- ਸ਼ੱਕ ਦੇ ਅਧਾਰ ’ਤੇ ਇੱਕ ਮਰਦ ਅਤੇ ਔਰਤ ਨੂੰ ਲਿਆ ਹਿਰਾਸਤ ਵਿੱਚ
- ਨਸ਼ੇ ਦੇ ਸੌਦਾਗਰ ਨੂੰ ਬਖਸ਼ਿਆ ਨਹੀਂ ਜਾਵੇਗਾ : ਆਈ.ਜੀ ਸ਼ਰਮਾ
ਮੁੱਲਾਂਪੁਰ ਦਾਖਾ 31 ਮਈ (ਸਤਵਿੰਦਰ ਸਿੰਘ ਗਿੱਲ) : ਮਾਣਯੋਗ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਦੀਆ ਹਦਾਇਤਾ ‘ਤੇ ਨਸ਼ਿਆਂ ਅਤੇ ਸਮਾਜ ਦੇ ਮਾੜੇ ਅਨਸਰਾਂ ਦੇ ਖਾਤਮੇ ਲਈ ਪੰਜਾਬ ਪੁਲਿਸ ਵੱਲੋਂ ਅੱਜ ਸਰਚ ਅਪ੍ਰੇਸ਼ਨ ਪਿੰਡ ਮੰਡਿਆਣੀ ਵਿਖੇ ਚਲਾਇਆ ਗਿਆ। ਜਿੱਥੇ ਸ਼ੱਕੀ ਘਰਾਂ ਦੀ ਤਲਾਸ਼ੀ ਵਗੈਰਾ ਲਈ ਗਈ ਉੱਥੇ ਹੀ ਸ਼ੱਕ ਦੇ ਅਧਾਰ ’ਤੇ ਇੱਕ ਮਰਦ ਅਤੇ ਔਰਤ ਨੂੰ ਗਿ੍ਰਫਤਾਰ ਕੀਤਾ ਹੈ। ਸ਼੍ਰੀ ਕੌਸ਼ਤੂਭ ਸ਼ਰਮਾ ਆਈ.ਜੀ. ਲੁਧਿਆਣਾ ਰੇਂਜ ਦੀ ਅਗਵਾਈ ਵਿੱਚ ਲੁਧਿਆਣਾ (ਦਿਹਾਤੀ) ਦੀ ਪੁਲਿਸ ਨੇ ਥਾਣਾ ਦਾਖਾ ਦੇ ਪਿੰਡ ਮੰਡਿਆਣੀ ਵਿਖੇ ਕਲੀਨ ਸਰਚ ਅਪ੍ਰੇਸ਼ਨ ਕੀਤਾ ਗਿਆ। ਆਈ.ਜੀ.ਸ਼ਰਮਾ ਨਾਲ ਪੁਲਿਸ ਜਿਲ੍ਹਾ ਜਗਰਾਓ ਦੇ ਐੱਸ.ਐੱਸ.ਪੀ ਨਵਨੀਤ ਸਿੰਘ ਬੈਂਸ, ਡੀ.ਐੱਸ.ਪੀ ਜਸਬਿੰਦਰ ਸਿੰਘ ਖਹਿਰਾ ਸਮੇਤ ਹੋਰ ਵੀ ਪੁਲਿਸ ਅਧਿਕਾਰੀ ਹਾਜਰ ਸਨ। ਇਸ ਮੌਕੇ ਸ਼੍ਰੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਨਸ਼ਿਆਂ ਅਤੇ ਅਪਰਾਧਿਕ ਮਾਮਲਿਆਂ ਤੇ ਸ਼ਿਕੰਜਾ ਕੱਸਣ ਲਈ ਪੰਜਾਬ ਪੁਲਿਸ ਵੱਲੋਂ ਅੱਜ ਪੰਜਾਬ ਭਰ ‘ਚ ‘ਕਲੀਨ’ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਜੋ ਪੰਜਾਬ ਭਰ ‘ਚ ਨਸ਼ਿਆਂ ਅਤੇ ਅਪਰਾਧਿਕ ਮਾਮਲਿਆਂ ਨੂੰ ਰੋਕਿਆ ਜਾ ਸਕੇਗਾ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਰੇਂਜ ਵਿੱਚ ਐੱਸ.ਬੀ.ਐੱਸ ਨਗਰ ਵਿੱਚ 18 ਥਾਵਾਂ ’ਤੇ ਛਾਪੇਮਾਰੀ, ਪੁਲਿਸ ਜਿਲ੍ਹਾ ਖੰਨਾ ਅੰਦਰ 37 ਥਾਵਾਂ ਅਤੇ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ 58 ਥਾਵਾਂ ਤੇ ਸਰਚ ਅਪ੍ਰੇਸ਼ਨ ਚਲਾ ਕੇ ਨਸ਼ੇ ਦੇ ਸੌਦਾਗਰਾਂ ਫੜ੍ਹਨ ਦੀ ਕੋਸ਼ਿਸ ਕੀਤੀ ਗਈ ਹੈ। ਜੋ ਵੀs ਪੁਲਿਸ ਨੂੰ ਸ਼ੱਕੀ ਜਾਪਿਆ ਉਨ੍ਹਾਂ ਹਿਰਾਸਤ ਵਿੱਚ ਲਿਆ ਗਿਆ ਹੈੇ ਜਿਵੇ ਅੱਜ ਉਹ ਮੰਡਿਆਣੀ ਪਿੰਡ ਵਿਖੇ ਆਏ ਹਨ ਜਿੱਥੇ ਇੱਕ ਔਰਤ ਗੰਗਾ ਅਤੇ ਮਰਦ ਰੂਪ ਨੂੰ ਸ਼ੱਕ ਦੇ ਅਧਾਰ ਤੇ ਗਿ੍ਰਫਤਾਰ ਕੀਤਾ ਹੈ, ਨਸ਼ੇ ਦੇ ਸੌਦਾਗਰਾਂ ਦੀ ਪ੍ਰਾਪਟੀ ਦੀ ਜਾਂਚ ਕੀਤੀ ਜਾ ਰਹੀ ਜੋ ਉਨ੍ਹਾਂ ਨੇ ਨਸ਼ਿਆ ਦੇ ਕਾਰੋਬਾਰ ਤੋਂ ਬਣਾਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਅੰਦਰ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਚੁੱਕਣ ਨਹੀਂ ਦੇਵਾਂਗੇ, ਪੁਲਿਸ ਅਪਰਾਧੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਮੌਕੇ ਥਾਣਾ ਦਾਖਾ ਦੇ ਮੁਖੀ ਦਲਜੀਤ ਸਿੰਘ ਗਿੱਲ, ਥਾਣਾ ਸੁਧਾਰ ਦੇ ਇੰਚਾਰਜ ਜਰਨੈਲ ਸਿੰਘ ਅਤੇ ਥਾਣਾ ਜੋਧਾ ਦੇ ਮੁਖੀ ਸਿਕੰਦਰ ਸਿੰਘ, ਇੰਸਪੈਕਟਰ ਸ਼ਰਨਜੀਤ ਸਿੰਘ, ਸਬ ਇੰਸਪੈਕਟਰ ਜਸਵਿੰਦਰ ਸਿੰਘ, ਏ.ਐੱਸ.ਆਈ ਲਖਵੀਰ ਸਿੰਘ ਸਮੇਤ ਹੋਰ ਵੀ ਪੁਲਿਸ ਅਧਿਕਾਰੀ ਮੌਜ਼ੂਦ ਸਨ।