ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਵਲੋੋਂ ਸਿਖਲਾਈ ਕੈਂਪ ਸਮਾਪਤ, ਕਿੱਟਾਂ ਦੀ ਵੰਡ

ਬਰਨਾਲਾ, 2 ਸਤੰਬਰ 2024 : ਪ੍ਰਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਵਲੋਂ ਕੈਂਪ ਰੈੱਡ ਕਰਾਸ ਭਵਨ ਬਰਨਾਲਾ ਵਿਖੇ ਸਮਾਪਤ ਹੋਇਆ, ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਫੰਡਾਂ ਦੀ ਮੰਗ, ਫੰਡਾਂ ਦੀ ਵਰਤੋਂ ਅਤੇ ਹੋਰ ਪੱਖਾਂ 'ਤੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ. ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਿਖਲਾਈ ਤਹਿਤ 9 ਵਿਸ਼ਿਆਂ 'ਤੇ ਚਰਚਾ ਕੀਤੀ ਗਈ ਤੇ 17 ਟੀਚੇ ਰੱਖੇ ਗਏ ਜਿਨ੍ਹਾਂ ਨੂੰ 2030 ਤੱਕ ਪੂਰਾ ਕਰਨ ਦਾ ਸਮਾਂ ਮਿੱਥਿਆ ਗਿਆ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੀਆਂ  ਮੀਟਿੰਗਾਂ ਵਿੱਚ ਸਾਰੇ ਵਿਭਾਗ ਆਪਣੇ ਕੰਮਾਂ ਦੀ ਸੂਚੀ ਦਰਜ ਕਰਵਾਉਣ ਲਈ ਸ਼ਮੂਲੀਅਤ ਕਰਨ ਲਈ ਯਕੀਨੀ ਬਣਾਉਣ ਤਾਂ ਜੋ ਵੱਖ ਵੱਖ ਵਿਭਾਗਾਂ ਰਾਹੀਂ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਜਾ ਸਕਣ। ਐਸ.ਆਈ.ਆਰ.ਡੀ. ਰਿਸੋਰਸ ਪਰਸਨ ਗਗਨਦੀਪ ਕੌਰ ਤੇ ਕਿਰਨ ਬਾਲਾ ਨੇ ਕਿਹਾ ਕਿ ਇਨ੍ਹਾਂ ਥੀਮਾਂ ਰਾਹੀਂ ਸਾਰੇ ਹੀ ਵਿਭਾਗਾਂ ਵਿਚ ਕੰਮ ਆਨਲਾਈਨ ਕੀਤਾ ਜਾਇਆ ਕਰੇਗਾ। ਇਸ ਮੌਕੇ ਸਿਖਲਾਈ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਬੀ ਡੀ ਪੀ ਓ ਸ. ਸੁਖਵਿੰਦਰ ਸਿੰਘ ਸਿੱਧੂ, ਰੈੱਡ ਕਰਾਸ ਬਰਨਾਲਾ ਦੇ ਸਕੱਤਰ ਸਰਵਨ ਸਿੰਘ, ਗਗਨਦੀਪ ਕੌਰ ਤੇ ਕਿਰਨ ਬਾਲਾ ਨੇ ਕਿੱਟਾਂ ਦੀ ਵੰਡ ਕੀਤੀ। ਇਸ ਮੌਕੇ ਅਕਾਉਂਟੈਂਟ ਵਿਜੇ ਕੁਮਾਰ, ਮੋਨਾ ਰਾਣੀ, ਰਣਧੀਰ ਸਿੰਘ, ਗੁਰਵਿੰਦਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਸ਼ੇਰਗਿੱਲ ਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਹਾਜ਼ਰ ਸਨ।