ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿੱਚ ਲੋਕ ਸੁਵਿਧਾ ਕੈਂਪ ਲਗਾਉਣ ਦਾ ਜਾਰੀ ਕੀਤਾ ਸਡਿਊਲਡ

ਸ੍ਰੀ ਮੁੁਕਤਸਰ ਸਾਹਿਬ, 10 ਸਤੰਬਰ 2024 : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁੁਰੂ ਕੀਤੀ ਗਈ ਸਕੀਮ  ਸਰਕਾਰ ਆਪ ਦੇ ਦੁੁਆਰ ਤਹਿਤ ਜਿ਼ਲ੍ਹੇ ਵਿੱਚ ਲੋਕ ਸੁਵਿਧਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਸੇ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਲੋਕ ਸੁਵਿਧਾ ਕੈਂਪ ਲਗਾਉਣ ਲਈ ਸਡਿਊਡਲ ਜਾਰੀ ਕੀਤਾ ਗਿਆ ਹੈ, ਤਾਂ ਜੋ ਲੋੜਵੰਦਾਂ ਨੂੰ ਉਹਨਾਂ ਦੇ ਘਰਾਂ ਦੇ ਨਜ਼ਦੀਕ ਹੀ ਸੇਵਾਵਾਂ ਪ੍ਰਦਾਨ ਕੀਤੀ ਜਾ ਸਕਣ। ਇਹ ਜਾਣਕਾਰੀ  ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀੇ। ਉਹਨਾਂ ਦੱਸਿਆ ਕਿ 11 ਸਤੰਬਰ ਨੂੰ ਗੁਰਦੁਆਰਾ ਸਾਹਿਬ ਪਿੰਡ ਮਹਾਂਬੱਧਰ, 13 ਸਤੰਬਰ ਨੂੰ ਸੱਥਵਾਲਾ ਗੁਰਦੁਆਰਾ ਪਿੰਡ ਸਦਰਵਾਲਾ, 18 ਸਤੰਬਰ ਨੂੰ ਚੌਂਤਰਾ, 20 ਸਤੰਬਰ ਨੂੰ ਸੀਰਵਾਲੀ, 25 ਸਤੰਬਰ ਨੂੰ ਸਮਾਘ ਅਤੇ 27 ਸਤੰਬਰ ਨੂੰ  ਪੰਚਾਇਤ ਘਰ ਪਿੰਡ ਭੁੱਲਰ ਵਿਖੇ ਲੋਕ ਸੁਵਿਧਾ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਉਹਨਾਂ ਦੱਸਿਆਂ ਕਿ ਇਹ ਕੈਂਪ ਸਵੇਰੇ 9.30 ਵਜੇ ਸ਼ੁਰੂ ਹੋਣਗੇ । ਉਹਨਾਂ  ਸਬੰਧਿਤ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਸ਼ੁੁਰੂ ਕੀਤੀ ਗਈ, ਇਸ ਸਕੀਮ ਦਾ  ਜਰੂਰ ਲਾਭ ਉਠਾਉਣਾ ਚਾਹੀਦਾ ਹੈ ।