ਸਰਕਾਰੀ ਮਿਡਲ ਸਕੂਲ ਅਲੂਣਾ ਤੋਲਾ ਵਲੋਂ ਵਿਦਿਆਰਥੀ ਸਨਮਾਨਿਤ

ਪਾਇਲ, 02 ਸਤੰਬਰ 2024 : ਸਿੱਖਿਆ ਵਿਭਾਗ ਪੰਜਾਬ ਵਲੋਂ ਸ਼ੁਰੂ ਕੀਤੇ ਗਏ ਕੌਂਪੀਟੈਂਸੀ ਇਨਹੈਂਸਮੈਂਟ ਪਲਾਨ ਤਹਿਤ ਸਰਕਾਰੀ ਮਿਡਲ ਸਕੂਲ ਅਲੂਣਾ ਤੋਲਾ ਵਲੋਂ ਲਈ ਗਈ  ਦੂਜੀ  ਪ੍ਰੀਖਿਆ ਵਿਚੋਂ 6ਵੀਂ , 7ਵੀਂ, ਤੇ 8ਵੀਂ  ਵਿਚੋਂ   ਕ੍ਰਮਵਾਰ  ਕਰਤਾਰ ਸਿੰਘ, ਆਰਤੀ, ਹਰਮਨਜੋਤ  ਸਿੰਘ  ਨੇ ਪਹਿਲਾ ਸਥਾਨ ਹਾਸਲ ਕੀਤਾ। ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਲਈ  ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ  ਬੀ ਆਰ ਪੀ ਸ੍ਰ ਸੁਖਵੀਰ ਸਿੰਘ ਅਤੇ ਸ੍ਰੀ  ਸਨੀ ਜੀ ਵਲੋਂ  ਬੱਚਿਆਂ ਨੂੰ  ਮੁਬਾਰਕਬਾਦ ਦਿੱਤੀ ਗਈ। ਅਗਲੀ ਹੋਣ ਵਾਲੀ ਪ੍ਰੀਖਿਆ ਵਿਚ ਹੋਰ ਤਿਆਰੀ ਕਰਨ ਲਈ ਪ੍ਰੇਰਤ ਕੀਤਾ। ਸਕੂਲ ਦੇ ਮੁੱਖ ਅਧਿਆਪਕ ਸ੍ਰ ਮਨਵੀਰ ਸਿੰਘ ਬੈਨੀਪਾਲ ਨੇ ਦੱਸਿਆ ਕਿ  ਇਸ ਪ੍ਰੋਗਰਾਮ ਤਹਿਤ ਬੱਚਿਆਂ ਵਿੱਚ ਗੁਣਾਤਮਕ ਅਤੇ   ਸਮਝ ਆਧਾਰਤ  ਸਿੱਖਿਆ ਗ੍ਰਹਿਣ ਕਰਨ ਵਿੱਚ ਬਹੁਤ ਜ਼ਿਆਦਾ ਲਾਭ ਹੋ ਰਿਹਾ ਹੈ। ਇਸ ਮੌਕੇ ਸ੍ਰ ਮਨਪ੍ਰੀਤ ਸਿੰਘ ਚੀਮਾਂ, ਸ੍ਰੀਮਤੀ ਨੀਤੂ ਵਰਮਾ, ਸ੍ਰੀਮਤੀ ਨਿਧੀ ਭਾਰਦਵਾਜ ਤੋਂ ਇਲਾਵਾ ਸਮੂਹ ਵਿਦਿਆਰਥੀ ਹਾਜ਼ਰ ਸਨ।