ਫ਼ਤਹਿਗੜ੍ਹ ਸਾਹਿਬ, 27 ਦਸੰਬਰ : ਫ਼ਤਹਿਗੜ੍ਹ ਸਾਹਿਬ ਸ਼ਹੀਦੀ ਸਭਾ ਦੌਰਾਨ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸ਼ਹੀਦਾਂ ਦੀ ਧਰਤੀ ’ਤੇ ਪਹੁੰਚੇ। ਸਿੱਖ-ਮੁਸਲਿਮ ਸਾਂਝਾ ਨਾਮਕ ਇਸ ਸੰਸਥਾ ਨੇ ਮਾਤਾ ਗੁਜਰੀ ਕਾਲਜ ਦੇ ਬਾਹਰ ਸਿੱਖ ਸੰਗਤ ਲਈ ਲੰਗਰ ਲਗਾਇਆ। ਸੰਸਥਾ ਦੇ ਸਰਪ੍ਰਸਤ ਨਸੀਰ ਅਖ਼ਤਰ ਨੇ ਕਿਹਾ ਕਿ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ’ਚ ਪੀਰ-ਪੈਗੰਬਰਾਂ ਦੀ ਬਾਣੀ ਦਰਜ਼ ਕਰਨਾ ਅਤੇ ਸਿੱਖ ਸੰਗਤ ਦਾ ਉਸੀ ਬਾਣੀ ਨੂੰ ਵੱਡੇ ਸਤਿਕਾਰ ਨਾਲ ਪੜ੍ਹਨਾ ਸਿੱਖ-ਮੁਸਲਿਮ ਏਕਤਾ ਅਤੇ ਪਿਆਰ ਦੀ ਅਟੁੱਟ ਸਾਂਝ ਹੈ। ਉਨ੍ਹਾਂ ਦੱਸਿਆ ਕਿ ਕਰੀਬ 20 ਸਾਲ ਪਹਿਲਾਂ ਸੰਸਥਾ ਦਾ ਗਠਨ ਕੀਤਾ ਗਿਆ ਸੀ ਅਤੇ ਸਿੱਖ ਸੰਗਤਾਂ ਲਈ ਮਿੱਠੇ ਚੌਲਾਂ ਦਾ ਲੰਗਰ ਲਗਾਉਂਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਅਸੀਂ ਮਿੱਠੇ ਚੌਲਾਂ ਦੇ ਲੰਗਰ ਨਾਲ ਮਿਠਾਸ ਵੰਡਣ ਦੀ ਕੋਸ਼ਿਸ ਕਰਦੇ ਹਾਂ | ਉਨ੍ਹਾਂ ਕਿਹਾ ਕਿ ਇਸ ਸਥਾਨ ‘ਤੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜਾਦਿਆਂ ਨੂੰ ਸ਼ਹੀਦ ਕੀਤਾ ਕੀਤਾ ਜਿਸ ‘ਤੇ ਮਾਲੇਰਕੋਟਲਾ ਦੇ ਨਵਾਬ ਨੇ ਹਾਏ ਦਾ ਨਾਅਰਾ ਮਾਰਦੇ ਹਨ | ਉਨ੍ਹਾਂ ਕਿਹਾ ਕਿ ਧਰਮ ਹਮੇਸ਼ਾ ਪਿਆਰ ਸਿਖਾਉਂਦਾ ਹੈ |