ਵਿਦਿਆਰਥਣ ਜਪਕੀਰਤ ਕੌਰ ਨੇ ਰਾਸ਼ਟਰ ਪੱਧਰੀ ਜਨਰਲ ਨਾਲੇਜ਼ ਪ੍ਰੀਖਿਆ 2024 ਵਿੱਚ ਪਹਿਲੀ ਪੁਜ਼ੀਸ਼ਨ ਕੀਤੀ ਹਾਸਲ

ਰਾਏਕੋਟ, 31 ਜੁਲਾਈ  : ਸੈਂਟਰ ਆਫ ਐਜ਼ੂਕੇਸ਼ਨਲ ਡਿਵੈਲਪਮੈਂਟ ਐਂਡ ਰਿਸਰਚ ਵੱਲੋਂ ਪਿਛਲੇ ਦਿਨੀਂ ਪੁਣੇ (ਮਹਾਰਾਸ਼ਟਰ) ਵਿਖੇ ਕਰਵਾਈ ਗਈ ਰਾਸ਼ਟਰ ਪੱਧਰੀ ਜਨਰਲ ਨਾਲੇਜ਼ ਪ੍ਰੀਖਿਆ 2024 ਵਿੱਚ ਸੈਕਰਡ ਹਾਰਟ ਸਕੂਲ ਰਾਏਕੋਟ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਜਪਕੀਰਤ ਕੌਰ ਨੇ ਭਾਗ ਲੈਂਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥਣ ਜਪਕੀਰਤ ਕੌਰ ਦੀ ਇਸ ਪ੍ਰਾਪਤੀ ਦੇ ਸਕੂਲ ਪ੍ਰਿੰਸੀਪਲ ਸਿਸਟਰ ਰਚਨਾ ਅਤੇ ਸਮੂਹ ਸਟਾਫ ਵੱਲੋਂ ਮੁਬਾਰਵਾਦ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ।ਇਸ ਮੌਕੇ ਵਿਸ਼ੇਸ਼ ਤੇ ਪੁੱਜੇ ਸਟੇਟ ਅਵਾਰਡੀ ਵਾਤਾਵਰਣ ਪ੍ਰੇਮੀ ਸ਼ੀਤਲ ਪ੍ਰਕਾਸ਼ ਨੇ ਵਿਦਿਆਰਥਣ ਜਪਕੀਰਤ ਕੌਰ ਅਤੇ ਮਾਤਾ ਪਿਤਾ ਨੂੰ ਵਧਾਈ ਦਿੰਦਿਆ ਕਿਹਾ ਕਿ ਬੱਚਿਆਂ ਨੂੰ ਘਰੋਂ ਮਿਲੇ ਚੰਗੇ ਸਸਕਾਰ ਅਤੇ ਸਕੂਲ ਵਿੱਚੋਂ ਮਿਲੀ ਚੰਗੀ ਸਿੱਖਿਆ ਕਾਮਯਾਬੀ ਵੱਲ ਹੀ ਲੈ ਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੱਚੀ ਨੇ ਛੋਟੀ ਉਮਰ ਵਿੱਚ ਇਹ ਪੁਰਸ਼ਕਾਰ ਜਿੱਤਿਆ ਹੈ, ਉਹ ਬਹੁਤ ਵੱਡੀ ਪ੍ਰਾਪਤੀ ਹੈ। ਇਸ ਮੌਕੇ ਆਪਣੀ ਖੁਸ਼ੀ ਜਾਹਰ ਕਰਦਿਆਂ ਵਿਦਿਆਰਥਣ ਜਪਕੀਰਤ ਕੌਰ ਦੇ ਪਿਤਾ ਪ੍ਰੈਸ ਕਲੱਬ ਰਾਏਕੋਟ ਦੇ ਪ੍ਰਧਾਨ ਨਵਦੀਪ ਸਿੰਘ ਅਤੇ ਮਾਤਾ ਅਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਦੀ ਇਸ ਪ੍ਰਾਪਤੀ ਤੇ ਉਨ੍ਹਾਂ ਨੂੰ ਮਾਣ ਹੈ, ਉਨ੍ਹਾਂ ਦੱਸਿਆ ਕਿ ਜਿੱਥੇ ਉਹ ਬੇਟੀ ਜਪਕੀਰਤ ਨੂੰ ਖੁਦ ਪੜ੍ਹਾਈ ਕਰਵਾਉਂਦੇ ਹਨ, ਉੱਥੇ ਖੁਦ ਜਪਕੀਰਤ ਵੀ ਪੜ੍ਹਾਈ ਵਿੱਚ ਚੰਗੀ ਮੇਨਹਤ ਕਰਦੀ ਹੈ।