ਵੱਲੋਂ ਪਿੰਡ ਸੀਤੋ ਗੁਨੋ ਵਿਖੇ ਕਰਵਾਈ ਗਈ ਸਾਹੀਵਾਲ ਮੈਗਾ ਕਾਫ਼ ਰੈਲੀ ਦਾ ਉਦਘਾਟਨ ਕਰਨ ਪਹੁੰਚੇ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਸ ਗੁਰਮੀਤ....
ਬੱਲੂਆਣਾ ਵਿਧਾਇਕ ਵੱਲੋਂ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਪਿੰਡ ਦੁਤਾਰਾ ਵਾਲੀ ਵਿਖੇ ਲਗਾਏ ਗਏ ਸੁਵਿਧਾ ਕੈਂਪ ਦਾ ਕੀਤਾ ਦੌਰਾ
ਫਾਜਿਲਕਾ 9 ਫਰਵਰੀ : ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਣ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਦੇ ਤਹਿਤ ਅੱਜ ਬੱਲੂਆਣਾ ਦੇ ਪਿੰਡ ਦੁਤਾਰਾ ਵਾਲੀ ਵਿਖੇ ਲਗਾਏ ਲੋਕ ਸੁਵਿਧਾ ਕੈਂਪ ਦਾ ਦੌਰਾ ਕੀਤਾ ਗਿਆ। ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਪਿੰਡ ਦਾ ਦੌਰਾ ਕਰਕੇ ਇਹਨਾਂ ਕੈਂਪਾਂ ਵਿੱਚ ਪੁੱਜੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਤੇ ਅਧਿਕਾਰੀਆਂ ਨੂੰ ਮੁਸ਼ਕਲਾਂ ਦੇ ਹੱਲ ਦੇ ਨਿਰਦੇਸ਼ ਦਿੱਤੇ। ਵਿਧਾਇਕ ਨੇ ਆਖਿਆ....
ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਪਿੰਡ ਟਾਹਲੀਵਾਲਾ ਵਿਖੇ ਲੱਗਿਆ ਲੋਕ ਸੁਵਿਧਾ ਕੈਂਪ
ਜਲਾਲਾਬਾਦ ਦੇ ਵਿਧਾਇਕ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ ਜਲਾਲਾਬਾਦ 9 ਫਰਵਰੀ : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਦੇ ਤਹਿਤ ਜਲਾਲਾਬਾਦ ਉਪਮੰਡਲ ਦੇ ਪਿੰਡ ਟਾਹਲੀਵਾਲਾ, ਚੱਕ ਅਰਿਆ ਵਾਲਾ, ਲਦੂ ਵਾਲਾ ਉਤਾੜ ਅਤੇ ਸੁਖੇਰਾ ਬੋਦਲਾ ਵਿਖੇ ਅੱਜ ਲੋਕ ਸੁਵਿਧਾ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਪਹੁੰਚੇ । ਇਸ ਮੌਕੇ ਉਹਨਾਂ ਨੇ ਇੱਥੇ ਪੰਜਾਬ....
ਸਰਕਾਰ ਆਪ ਦੇ ਦੁਆਰ” ਕੈਂਪ ਵਿੱਚ ਸਿਹਤ ਵਿਭਾਗ ਵਲੋ 70 ਜਨਮ ਮੌਤ ਸਰਟੀਫਿਕੇਟ ਕੀਤੇ ਜਾਰੀ
ਲੋਕਾ ਨੂੰ ਜਿਆਦਾ ਤੋਂ ਜਿਆਦਾ ਕੈਂਪ ਦਾ ਫਾਇਦਾ ਲੈਣ ਦੀ ਕੀਤੀ ਅਪੀਲ ਫਾਜਿਲਕਾ, 9 ਫਰਵਰੀ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਚਲਾਏ ਗਏ ਪ੍ਰੋਗਰਾਮ ਸਰਕਾਰ ਆਪ ਦੇ ਦੁਆਰ ਤਹਿਤ ਡਿਪਟੀ ਕਮੀਸ਼ਨਰ ਡਾ. ਸੇਨੂ ਦੁੱਗਲ ਅਤੇ ਸਿਵਲ ਸਰਜਨ ਡਾ ਕਵਿਤਾ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਕੈਂਪ ਲਗਾਏ ਜਾ ਰਹੇ ਹਨ ਜਿਸ ਵਿਚ ਸਿਹਤ ਵਿਭਾਗ ਵਲੋ ਲੋਕਾ ਨੂੰ ਸਰਕਾਰੀ ਸਕੀਮਾਂ ਦੀ ਜਾਣਕਾਰੀ ਅਤੇ ਹੋਏ ਸਹੂਲਤਾਂ ਦਿੱਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ....
ਡਿਪਟੀ ਕਮਿਸ਼ਨਰ ਨੇ ਪੀ.ਐਮ.ਵਿਸ਼ਵਕਰਮਾ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕੀਤੀ ਅਪੀਲ
ਫ਼ਰੀਦਕੋਟ 09 ਫ਼ਰਵਰੀ : ਭਾਰਤ ਸਰਕਾਰ ਦੇ ਪੀ.ਐਮ.ਵਿਸ਼ਵਕਰਮਾ ਯੋਜਨਾ ਦੇ ਤਹਿਤ ਜਿਲਾ ਫਰੀਦਕੋਟ ਵਿੱਚ ਗਠਿਤ ਜਿਲਾ ਇੰਮਪਲੀਮਨਟੇਂਸ਼ਨ ਕਮੇਟੀ ਦੀ ਦੂਜੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਫਰੀਦਕੋਟ ਦੇ ਸਮੂਹ ਵਿਸ਼ਵਕਰਮਾ ਨੂੰ ਪੀ.ਐਮ.ਵਿਸ਼ਵਕਰਮਾ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕੀਤੀ। ਉਨਾਂ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਕੀਮ ਤਹਿਤ 18 ਕਿੱਤੇ ਜਿਸ ਵਿੱਚ ਤਰਖਾਣ, ਲੋਹਾਰ, ਸੁਨਿਆਰਾ, ਮੋਚੀ, ਘੁਮਿਆਰ, ਧੋਬੀ ਤਰਖਾਣ, ਨਾਈ....
ਐਸ.ਜੀ.ਪੀ.ਸੀ.ਚੋਣਾਂ ਤਹਿਤ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ 10 ਫ਼ਰਵਰੀ ਨੂੰ ਲੱਗੇਗਾ ਸਪੈਸ਼ਲ ਕੈਂਪ- ਡਿਪਟੀ ਕਮਿਸ਼ਨਰ 
ਫਾਰਮ ਜ਼ਿਲ੍ਹਾ ਪ੍ਰਸਾਸ਼ਨ ਦੀ ਵੈਬਸਾਈਟ www.faridkot.nic.in ਤੇ ਉਪਲੱਬਧ ਫ਼ਰੀਦਕੋਟ 09 ਫ਼ਰਵਰੀ : ਐਸ.ਜੀ.ਪੀ.ਸੀ ਵੋਟਾਂ ਵਿੱਚ ਵੋਟ ਪਾਉਣ ਦਾ ਹੱਕ ਪ੍ਰਾਪਤ ਕਰਨ ਲਈ ਲੋਕਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਹਰ ਪਿੰਡ ਅਤੇ ਵਾਰਡ ਵਿੱਚ ਸ਼ਨੀਵਾਰ ਮਿਤੀ 10 ਫ਼ਰਵਰੀ 2024 ਨੂੰ ਤਿੰਨ ਘੰਟੇ ਲਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸਬੰਧਤ ਬੀ.ਐਲ.ਓਜ ਵਲੋਂ ਕੈਂਪ ਲਗਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਮੂਹ ਬੀ.ਐਲ.ਓਜ....
ਤਿੰਨ ਸਾਲਾਂ ਤੋਂ ਲਟਕ ਰਹੇ ਸੀਵਰੇਜ ਪਾਈਪ ਲਾਈਨ ਦਾ ਐਮ.ਐਲ.ਏ ਫ਼ਰੀਦਕੋਟ ਨੇ ਰੱਖਿਆ ਨੀਹ ਪੱਥਰ
ਤਕਰੀਬਨ 10 ਲੱਖ ਰੁਪਏ ਦੀ ਲਾਗਤ ਨਾਲ ਪ੍ਰਾਜੈਕਟ ਹੋਵੇਗਾ ਮੁਕੰਮਲ-ਸੇਖੋਂ ਫ਼ਰੀਦਕੋਟ 09 ਫ਼ਰਵਰੀ : ਪਿਛਲੇ ਤਿੰਨ ਸਾਲਾਂ ਤੋਂ ਲਟਕ ਰਹੇ ਮਾਈ ਗੋਦੜੀ ਸਾਹਿਬ ਵਿਖੇ ਸੀਵਰੇਜ ਪਾਈਪ ਲਾਈਨ ਪ੍ਰੋਜੈਕਟ ਦਾ ਐਮ.ਐਲ.ਏ ਫਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ ਨੇ ਅੱਜ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਤਕਰੀਬਨ 10 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਹੇਠ ਫ਼ਰੀਦਕੋਟ ਸ਼ਹਿਰ ਦੇ....
"ਆਪ ਦੀ ਸਰਕਾਰ ਆਪ ਦੇ ਦੁਆਰ" ਕੈਂਪ ਦੇ ਚੌਥੇ ਦਿਨ ਵੱਖ ਵੱਖ ਲੋਕ ਭਲਾਈ ਸਕੀਮਾਂ ਦਾ ਲੋਕਾਂ ਨੇ ਲਿਆ ਲਾਹਾ
"ਆਪ ਦੀ ਸਰਕਾਰ ਆਪ ਦੇ ਦੁਆਰ" ਚੇਅਰਮੈਨ ਢਿੱਲਵਾਂ ਨੇ ਸੰਧਵਾਂ ਵਿਖੇ ਲੱਗੇ ਕੈਂਪ ਵਿੱਚ ਕੀਤੀ ਸ਼ਿਰਕਤ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਕੀਤੀ ਅਪੀਲ ਫ਼ਰੀਦਕੋਟ 09 ਫ਼ਰਵਰੀ : "ਆਪ ਦੀ ਸਰਕਾਰ ਆਪ ਦੇ ਦੁਆਰ" ਪ੍ਰੋਗਰਾਮ ਦੇ ਅੱਜ ਚੌਥੇ ਦਿਨ ਬਲਾਕ ਫ਼ਰੀਦਕੋਟ ਦੇ ਪਿੰਡ ਚੱਕ ਕਾਲਾ ਤੋਲਾ, ਕਾਬਲਵਾਲਾ,ਹੱਸਣਭੱਟੀ, ਮੱਲੇਵਾਲਾ, ਬਲਾਕ ਕੋਟਕਪੂਰਾ ਦੇ ਵਾਰਡ ਨੰ-5, ਪਿੰਡ ਜਿਉਣ ਵਾਲਾ, ਸੰਧਵਾਂ, ਬਲਾਕ ਜੈਤੋ ਦੇ ਵਾਰਡ ਨੰ-4 ਪਿੰਡ ਬਰਗਾੜੀ ਅਤੇ ਸਰਾਵਾਂ ਵਿਖੇ ਕੈਪ ਲਗਾਇਆ....
ਮੁਹਾਲੀ 'ਚ ਪੁਲਿਸ ਤੇ ਗੈਂਗਸਟਰਾਂ ਵਿਚ ਹੋਇਆ ਮੁਕਾਬਲਾ, ਇਕ ਗ੍ਰਿਫਤਾਰ
ਮੋਹਾਲੀ, 8 ਫਰਵਰੀ : ਮੁਹਾਲੀ ਦੇ ਸੈਕਟਰ-71 ਵਿਚ ਹੋਏ ਇਕ ਪੁਲਿਸ ਮੁਕਾਬਲੇ ਦੌਰਾਨ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਟੀਮ ਵਲੋਂ ਇਕ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਡੀ.ਆਈ.ਜੀ. ਜੇ. ਇਲਨਚੇਲੀਅਨ ਦੀ ਅਗਵਾਈ ਵਿਚ ਕੀਤੀ ਗਈ। ਪੁਲਿਸ ਵਲੋਂ ਕਾਬੂ ਕੀਤੇ ਗਏ ਵਿਅਕਤੀ ਦਾ ਨਾਮ ਰਾਜਨ ਭੱਟੀ ਦੱਸਿਆ ਜਾ ਰਿਹਾ ਹੈ ਜਿਹੜਾ ਐੱਨ.ਡੀ.ਪੀ.ਐੱਸ. ਅਤੇ ਆਰਮਜ਼ ਐਕਟ ਦੇ ਦੋ ਮਾਮਲਿਆਂ ਵਿਚ ਭਗੌੜਾ ਚੱਲ ਰਿਹਾ ਸੀ। ਮੋਹਾਲੀ ਦੇ ਸੈਕਟਰ 71 ਵਿੱਚ ਗੈਂਗਸਟਰ ਅਤੇ ਪੁਲਿਸ ਵਿਚਕਾਰ ਮੁਕਾਬਲਾ....
ਪੁਲਿਸ ਨੇ ਭਾਨਾ ਸਿੱਧੂ, ਪਿਤਾ, ਭੈਣਾ, ਲੱਖਾ ਸਿਧਾਣਾ ਸਮੇਤ 13 ਲੋਕਾਂ ਤੇ ਪਰਚਾ ਕੀਤਾ ਦਰਜ
ਸੰਗਰੂਰ, 8 ਫ਼ਰਵਰੀ : ਜੇਲ੍ਹ ਵਿਚ ਬੰਦ ਭਾਨਾ ਸਿੱਧੂ, ਪਿਤਾ ਬਿਕਰ ਸਿੰਘ, ਭਰਾ ਅਮਨਾ ਸਿੰਘ, ਭੈਣਾ ਕਿਰਨਪਾਲ ਕੌਰ, ਸੁਖਪਾਲ ਕੌਰ, ਪੰਚ ਰਣਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਲੱਖਾ ਸਿਧਾਣਾ ਸਮਤੇ 13 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ 3 ਫਰਵਰੀ ਦੇ ਧਰਨੇ ਕਰਕੇ ਲੱਖਾ ਸਿਧਾਣਾ, ਭਾਨੇ ਸਿੱਧੂ ਦੇ ਪੂਰੇ ਪਰਿਵਾਰ ਸਮੇਤ ਕੁੱਲ 13 ਬੰਦਿਆਂ 'ਤੇ ਨੈਸ਼ਨਲ ਹਾਈਵੇ ਨੂੰ ਰੋਕਣ, ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਹੋਰ 10 ਧਾਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ ਹੈ। ਇਸ ਦਿਨ....
ਪੁਲਿਸ ਤੇ ਸਰਕਾਰ 'ਤੇ ਭਰੋਸਾ ਨਹੀਂ : ਬਲਕੌਰ ਸਿੰਘ ਸਿੱਧੂ
ਮਾਨਸਾ, 8 ਫਰਵਰੀ : ਸਿੱਧੂ ਮੂਸੇ ਵਾਲਾ ਕਤਲ ਕੇਸ ਦੇ ਸਾਰੇ ਮੁਲਜ਼ਮ ਅੱਜ ਮਾਨਸਾ ਦੀ ਮਾਨਤਾ ਅਦਾਲਤ ਵਿੱਚ ਪੇਸ਼ ਹੋਏ। ਅੱਜ ਦੀ ਇਸ ਪੇਸ਼ੀ ਵਿੱਚ ਮਾਨਸਾ ਦੀ ਅਦਾਲਤ ਵਿੱਚ 22 ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਦਕਿ ਨਸੀਬ ਖਾਨ ਅਤੇ ਪਵਨ ਬਿਸ਼ਨੋਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਕ ਦੋਸ਼ੀ ਸਚਿਨ ਥਾਪਨ ਨੂੰ ਅੱਜ ਪੇਸ਼ ਨਹੀਂ ਕੀਤਾ ਗਿਆ। ਸੁਣਵਾਈ ਦੌਰਾਨ ਅਦਾਲਤ ਨੇ ਮਾਨਸਾ ਪੁਲਿਸ ਵੱਲੋਂ ਇੱਕ ਨਿੱਜੀ ਚੈਨਲ ਨੂੰ ਲਾਰੈਂਸ ਬਿਸ਼ਨੋਈ ਵੱਲੋਂ ਦਿੱਤੇ ਗਏ ਦੋ....
11 ਦੀ ਸਮਰਾਲਾ ਕਾਂਗਰਸ ਦੀ ਕਨਵੈਨਸ਼ਨ ਸਬੰਧੀ ਮੁੱਲਾਂਪੁਰ ਦਾਖਾ ਚ ਹੋਈ ਅਹਿਮ ਮੀਟਿੰਗ
ਵਿਕਾਸ, ਮੁੱਲਾਂਪੁਰ, ਸਿੰਘਪੁਰਾ, ਘਮਨੇਵਾਲ ਪੁੱਜੇ ਮੁੱਲਾਂਪੁਰ ਦਾਖਾ 8 ਫਰਬਰੀ (ਸਤਵਿੰਦਰ ਸਿੰਘ ਗਿੱਲ) ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਕ ਅਰਜੁਨ ਖੜ੍ਹਗੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ 11 ਫਰਬਰੀ ਦਿਨ ਐਂਤਵਾਰ ਨੂੰ ਹਲਕਾ ਸਮਰਾਲਾ ਦੇ ਪਿੰਡ ਬੌਂਦਲੀ ਵਿਖੇ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੀ ਲਾਮਬੰਦੀ ਨੂੰ ਮੱਦੇਨਜਰ ਕਨਵੈਨਸ਼ਨ ਰੱਖੀ ਗਈ ਹੈ ਜਿਸ ਨੂੰ ਮੱਦੇਨਜਰ ਅੱਜ ਮੁੱਲਾਂਪੁਰ ਦਾਖਾ ਕਾਂਗਰਸ ਪਾਰਟੀ ਦੇ ਮੁੱਖ....
ਗੋਇਲ ਪਰਿਵਾਰ ਵੱਲੋਂ ਆਪਣੇ ਪਿਤਾ ਮੂਲ ਚੰਦ ਗੋਇਲ ਦੀ 43ਵੀਂ ਬਰਸੀ ’ਤੇ ਲਾਇਆ ਲੰਗਰ
ਬਿਰਧ ਆਸ਼ਰਮ ਨਹੀਂ ਬਲਕਿ ਬਜ਼ੁਰਗਾਂ ਦੀ ਘਰ ’ਚ ਹੋਵੇ ਸੇਵਾ – ਆਰ.ਪੀ. ਗੋਇਲ ਮੁੱਲਾਪੁਰ ਦਾਖਾ 08 ਫਰਵਰੀ (ਸਤਵਿੰਦਰ ਸਿੰਘ ਗਿੱਲ) : ਸਿਆਣੇ ਆਖਦੇ ਨੇ ਕਿ ਪੁੱਤ-ਸਪੁੱਤ ਉਹ ਹੁੰਦੇ ਹਨ ਜੋ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕਰਦਿਆ ਉਨ੍ਹਾਂ ਵੱਲੋਂ ਦਿੱਤੇ ਸਿਧਾਂਤਾ ਪਹਿਰਾ ਦੇਣ। ਅਜਿਹੀ ਹੀ ਮਿਸਾਲ ਸਥਾਨਕ ਕਸਬੇ ਦੇ ਰਹਿਣ ਵਾਲੇ ਗੋਇਲ ਪਰਿਵਾਰ ਤੋਂ ਮਿਲਦੀ ਜਿਨ੍ਹਾਂ ਨੇ ਸਤਿਕਾਰਯੋਗ ਪਿਤਾ ਮਰਹੂਮ ਮੂਲ ਚੰਦ ਗੋਇਲ ਪਮਾਲ ਵਾਲੇ ਦੀ ਮਿੱਠੀ ਤੇ ਨਿੱਘੀ ਯਾਦ ’ਚ 43ਵੀਂ ਬਰਸੀ ਮੌਕੇ ਅਨਾਜ ਮੰਡੀਂ ਵਿੱਚ ਲੋੜਵੰਦਾਂ....
ਡੀ.ਐੱਸ.ਪੀ ਦਾਖਾ ਤੇ ਥਾਣਾ ਮੁਖੀ  ਨੇ ਪੱਤਰਕਾਰਾਂ ਨਾਲ ਕੀਤੀ ਅਹਿਮ ਮੀਟਿੰਗ
ਨਸ਼ਾ ਤਸਕਰੀ ਬਰਦਾਸ਼ਤ ਨਹੀਂ ਕਿਹਾ ਪੁਲਸ ਅਧਿਕਾਰੀਆਂ ਮੁੱਲਾਪੁਰ ਦਾਖਾ 08 ਫਰਵਰੀ (ਸਤਵਿੰਦਰ ਸਿੰਘ ਗਿੱਲ) : ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਸਮੁੱਚੇ ਇਲਾਕੇ ਅੰਦਰ ਨਸ਼ਾ ਤਸਕਰੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਹੋਵੇਗੀ ਬੇਸ਼ਕ ਕੋਈ ਵੀ ਹੋਵੇ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਮਾਡਲ ਥਾਣਾ ਦਾਖਾ ਵਿੱਚ ਡੀ ਐਸ ਪੀ ਜਤਿੰਦਰਪਾਲ ਸਿੰਘ ਅਤੇ ਐਸ ਐਸ ਓ ਜਸਵੀਰ ਸਿੰਘ ਤੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਦੋਵੇਂ ਪੁਲਸ ਅਧਿਕਾਰੀਆਂ ਨੇ ਮੁੱਲਾਂਪੁਰ ਦਾਖਾ ਦੀ....