ਰਾਏਕੋਟ, 14 ਜੂਨ (ਚਮਕੌਰ ਸਿੰਘ ਦਿਓਲ) : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਦੇ ਮੰਤਵ ਨਾਲ ਰਾਏਕੋਟ ਦੀ ਪੁਰਾਣਾ ਬੱਸ ਅੱਡਾ ਮਾਰਕੀਟ ਦੇ ਦੁਕਾਨਦਾਰਾਂ ਅਤੇ ਪ੍ਰੈਸ ਕਲੱਬ ਰਾਏਕੋਟ ਦੇ ਮੈਂਬਰਾਂ ਵਲੋਂ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸੰਦੀਪ ਸਿੰਘ ਸੋਨੀ ਬਾਬਾ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸ਼ਹੀਦੀ ਦੇ ਕੇ ਪਾਪ ਅਤੇ ਜ਼ੁਲਮ ਦੇ ਵਿਰੁੱਧ ਡਟਣ ਦਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਲਸਾਨੀ ਸ਼ਹਾਦਤ ਵਾਲੇ ਦਿਨ ਹਰੇਕ ਧਰਮ ਅਤੇ ਵਰਗ ਦੇ ਲੋਕਾਂ ਵਲੋਂ ਗਰਮੀਆਂ ਦੇ ਦਿਨਾਂ ’ਚ ਠੰਡੇ ਜਲ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਹਨ। ਛਬੀਲ ਵਿਚ ਸੇਵਾ ਕਰਦੇ ਹੋਏ ਪ੍ਰੈਸ ਕਲੱਬ ਰਾਏਕੋਟ ਦੇ ਪ੍ਰਧਾਨ ਨਵਦੀਪ ਸਿੰਘ, ਰਘਵੀਰ ਸਿੰਘ ਜੱਗਾ ਚੋਪੜਾ, ਅਕਿੰਤ ਕੁਮਾਰ, ਹਾਕਮ ਸਿੰਘ, ਡਿਪਲੂ ਜੈਨ, ਪ੍ਰਦੀਪ ਨਾਰੰਗ, ਹਰਮਨ ਗਿੱਲ, ਲਖਵਿੰਦਰ ਸਿੰਘ ਮੱਲ੍ਹੀ, ਇਮਰਾਨ ਖਾਨ, ਮੁਹੰਮਦ ਅਖ਼ਤਰ ਜੁਬੇਰੀ, ਸ਼ੁਭਮ ਨਾਹਰ, ਸਿਮਰ ਬੈਨੀਪਾਲ, ਗਗਨਦੀਪ ਸਿੰਘ, ਵਰਿੰਦਰ ਸਿੰਘ, ਅਵਨੂਰ ਸਿੰਘ, ਅਨਮੌਲ ਤਾਂਗੜੀ, ਅਮਨਜੋਤ ਸਿੰਘ, ਰਮਨਦੀਪ ਵਰਮਾਂ, ਕਾਲਾ ਸਿੰਘ, ਸੰਦੀਪ ਸਿੰਘ ਸੋਨੀ ਬਾਬਾ, ਠੇਕੇਦਾਰ ਧਰਮਪਾਲ ਕਾਕਾ, ਰਛਪਾਲ ਸਿੰਘ ਗਰੇਵਾਲ, ਬਾਵਾ ਸਿੰਘ ਗਿੱਲ, ਰਾਮ ਗੋਪਾਲ ਰਾਏਕੋਟੀ, ਸੁਸ਼ੀਲ ਵਰਮਾਂ, ਰਾਮ ਉਦੈ ਯਾਦਵ ਤੇ ਹੋਰ ਪਤਵੰਤੇ।