ਪਠਾਨਕੋਟ, 16 ਜੂਨ : ਪੰਜਾਬ ਸਰਕਾਰ ਅਤੇ ਜੇਲ ਵਿਭਾਗ ਪੰਜਾਬ ਜੀ ਦੇ ਦਿੱਤੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆ ਅੱਜ ਸਬ ਜੇਲ ਪਠਾਨਕੋਟ ਅੰਦਰ ਸਿਵਲ ਸਰਜਨ ਪਠਾਨਕੋਟ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਸਮਾਰੋਹ ਵਿੱਚ ਮੇਜਰ ਡਾ. ਸੁਮਿਤ ਮੁਧ ਚੀਫ ਮਨਿਸਟਰ ਫੀਲਡ ਅਫਸਰ ਕਮ ਸਹਾਇਕ ਕਮਿਸਨਰ ਜਰਨਲ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਆਦਿੱਤੀ ਸਲਾਰੀਆਂ ਸਿਵਲ ਸਰਜਨ ਪਠਾਨਕੋਟ, ਜੀਵਨ ਸਿੰਘ ਸੁਪਰੀਡੈਂਅ ਸਬ ਜੇਲ ਪਠਾਨਕੋਟ , ਮਨੋਜ ਕੁਮਾਰ ਐਸ.ਪੀ. ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਸਬੰਧਤ ਵਿਭਾਗਾਂ ਦੇ ਮੁੱਖੀ ਵੀ ਹਾਜਰ ਸਨ। ਜਿਕਰਯੋਗ ਹੈ ਕਿ ਅੱਜ ਸਿਵਲ ਹਸਪਤਾਲ ਪਠਾਨਕੋਟ ਅਤੇ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਅਤੇ ਮਾਨਯੋਗ ਐਸ.ਐਸ. ਹਰਕਮਲਪ੍ਰੀਤ ਸਿੰਘ ਖੱਖ ਜੀ ਦੇੇ ਦਿੱਤੇ ਆਦੇਸਾਂ ਅਨੁਸਾਰ ਸਬ ਜੇਲ ਅੰਦਰ ਬੰਦ ਪਏ ਬੰਦੀਆਂ ਦੀ ਸਿਹਤ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਸਮੇਂ ਦੇ ਨਾਲ ਨਾਲ ਇਨ੍ਹਾਂ ਬੰਦੀਆਂ ਦਾ ਹਰੇਕ ਟੈਸਟ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਮੈਡੀਕਲ ਕੈਂਪ ਦੋਰਾਨ ਜੇਲ ਅੰਦਰ ਬੰਦੀਆਂ ਦੀ ਜਾਂਚ ਕਰਵਾਈ ਗਈ ਹੈ। ਅੱਜ ਦੇ ਸਮਾਰੋਹ ਵਿੱਚ ਬੰਦੀਆਂ ਦੇ ਸਰੀਰਿਕ ਟੈਸਟ ਦੇ ਨਾਲ ਨਾਲ ਉਨ੍ਹਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ। ਜੇਲ ਸੁਪਰੀਡੇਂਟ ਨੇ ਦੱਸਿਆ ਕਿ ਭਵਿੱਖ ਅੰਦਰ ਵੀ ਸਰਕਾਰ ਦੇ ਹੁਕਮਾਂ ਅਨੁਸਾਰ ਇਸ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।