ਬੂਥ ਪੱਧਰ ਤੇ ਵਰਕਰਾਂ ਨੂੰ ਕੀਤਾ ਜਾਵੇਗਾ ਮਜਬੂਤ : ਰਾਜਾ ਵੜਿੰਗ 

  • 'ਜੁੜੇਗਾ ਬਲਾਕ ਜਿੱਤੇਗੀ ਕਾਂਗਰਸ" ਮੁਹਿੰਮ ਦੀ ਹਲਕਾ ਡੇਰਾਬੱਸੀ ਤੋਂ ਹੋਈ ਸ਼ੁਰੁਆਤ 
  • ਆਪ ਦੇ ਕਈਂ ਵਿਧਾਇਕ ਮੈਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ: ਪ੍ਰਤਾਪ ਬਾਜਵਾ 

ਡੇਰਾਬੱਸੀ, 7 ਮਾਰਚ 2025 : ਪੰਜਾਬ ਕਾਂਗਰਸ ਵੱਲੋਂ ਸ਼ੁਰੂ ਕੀਤੀ 'ਜੁੜੇਗਾ ਬਲਾਕ ਜਿੱਤੇਗੀ ਕਾਂਗਰਸ" ਮੁਹਿੰਮ ਤਹਿਤ  ਬਲਾਕ ਡੇਰਾਬੱਸੀ ਵਿੱਚ ਕਾਂਗਰਸ ਹਲਕਾ ਇੰਚਾਰਜ ਦੀਪਇੰਦਰ ਢਿੱਲੋ ਦੀ ਅਗਵਾਈ ਹੇਠ ਮੀਟਿੰਗ ਹੋਈ। ਜਿਸ ਵਿੱਚ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ , ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹਲਕਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਧਰਮਵੀਰ ਸਿੰਘ ਗਾਂਧੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਵਰਕਰਾਂ ਨੂੰ 2027 ਦੀਆਂ ਚੋਣਾਂ ਲਈ ਹੁਣ ਤੋਂ ਹੀ ਲਾਮਬੰਦ ਹੋਣ ਲਈ ਪ੍ਰੇਰਿਆ। ਉਹਨਾਂ ਕਿਹਾ ਆਪ ਸਰਕਾਰ ਸੂਬੇ ਵਿੱਚ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਗੈਂਗਸਟਰਾਂ ਦਾ ਬੋਲ ਬਾਲਾ ਹੈ, ਕੋਈ ਵੀ ਅਧਿਕਾਰੀ ਬਗੈਰ ਪੈਸਿਆਂ ਤੋਂ ਕੰਮ ਨਹੀਂ ਕਰ ਰਿਹਾ।  ਆਏ ਦਿਨ ਪੰਜਾਬ ਵਿੱਚ ਗੋਲੀਆਂ ਚੱਲ ਰਹੀਆਂ ਹਨ।  ਇਸ ਲਈ ਪੰਜਾਬ ਦੇ ਲੋਕਾਂ ਦਾ ਆਪ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਹੁਣ ਸੂਬੇ ਦੀ ਜਨਤਾ ਆਪ ਦਾ ਬਦਲ ਕਾਂਗਰਸ ਨੂੰ ਦੇਖ ਰਹੀ ਹੈ।  ਸਾਨੂੰ ਅੱਜ ਤੋਂ ਹੀ ਬੂਥ ਪੱਧਰ ਤੋਂ ਤਿਆਰੀਆਂ ਕਰਨੀਆਂ ਸ਼ੁਰੂ ਕਰਨੀਆਂ ਪੈਣਗੀਆਂ। ਸਾਨੂੰ ਬੂਥ ਪੱਧਰ, ਪਿੰਡ ਪੱਧਰ, ਵਾਰਡ ਵਾਈਜ਼ ਅਤੇ ਬਲਾਕ ਪੱਧਰੀ ਕਮੇਟੀਆਂ ਬਣਾ ਕੇ ਕਾਂਗਰਸ ਦੀ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣਾ ਹੋਵੇਗਾ। ਉਹਨਾਂ ਕਿਹਾ ਕਿ ਹਲਕਾ ਡੇਰਾਬੱਸੀ ਵਿੱਚ ਅਗਲਾ ਮੁਕਾਬਲਾ ਬੀਜੇਪੀ ਨਾਲ ਹੋਵੇਗਾ, ਕਿਉਂਕਿ ਆਪ ਅਤੇ ਅਕਾਲੀ ਦਲ ਖਤਮ ਹੋ ਚੁੱਕਿਆ ਹੈ। ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਅਫਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਕੀ ਉਹ ਨਜਾਇਜ਼ ਪਰਚੇ ਬੰਦ ਕਰ ਦੇਣ ਨਹੀਂ ਤਾਂ ਕਾਂਗਰਸ ਸਰਕਾਰ ਆਉਣ ਤੇ ਹਰ ਇੱਕ ਤੋਂ ਹਿਸਾਬ ਲਿਆ ਜਾਵੇਗਾ।  ਉਹਨਾਂ ਬਲਾਕ ਪ੍ਰਧਾਨਾਂ ਦੀ ਡਿਊਟੀ ਲਗਾਉਂਦਿਆਂ ਕਿਹਾ ਕਿ ਅਗਲੇ ਤਿੰਨ ਮਹੀਨਿਆਂ ਵਿੱਚ ਸਾਰੀਆਂ ਕਮੇਟੀਆਂ ਬਣਾ ਕੇ ਉਹਨਾਂ ਦੀ ਲਿਸਟਾਂ ਦੇਣ । ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਪੰਜਾਬ ਚ ਨਸ਼ਾ ਬੰਦ ਕਰਨਾ ਹੈ ਤਾਂ ਭਗਵੰਤ ਮਾਨ ਪਹਿਲਾਂ ਆਪ ਨਸ਼ਾ ਛੱਡੇ। ਉਹਨਾਂ ਕਿਹਾ ਕਿ ਪੰਜਾਬ ਦੇ ਕਈ ਵਿਧਾਇਕ ਉਹਨਾਂ ਦੇ ਸੰਪਰਕ ਵਿੱਚ ਹਨ ਜਿਹੜੇ ਕਾਂਗਰਸ ਪਾਰਟੀ ਜੁਆਇਨ ਕਰਨਾ ਚਾਹੁੰਦੇ ਹਨ। ਉਹਨਾਂ ਸਪਸ਼ਟ ਕੀਤਾ ਕਿ ਟਿਕਟਾਂ ਉਹਨਾਂ ਆਗੂਆਂ ਨੂੰ ਹੀ ਦਿੱਤੀਆਂ ਜਾਣਗੀਆਂ ਜਿਨਾਂ ਦਾ ਪਿਛੋਕੜ ਕਾਂਗਰਸੀ ਹੋਵੇਗਾ। ਭਰਵੀਂ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਦੀਪਇੰਦਰ ਢਿੱਲੋ ਨੇ ਹਾਈ ਕਮਾਂਡ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਕੋਲ ਬੂਥ ਪੱਧਰ, ਬਲਾਕ ਪੱਧਰ ਅਤੇ ਹਲਕਾ ਪੱਧਰ ਤੇ ਕਮੇਟੀਆਂ ਤਿਆਰ ਹਨ, ਜਿੱਥੇ ਵੀ ਪਾਰਟੀ ਡਿਊਟੀ ਲਗਾਵੇਗੀ ਉਹ ਉੱਥੇ ਹਾਜ਼ਰ ਰਹਿਣਗੇl ਇਸ ਮੌਕੇ ਉਦੇਵੀਰ ਢਿੱਲੋਂ, ਜ਼ਿਲ੍ਹਾ ਪ੍ਰਧਾਨ ਜੀਤੀ ਪਡਿਆਲਾ, ਹਲਕਾ ਕੁਆਡੀਨੇਟਰ ਸੁਖਦੇਵ ਸਿੰਘ, ਇਕਬਾਲ ਸਿੰਘ, ਬਲਾਕ ਦਿਹਾਤੀ ਪ੍ਰਧਾਨ ਕਰਨੈਲ ਸਿੰਘ ਹਮਾਯੂਪੁਰ, ਬਲਾਕ ਸ਼ਹਿਰੀ ਪ੍ਰਧਾਨ ਹਰਸ਼ ਰਿਸ਼ੀ, ਕੌਂਸਲਰ ਜਸਪ੍ਰੀਤ ਸਿੰਘ ਲੱਕੀ, ਰਾਮਦੇਵ ਸ਼ਰਮਾ, ਚਮਨ ਸੈਣੀ, ਛੱਜਾ ਸਿੰਘ, ਅੰਕਿਤ ਜੈਨ, ਅਮਰੀਕ ਸਿੰਘ ਮਲਕਪੁਰ, ਜਰਨੈਲ ਸਿੰਘ ਝਰਮੜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।