ਸਵ. ਸ ਹਰਦਿਆਲ ਸਿੰਘ ਸਿੱਧੂ ਯਾਦਗਾਰੀ ਸ਼ੂਟਿੰਗ ਵਾਲੀਬਾਲ ਟੂਰਨਾਮੈਂਟ 7 ਨੂੰ

ਲੁਧਿਆਣਾ, 5 ਅਪ੍ਰੈਲ : ਹਲਕਾ ਆਤਮ ਨਗਰ ਦੇ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਦੇ ਵੱਡੇ ਭਰਾ ਸਵ. ਹਰਦਿਆਲ ਸਿੰਘ ਸਿੱਧੂ ਦੀ ਯਾਦ ਵਿੱਚ ਸ਼ੂਟਿੰਗ ਵਾਲੀਬਾਲ ਟੂਰਨਾਮੈਂਟ 7 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 8 ਵਜੇ ਵਿਸ਼ਕਰਮਾ ਪਾਰਕ ਜੈਮਲ ਰੋਡ ਜਨਤਾ ਨਗਰ ਗਿਲ ਰੋਡ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ। ਵਿਸ਼ਵਕਰਮਾ ਵਾਲੀਬਾਲ ਕਲੱਬ ਦੇ ਮੁੱਖ ਸਪ੍ਰਸਤ ਚਰਨਜੀਤ ਸਿੰਘ ਵਿਸ਼ਕਰਮਾ, ਅਵਤਾਰ ਸਿੰਘ ਭੋਗਲ, ਸੁਰਜੀਤ ਸਿੰਘ ਲੋਟੇ, ਦਰਸ਼ਨ ਸਿੰਘ ਲੋਟੇ ਅਤੇ ਜਨਰਲ ਸਕੱਤਰ ਰੇਸ਼ਮ ਸਿੰਘ ਸਿੱਧੂ ਸੱਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਕੁਲਵੰਤ ਸਿੰਘ ਸਿੱਧੂ ਵਿਧਾਇਕ, ਹਰਸਿਮਰਜੀਤ ਸਿੰਘ ਲੱਕੀ ਐਕਸਪੋਰਟ, ਕ੍ਰਿਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ ਹੋਣਗੇ। ਇਸ ਸਮੇਂ ਇੰਦਰਜੀਤ ਸਿੰਘ ਨਵਯੁਗ, ਗੁਰਚਰਨ ਸਿੰਘ ਜੈਮਕੋ, ਰਣਧੀਰ ਸਿੰਘ ਦਹੇਲੇ, ਚੇਅਰਮੈਨ ਅਮਰੀਕ ਸਿੰਘ ਘੜਿਆਲ, ਪ੍ਰਧਾਨ ਰਣਜੀਤ ਸਿੰਘ ਮਠਾੜੂ, ਸੁਖਵਿੰਦਰ ਸਿੰਘ ਪਲਾਹਾ, ਜਸਵਿੰਦਰ ਸਿੰਘ ਹੂੰਝਣ, ਪਰਮਜੀਤ ਸਿੰਘ ਚਾਨੇ, ਗੁਰਪ੍ਰੀਤ ਸਿੰਘ ਦੇਵਗਨ, ਪ੍ਰਭਜੋਤ ਸਿੰਘ ਹੂੰਝਣ ਆਦਿ ਹਾਜ਼ਰ ਸਨ। ਇਸ ਸਮੇਂ ਜਨਰਲ ਸਕੱਤਰ ਰੇਸ਼ਮ ਸਿੰਘ ਸਿੰਘ ਸੱਗੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਸਾਡੇ ਸਮਾਜ ਦਾ ਮੁੱਖ ਅੰਗ ਹਨ। ਖੇਡਾਂ ਨਾਲ ਜੁੜ ਕੇ ਹੀ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਸੁਚੇਤ ਕਰ ਸਕਦੇ ਹਾਂ ਤਾਂ ਜੋ ਉਹ ਸਿਹਤਮੰਦ ਅਤੇ ਨਰੋਏ ਸਮਾਜ ਦੀ ਸਿਰਜਣਾ ਵਿੱਚ ਮੋਹਰੀ ਰੋਲ ਅਦਾ ਕਰਨ। ਉਹਨਾਂ ਦੱਸਿਆ ਕਿ ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤੇਗਾ।