ਕਿਸਾਨ ਅੰਦੋਲਨ ਅਤੇ ਭਾਰਤ ਬੰਦ ਦੇ ਮੱਦੇਨਜ਼ਰ ਸਪੀਕਰ ਸੰਧਵਾਂ ਦੇ ਹੁਕਮਾਂ ਤੇ ਝਾਕੀਆਂ 16 ਫ਼ਰਵਰੀ ਨੂੰ ਸਥਗਿਤ

  • ਹੁਣ 17 ਫ਼ਰਵਰੀ ਨੂੰ ਕੋਟਕਪੂਰਾ ਅਤੇ ਜੈਤੋ ਵਾਸੀਆਂ ਦੇ ਕੀਤੀਆਂ ਜਾਣਗੀਆਂ ਰੂ-ਬ-ਰੂ

ਫ਼ਰੀਦਕੋਟ 15 ਫ਼ਰਵਰੀ : ਕਿਸਾਨਾਂ ਦੇ ਅੰਦੋਲਨ ਅਤੇ ਭਾਰਤ ਬੰਦ ਦੇ ਚੱਲਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਪੰਜਾਬ ਦੇ ਸ਼ਾਨਦਾਰ ਇਤਿਹਾਸ ਨੂੰ ਰੂਪਮਾਨ ਕਰਦੀਆਂ ਝਾਕੀਆਂ 16 ਫ਼ਰਵਰੀ ਦੀ ਬਜਾਏ ਹੁਣ 17 ਫ਼ਰਵਰੀ ਨੂੰ ਲੋਕਾਂ ਦੇ ਰੂ-ਬ-ਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ਦੇ ਸ਼ਾਨਦਾਰ ਇਤਿਹਾਸ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਦੀ ਇਹ ਨਿਵੇਕਲੀ ਪਹਿਲ ਹੈ। ਇਹ ਉਪਰਾਲਾ ਸੂਬੇ ਦੇ ਨੌਜਵਾਨਾਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਦੀ ਭੂਮਿਕਾ ਦੇ ਬਾਰੇ ਜਾਣਕਾਰੀ ਦੇਣ ਵਿੱਚ ਸਹਾਈ ਸਿੱਧ ਹੋਵੇਗਾ। ਜ਼ਿਕਰਯੋਗ ਹੈ ਕਿ ਇਹ ਝਾਕੀਆਂ 17 ਫ਼ਰਵਰੀ ਨੂੰ ਸਵੇਰੇ 10.00 ਵਜੇ ਸੰਧਵਾਂ ਵਿਖੇ, 11.30 ਵਜੇ ਕੋਟਕਪੂਰਾ ਸ਼ਹਿਰ ਲਾਈਟਾਂ ਵਾਲਾ ਚੌਕ ਵਿਖੇ ਲੋਕਾਂ ਦੇ ਰੂ-ਬ-ਰੂ ਹੋਣਗੀਆਂ । 12.00 ਵਜੇ ਜੈਤੋ ਚੁੰਗੀ, ਕੋਟਕਪੂਰਾ ਸ਼ਹਿਰ, 12.30 ਲਾਲੇਆਣਾ, ਨਾਨਕਸਰ, 01.30 ਰੋਮਾਨਾ ਅਲਬੇਲ ਸਿੰਘ, ਗੁਰੂ ਕੀ ਢਾਬ, 02.30 ਵਜੇ ਜੈਤੋ ਬੱਸ ਸਟੈਂਡ ਵਿਖੇ ਲੋਕਾਂ ਦੇ ਰੂ-ਬ-ਰੂ ਹੋਣਗੀਆਂ।