ਸਬਜ਼ੀ ਵਿਗਿਆਨੀ ਡਾ. ਤਰਸੇਮ ਸਿੰਘ ਢਿੱਲੋਂ ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਬਣੇ

ਲੁਧਿਆਣਾ 31 ਜੁਲਾਈ 2024 : ਪੀ.ਏ.ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਦੀ  ਨਿਯੁਕਤੀ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਦੇ ਤੌਰ ਤੇ ਹੋਈ ਹੈ। ਡਾ. ਢਿੱਲੋਂ ਨੇ ਦਸੰਬਰ 1992 ਵਿੱਚ ਫਾਰਮ ਸਲਾਹਕਾਰ ਸੇਵਾ ਕੇਂਦਰ, ਬਠਿੰਡਾ ਵਿਖੇ ਜ਼ਿਲ੍ਹਾ ਪਸਾਰ ਮਾਹਿਰ (ਸਬਜੀਆਂ) ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਅਤੇ ਸਤੰਬਰ 2002 ਵਿੱਚ ਸਹਿਯੋਗੀ ਪ੍ਰੋਫੈਸਰ, ਜਨਵਰੀ 2009 ਵਿੱਚ ਸੀਨੀਅਰ ਪਸਾਰ ਮਾਹਿਰ (ਸਬਜੀਆਂ) ਅਤੇ ਸਤੰਬਰ 2015 ਵਿੱਚ ਨਿਰਦੇਸ਼ਕ (ਬੀਜ) ਦਾ ਵਾਧੂ ਚਾਰਜ ਸੰਭਾਲਿਆ। ਨਵੰਬਰ 2016 ਤੋਂ 2020  ਤੱਕ ਨਿਰਦੇਸ਼ਕ (ਬੀਜ) ਅਤੇ ਨਵੰਬਰ 2020 ਤੋਂ ਹੁਣ ਤੱਕ ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ। ਉਹਨਾਂ ਨੇ ਗਾਜਰ ਦੀਆਂ 5 ਕਿਸਮਾਂ (ਪੰਜਾਬ ਜਾਮੁਨੀ, ਪੰਜਾਬ ਰੋਸਨੀ, ਪੀ.ਸੀ.-161, ਪੰਜਾਬ ਬਲੈਕ ਬਿਊਟੀ (ਕਾਂਜੀ ਬਣਾਉਣ ਲਈ ਢੁੱਕਵੀਂ) ਅਤੇ ਪੰਜਾਬ ਕੈਰੋਟ ਰੈੱਡ) ਅਤੇ ਕਰੇਲੇ ਦੀ ਕਿਸਮ (ਪੰਜਾਬ ਕਰੇਲੀ-1) ਵਿਕਸਿਤ ਕੀਤੀਆਂ। ਇਸ ਤੋਂ ਇਲਾਵਾ ਕਾਲੀ ਗਾਜਰ ਦੀ ਕਿਸਮ ਪੰਜਾਬ ਬਲੈਕ ਬਿਊਟੀ ਦੇ ਵਿਕਾਸ ਨਾਲ ਵੀ ਉਹ ਜੁੜੇ ਰਹੇ। ਸਬਜੀਆਂ ਦੇ ਉਤਪਾਦਨ ਨੂੰ ਬਿਹਤਰ ਬਣਾਉਣ ਲਈ ਸਿਫਾਰਸ ਕੀਤੀਆਂ 10 ਤਕਨੀਕਾਂ ਨੂੰ ਸਬਜੀਆਂ ਦੀ ਕਾਸ਼ਤ ਦੀ ਪ੍ਰਕਾਸ਼ਨਾਵਾਂ ਵਿੱਚ ਦਰਜ ਕੀਤਾ ਗਿਆ ਹੈ। ਨਿਰਦੇਸ਼ਕ (ਬੀਜ) ਵਜੋਂ ਕਾਰਜਕਾਲ ਦੌਰਾਨ, ਸਬਜੀਆਂ ਅਤੇ ਹੋਰ ਫਸਲਾਂ ਦੇ ਬੀਜ ਉਤਪਾਦਨ ਵਿੱਚ (85488 ਕੁਇੰਟਲ ਅਤੇ 93000 ਸਬਜ਼ੀ ਬੀਜ ਕਿਟਾਂ) ਵਿੱਚ ਮਹੱਤਵਪੂਰਨ ਵਾਧਾ ਕੀਤਾ ਅਤੇ ਉਸ ਸਮੇਂ ਬੀਜ ਲੜੀ ਵਿੱਚ ਲਿਆਉਣ ਲਈ ਸਬਜੀਆਂ ਅਤੇ ਦੂਜੀਆਂ ਫਸਲਾਂ ਦੀਆਂ 53 ਕਿਸਮਾਂ ਰਾਸਟਰੀ ਪੱਧਰ ’ਤੇ ਨੋਟੀਫਾਈ ਹੋਈਆਂ। ਇਸ ਤੋਂ ਇਲਾਵਾ, ਨਵੀਆਂ ਪਹਿਲ ਕਦਮੀਆਂ ਜਿਵੇਂ ਕਿ ਸਬਜੀਆਂ ਦੇ ਬੀਜ ਕਿੱਟਾਂ ਦੀ ਨਵੀਂ ਦਿਲ ਖਿੱਚਵੀਂ ਦਿੱਖ ਬਣਾਉਣਾ, ਸਬਜੀਆਂ ਅਤੇ ਤੇਲ ਬੀਜਾਂ ਦੀ ਛੋਟੀ ਪੈਕਿੰਗ, ਦਾਲਾਂ ਅਤੇ ਤੇਲ ਬੀਜ ਕਿੱਟਾਂ ਦੀ ਪੈਕਿੰਗ ਅਤੇ ਕਣਕ ਦੀ ਪੈਕਿੰਗ ਲਈ ਲੈਮੀਨੇਟਡ ਫੈਬਰਿਕ ਸੀਡ ਬੈਗ ਦੀ ਸੁਰੂਆਤ ਕੀਤੀ। ਪੰਜਾਬ  ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਮੇਲਿਆਂ ਵਿੱਚ ਬੀਜ ਦੀ ਵਿਕਰੀ ਲਈ ਸਿੰਗਲ ਵਿੰਡੋ ਕੰਪਿਊਟਰਾਈਜਡ ਪ੍ਰਣਾਲੀ  ਕੀਤੀ ਅਤੇ ਕਿਸਾਨਾਂ ਤੱਕ ਬੀਜਾਂ ਦੀ ਆਸਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਨਵਾਂ ਸੀਡ ਪੋਰਟਲ ਵੀ ਸ਼ੁਰੂ ਕੀਤਾ। ਰਾਸ਼ਟਰੀ ਅਤੇ ਅੰਤਰਰਾਸਟਰੀ ਪ੍ਰਸਿੱਧੀ ਵਾਲੇ ਰਸਾਲਿਆਂ ਵਿੱਚ 56 ਖੋਜ ਪੱਤਰ ਪ੍ਰਕਾਸ਼ਿਤ ਕੀਤੇ, ਵੱਖ-ਵੱਖ ਰਾਸਟਰੀ ਅਤੇ ਅੰਤਰਰਾਸਟਰੀ ਕਾਨਫਰੰਸਾਂ/ਸਿਮਪੋਜੀਆ ਵਿੱਚ 22 ਖੋਜ ਪੱਤਰ ਪੇਸ ਕੀਤੇ, 143 ਪਸਾਰ ਲੇਖ, 12 ਕਿਤਾਬਾਂ ਦੇ ਚੈਪਟਰ, 5 ਬੁਲੇਟਿਨ, 4 ਕਿਤਾਬਾਂ, 6 ਸੰਪਾਦਿਤ ਕਿਤਾਬਾਂ ਅਤੇ 3 ਮੈਨੂਅਲ ਪ੍ਰਕਾਸਤਿ ਕੀਤੇ ਹਨ। 147 ਸਿਖਲਾਈ/ਵਰਕਸਾਪਾਂ ਦਾ ਆਯੋਜਨ ਕੀਤਾ, ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਵਿੱਚ 503 ਲੈਕਚਰ ਦਿੱਤੇ,  83 ਟੀਵੀ  ਅਤੇ 37 ਰੇਡੀਓ ਭਾਸਣ ਦਿੱਤੇ ਹਨ, 11  ਖੇਤ ਦਿਵਸ, 217 ਖੇਤ ਪ੍ਰਦਰਸ਼ਨੀਆਂ, 281 ਕਿਸਾਨ ਮੇਲਿਆਂ/ਵਰਕਸਾਪਾਂ ਵਿੱਚ ਵਿਭਾਗ ਦੀਆਂ ਪ੍ਰਾਪਤੀਆਂ ਦਾ ਪ੍ਰਦਰਸਨ ਕੀਤਾ ਅਤੇ 856  ਥਾਵਾਂ ਤੇ ਸਬਜ਼ੀਆਂ ਦੇ ਅਡੈਪਟਿਵ ਰਿਸਰਚ ਟਰਾਇਲ ਕਰਵਾਏ। 17 ਐੱਮ ਐੱਸ ਸੀ  ਅਤੇ ਪੀ ਐਚ ਡੀ ਵਿਦਿਆਰਥੀਆਂ ਦੇ ਮੁੱਖ ਸਲਾਹਕਾਰ ਰਹੇ ਹਨ ਅਤੇ 237  ਕਰੈਡਿਟ ਪੜਾਏ। ਡਾਕਟਰੇਟ ਖੋਜ ਮੁੱਖ ਸਲਾਹਕਾਰ ਵਜੋਂ ਅਗੁਵਾਈ ਕਰਨ ਵਾਲੇ ਵਿਦਿਆਰਥੀ ਨੇ ਇੰਸਪਾਇਰ ਫੈਲੋਸ਼ਿਪ ਪ੍ਰਾਪਤ ਕੀਤੀ। ਫਲੋਰੀਡਾ ਯੂਨੀਵਰਸਿਟੀ, ਅਮਰੀਕਾ ਵਿੱਚ ਅੰਤਰਰਾਸਟਰੀ ਅਤੇ ਵੱਖ-ਵੱਖ ਰਾਸ਼ਟਰੀ ਕਾਨਫਰੰਸਾਂ ਵਿੱਚ ਹਿੱਸਾ ਲਿਆ। ਅਫਗਾਨਿਸਤਾਨ ਦੇ ਅਧਿਕਾਰੀਆਂ ਨੂੰ ਬੀਜ ਉਤਪਾਦਨ ਲਈ ਅੰਤਰਰਾਸਟਰੀ ਸਿਖਲਾਈ ਦਿੱਤੀ। ਸਬਜੀਆਂ ਦੀ ਖੋਜ ਸੰਬੰਧੀ 6 ਵਿਗਿਆਨਕ ਸੁਸਾਇਟੀਆਂ ਦੇ ਮੈਂਬਰ ਰਹੇ। ਪੰਜਾਬ ਐਗਰੀਕਲਚਰਲ  ਯੂਨੀਵਰਸਿਟੀ ਨੂੰ ਸਾਲ 2021 ਵਿੱਚ “ਸਰਵੋਤਮ ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟ (ਸਬਜੀਆਂ ਦੀਆਂ ਫਸਲਾਂ) ਕੇਂਦਰ ਦਾ ਪੁਰਸਕਾਰ“ ਅਤੇ  ਵੱਲੋਂ ਬਰੀਡਰ ਬੀਜ ਉਤਪਾਦਨ (2017-18) ਲਈ ਸਰਟੀਫਿਕੇਟ ਆਫ ਐਕਸੀਲੈਂਸ ਪ੍ਰਾਪਤ ਹੋਇਆ। ਨਿਰਦੇਸਕ ਪਸਾਰ ਸਿੱਖਿਆ; ਪੰਜਾਬ ਐਗਰੀਕਲਚਰਲ  ਯੂਨੀਵਰਸਿਟੀ, ਲੁਧਿਆਣਾ ਵੱਲੋਂ ਵੱਖ ਵੱਖ ਕਿਸਾਨ ਮੇਲਿਆਂ ਦੌਰਾਨ ਖੇਤੀ ਸਾਹਿਤ ਪ੍ਰਸਿੱਧੀ ਅਤੇ ਸਬਜ਼ੀਆਂ ਦੀਆਂ ਵਧੀਆ ਨੁਮਾਇਸ਼ਾਂ ਸੰਬੰਧੀ ਪੁਰਸਕਾਰ ਪ੍ਰਾਪਤ ਕੀਤੇ।