ਜਿਲ੍ਹੇ ਵਿੱਚ 4 ਲਿੰਕ ਸੜਕਾਂ ਦੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਹੋਵੇਗੀ ਅੱਪਗ੍ਰੇਡੇਸ਼ਨ-ਵਿਧਾਇਕ ਸੇਖੋਂ

  • ਲਗਭਗ 26 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਸੜਕਾਂ ਦਾ ਨਿਰਮਾਣ

ਫਰੀਦਕੋਟ 24 ਜੁਲਾਈ 2024 : ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫਰੀਦਕੋਟ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਨਾਲ ਸਬੰਧਤ ਸੜਕਾਂ ਦੇ ਟੈਂਡਰ ਪ੍ਰਾਪਤ ਕੀਤੇ ਜਾ ਚੁੱਕੇ ਹਨ ਅਤੇ ਜਲਦੀ ਹੀ ਇਹਨਾਂ ਸੜਕਾਂ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਪਗ੍ਰੇਡੇਸ਼ਨ ਵਾਲੀਆਂ ਇਨ੍ਹਾਂ ਸੜਕਾਂ ਵਿੱਚ ਲਿੰਕ ਰੋਡ ਦੀਪ ਸਿੰਘ ਵਾਲਾ ਤੋਂ ਕੋਠੇ ਕਾਨਿਆਂਵਾਲੀ ਜਿਸ ਦੀ ਕੁੱਲ ਲੰਬਾਈ 5 ਕਿਲੋਮੀਟਰ ਹੈ। ਇਸ ਤੇ 4.80 ਕਰੋੜ ਰੁਪਏ ਖਰਚ ਕੀਤੇ ਜਾਣਗੇ, ਲਿੰਕ ਰੋਡ ਐਮ.ਡੀ.ਆਰ-71 ਜਨੇਰੀਆ ਸਕੂਲ ਤੋਂ ਸੰਗਰਾਹੂਰ ਤੋਂ ਬੁੱਟਰ ਤੋਂ ਅਰਾਈਆਂਵਾਲਾ ਖੁਰਦ ਬਲਾਕ ਬਾਊਂਡਰੀ ਤੱਕ ਜਿਸ ਦੀ ਕੁੱਲ ਲੰਬਾਈ ਤਕਰੀਬਨ 10 ਕਿਲੋਮੀਟਰ ਅਤੇ ਇਸ ਤੇ 9.63 ਕਰੋੜ ਰੁਪਏ ਖਰਚ ਕੀਤੇ ਜਾਣਗੇ, ਲਿੰਕ ਰੋਡ ਅਰਾਈਆਂਵਾਲਾ ਤੋਂ ਬੇਗੂਵਾਲਾ ਜਿਸ ਦੀ ਲੰਬਾਈ ਤਕਰੀਬਨ 6 ਕਿਲੋਮੀਟਰ ਹੈ, ਤੇ 5.65 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ ਲਿੰਕ ਰੋਡ ਫਰੀਦਕੋਟ ਤੋਂ ਬੀੜ ਭੋਲੂਵਾਲਾ ਤੋਂ ਭੋਲੂਵਾਲਾ ਜਿਸ ਦੀ ਲੰਬਾਈ ਤਕਰੀਬਨ 7 ਕਿਲੋਮੀਟਰ ਹੈ, ਤੇ 5.97 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਸਾਰੀਆਂ ਸੜਕਾਂ ਡਿਜਾਈਨਡ ਸੜਕਾਂ ਹੋਣਗੀਆਂ ਅਤੇ ਇਹਨਾਂ ਦੀ ਪੰਜ ਸਾਲਾਂ ਮੈਨਟੀਨੈਂਸ ਕੰਮ ਵੀ ਉਸਾਰੀ ਕਰਨ ਵਾਲੇ ਠੇਕੇਦਾਰਾਂ ਵੱਲੋਂ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹਨਾਂ ਸੜਕਾਂ ਦੀ ਇੰਸਪੈਕਸ਼ਨ ਦਾ ਕੰਮ ਸਟੇਟ ਕੁਆਲਿਟੀ ਮੋਨੀਟਰ ਅਤੇ ਨੈਸ਼ਨਲ ਕੁਆਲਿਟੀ ਮੋਨੀਟਰ ਵੱਲੋਂ ਲਗਾਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸੜਕਾਂ ਕੁਆਲਿਟੀ ਪੱਖੋਂ ਮਜਬੂਤ ਬਣਨਗੀਆਂ।