ਗੁੱਜਰਵਾਲ 'ਚ ਰਹਿੰਦੇ ਮਜ਼ਦੂਰ ਦੀ ਧੀ ਨਾਲ ਪਿੰਡ ਦੇ ਲੜਕੇ ਨੇ ਕੀਤਾ ਜਬਰ ਜਨਾਹ 

ਮੁੱਲਾਂਪੁਰ ਦਾਖਾ18 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਪੁਲਿਸ ਜ਼ਿਲ੍ਹਾ ਜਗਰਾਉਂ 'ਚ ਪੈਂਦੇ ਥਾਣਾ ਜੋਧਾ ਦੇ ਐਸ ਐਚ ਓ ਜਰਨੈਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤ ਨੇਹਾ ਦੇ ਪਿਤਾ ਵਿਨੋਦ ਸਿੰਘ ਜੋ ਕਿ ਪਿੰਡ ਵਿੱਚ ਹੀ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਵੱਲੋਂ ਦਰਜ ਕਰਵਾਏ ਬਿਆਨਾਂ ਮੁਤਾਬਕ ਪਿੰਡ ਗੁੱਜਰਵਾਲ ( ਲੁਧਿਆਣਾ) ਪਿੰਡ ਦੇ ਗੁਰਜੀਤ ਸਿੰਘ ਪੁੱਤਰ ਜਸਵੀਰ ਸਿੰਘ ਜੱਸੀ ਜੋ ਕਿ ਪਿੰਡ ਵਿੱਚ ਬਿਲਡਿੰਗ ਦਾ ਕੰਮ ਕਰਦਾ । ਜੋ ਕਿ ਪੀੜਤ ਨੂੰ ਲਗਾਤਾਰ ਕਾਫੀ ਸਮੇਂ ਤੋਂ ਪਰੇਸ਼ਾਨ ਕਰਦਾ ਸੀ। ਜਦਕਿ ਮੇਰੀ ਧੀ ਪਿੰਡ ਦੇ ਸਕੂਲ ਵਿੱਚ ਹੀ ਦਸਵੀਂ ਦੀ ਕਲਾਸ ਵਿੱਚ ਪੜਦੀ ਹੈ। ਉਸ ਨੇ ਮੇਰੇ ਘਰ ਵਿੱਚ ਦਾਖਲ ਹੋ ਕੇ ਮੇਰੀ ਧੀ ਦੇ ਨਾਲ ਜਬਰ ਜ਼ਨਾਹ ਕੀਤਾ। ਪੀੜਿਤ ਦੀ ਮਾਂ ਸਨੀਤਾ ਦੇਵੀ ਜੋ ਬੋਲ ਨਹੀਂ ਸਕਦੀ ਨੇ ਆਪਣੇ ਪਤੀ ਨੂੰ ਸਾਰੀਆਂ ਗੱਲਾਂ  ਇਸ਼ਾਰਿਆਂ ਨਾਲ ਸਮਝਾਇਆ ਕਿ ਆਪਣੀ ਲੜਕੀ ਨੇਹਾ ਨਾਲ ਪਿੰਡ ਦੇ ਹੀ ਲੜਕੇ ਨੇ ਗਲਤ ਕੰਮ ਕੀਤਾ। ਇਹ ਗੱਲਬਾਤ ਦੱਸਣ ਸਮੇਂ ਸਾਡੀ ਗੁਆਂਢਣ ਗੀਤਾ ਪਤਨੀ ਬਾਬੂ ਮੌਕੇ ਤੇ ਮੌਜੂਦ ਸੀ। ਜਦੋਂ ਮੈਂ ਆਪਣੀ ਧੀ ਨੇਹਾ ਕੱਲੀ ਬਿਠਾ ਕੇ ਜਾਣਕਾਰੀ ਲਈ ਤਾਂ ਮੈਨੂੰ ਸਾਰੀ ਜਾਣਕਾਰੀ ਦਿੱਤੀ ਕਿ ਪਿੰਡ ਦੇ ਹੀ ਲੜਕਾ ਗੁਰਜੀਤ ਸਿੰਘ ਜੋ ਮੈਨੂੰ ਕਈ ਦਿਨਾਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ । ਗੁਰਜੀਤ ਸਿੰਘ  ਨੇ ਮੇਰੇ ਘਰ ਵਿੱਚ ਦਾਖਲ ਹੋ ਕੇ ਮੇਰੀ ਧੀ ਨੇਹਾ ਨਾਲ ਜਬਰਦਸਤੀ ਗਲਤ ਕੰਮ ਕੀਤਾ। ਐਸ ਐਚ ਓ ਜਰਨੈਲ ਸਿੰਘ ਨੇ ਆਖਿਰ ਵਿੱਚ ਆਖਿਆ ਕਿ ਅਧੀਨ ਧਾਰਾ 376 ਆਈ ਪੀ ਸੀ 6.. ਐਕਟ ਤਹਿਤ ਮੁਕੱਦਮਾ ਦਰਜ ਕਰਕੇ ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਗਲੇਰੀ ਕਾਰਵਾਈ ਕਰਕੇ  ਮਾਨਯੋਗ ਜੱਜ ਸਾਹਿਬ ਅੱਗੇ ਪੇਸ਼ ਕਰਾਂਗੇ।