ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਚੋਰ ਗੈਂਗ ਦੇ 04 ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ 

ਸ੍ਰੀ ਮੁਕਤਸਰ ਸਾਹਿਬ, 12 ਅਗਸਤ 2024 : ਸ੍ਰੀ ਮੁਕਤਸਰ ਸਾਹਿਬ, ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਗੋਰਵ ਯਾਦਵ ਆਈ.ਪੀ.ਐਸ., ਡੀ.ਜੀ.ਪੀ ਪੰਜਾਬ, ਸ੍ਰੀ ਅਸ਼ਵਨੀ ਕਪੂਰ ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਰੀਦਕੋਟ ਰੇਂਜ, ਫਰੀਦਕੋਟ ਦੀਆਂ ਹਦਾਇਤਾਂ ਤਹਿਤ, ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ., ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਅੰਦਰ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਦੌਰਾਨ ਸ੍ਰੀ ਮਨਮੀਤ ਸਿੰਘ ਢਿੱਲੋਂ, ਕਪਤਾਨ ਪੁਲਿਸ (ਇੰਨਵੈ) ਅਤੇ ਸ੍ਰੀ ਪਵਨਜੀਤ ਡੀ.ਐਸ.ਪੀ ਮਲੋਟ ਦੀ ਨਿਗਰਾਨੀ ਹੇਠ ਇੰਸਪੈਕਟਰ ਮਲਕੀਤ ਸਿੰਘ ਮੁੱਖ ਅਫਸਰ ਥਾਣਾ ਲੱਖੇਵਾਲੀ ਅਤੇ ਪੁਲਿਸ ਪਾਰਟੀ ਵੱਲੋਂ ਚੋਰ ਗੈਂਗ ਦੇ 4 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ 04 ਹੋਰ ਵਿਅਕਤੀਆਂ ਨੂੰ ਮੁਕੱਦਮਾ ਵਿੱਚ ਨਾਮਜ਼ਦ ਕੀਤਾ ਗਿਆ ਹੈ । ਮੁੱਢਲੀ ਪੁੱਛਗਿੱਛ ਦੌਰਾਨ ਚੋਰ ਗਿਰੋਹ ਨੇ ਦੱਸਿਆ ਕਿ ਉਹ ਪਿਛਲੇ 01 ਸਾਲ ਤੋਂ ਚੋਰੀ ਕਰਕੇ ਸਮਾਨ ਵੇਚ ਕੇ ਨਸ਼ਾ ਕਰਨ ਦੇ ਆਦੀ ਹਨ, ਜਿਨ੍ਹਾਂ ਵੱਲੋ  ਹੁਣ ਤੱਕ ਖੇਤਾਂ ਵਿੱਚੋਂ 50 ਮੋਟਰਾਂ, 25 ਦੇ ਕੁਇੰਟਲ ਕਣਕ, 08 ਮੋਟਰਸਾਇਕਲ, ਅਤੇ 30 ਗੈਸ ਸਿਲੰਡਰ ਚੋਰੀ ਕੀਤੇ ਹਨ ਅਤੇ ਚੋਰੀ ਕੀਤੇ ਸਮਾਨ ਨੂੰ ਵੇਚ ਕੇ ਪੈਸਿਆ ਦਾ ਨਸ਼ਾਂ ਕਰ ਗਏ ਹਨ,  ਜਿਨ੍ਹਾਂ ਵਿੱਚੋਂ ਪੁਲਿਸ ਵੱਲੋਂ 11 ਗੈਸ ਸਿਲੰਡਰ, ਖੇਤਾ ਵਾਲੀਆਂ 13 ਮੋਟਰਾਂ, 04 ਮੋਟਰਸਾਇਕਲ ਅਤੇ 07 ਕਣਕ ਦੇ ਗੱਟਿਆ ਨੂੰ ਬ੍ਰਾਮਦ ਕੀਤਾ ਗਿਆ ਹੈ।
ਮੁਕੱਦਮਾ ਨੰਬਰ 35 ਮਿਤੀ 05-08-2024 ਅ/ਧ 302(2) ਬੀ.ਐਨ.ਐਸ ਥਾਣਾ ਲੱਖੇਵਾਲੀ

ਦੋਸ਼ੀਆਂ ਦਾ ਨਾਮ : 

  • 1. ਹਰਪ੍ਰੀਤ ਸਿੰਘ ਪੁੱਤਰ ਰਾਜਾ ਸਿੰਘ ਵਾਸੀ ਚੱਕ ਸ਼ੇਰੇਵਾਲਾ (ਰਿਮਾਂਡ ਤੇ ਹਨ)
  • 2. ਕੁਲਵੰਤ ਸਿੰਘ ਉਰਫ ਨਿੱਕਾ ਪੁੱਤਰ ਘੱਕਾ ਸਿੰਘ ਵਾਸੀ ਸ਼ੇਰੇਵਾਲਾ (ਰਿਮਾਂਡ ਤੇ ਹਨ)
  • 3.  ਪਰਮਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਸ਼ੇਰੇਵਾਲਾ ( ਜੇਲ ਵਿੱਚ ਭੇਜੇ ਹਨ)
  • 4. ਗੁਰਵਿੰਦਰ ਸਿੰਘ ਉਰਫ ਟਿੰਡੋ ਪੁੱਤਰ ਮਹਿੰਦਰ ਸਿੰਘ ਵਾਸੀ ਸ਼ੇਰੇਵਾਲਾ (ਜੇਲ ਵਿੱਚ ਭੇਜੇ ਹਨ)
  • ਨਾਮਜਦ ਦੋਸ਼ੀ    
  • 5. ਮਨਦੀਪ ਕੁਮਾਰ ਉਰਫ ਮੋਨੂੰ ਪੁੱਤਰ ਵਿਜ਼ੇ ਕੁਮਾਰ ਵਾਸੀ ਚਿੱਬੜਾਵਾਲਾ  (ਗ੍ਰਿਫਤਾਰੀ ਬਾਕੀ ਹੈ) (ਕਰਿਆਨਾ ਦੀ ਦੁਕਾਨ, ਚੋਰੀ ਦੇ ਗੈਸ ਸਿਲੰਡਰ ਲਏ ਸਨ)
  • 6. ਰੋਸ਼ਨ ਲਾਲਾ  ਪੁੱਤਰ ਦੇਵੀ ਲਾਲ ਵਾਸੀ ਚਿੱਬੜਾਵਾਲਾ  (ਗ੍ਰਿਫਤਾਰੀ ਬਾਕੀ ਹੈ) (ਕਬਾੜੀਆ, ਚੋਰੀ ਦੀਆਂ ਮੋਟਰਾ ਖ੍ਰੀਦ ਕੀਤੀਆਂ)
  • 7. ਪ੍ਰਿੰਸ ਕੁਮਾਰ ਪੁੱਤਰ ਕਰੋੜੀ ਕੁਮਾਰ ਵਾਸੀ ਸ੍ਰੀ ਮੁਕਤਸਰਸ ਸਾਹਿਬ (ਪਹਿਲਾ ਜੇਲ ਵਿੱਚ ਹੈ) (ਕਬਾੜੀਆ, ਚੋਰੀ ਦੀਆਂ ਮੋਟਰਾ ਖ੍ਰੀਦ ਕੀਤੀਆਂ)
  • 8. ਹੈਪੀ ਪੁੱਤਰ ਨਾ-ਮਾਲੂਮ ਵਾਸੀ ਬਾਂਮ (ਗ੍ਰਿਫਤਾਰੀ ਬਾਕੀ ਹੈ) (ਉਨਾ ਦਾ ਸਾਥੀ)

ਬ੍ਰਮਦਗੀ

  • 1. 11 ਗੈਸ ਸਿਲੰਡਰ
  • 2. ਖੇਤਾ ਵਾਲੀਆਂ 13 ਮੋਟਰਾਂ
  • 3. 07 ਗੱਟੇ ਕਣਕ ਦੇ
  • 4. 02 ਮੋਟਰਸਾਇਕਲ ਅਤੇ 02 ਮੋਟਰਸਾਇਕਲ ਖੋਲੇ ਪਾਰਟਸ ਕੁੱਲ 4 ਮੋਟਰਸਾਇਕ ਬ੍ਰਾਮਦ ਹੋਏ।
  • ਹਰਪ੍ਰੀਤ ਸਿੰਘ ਪੁੱਤਰ ਰਾਜਾ ਸਿੰਘ ਵਾਸੀ ਚੱਕ ਸ਼ੇਰੇਵਾਲਾ ਪਹਿਲੇ 01 ਮੁਕੱਦਮਾ ਦਰਜ ਹੈ, ਮੁਕੱਦਮਾ ਨੰਬਰ 92 ਮਿਤੀ 16.12.2023 ਅ/ਧ 457,380 ਹਿੰ:ਦੰ ਥਾਣਾ ਲੱਖੇਵਾਲੀ