ਸੀ-ਪਾਈਟ ਸੈਂਟਰ, ਸ਼ਹੀਦਗੜ੍ਹ, ਬਸੀ ਪਠਾਣਾ ਵਿਖੇ 31 ਜੁਲਾਈ ਨੂੰ ਲਗਾਇਆ ਜਾ ਰਿਹਾ ਹੈ ਪਲੇਸਮੈਂਟ ਕੈਂਪ

ਫਤਹਿਗੜ੍ਹ ਸਾਹਿਬ, 29 ਜੁਲਾਈ 2024 : ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਵੱਲ ਪ੍ਰੇਰਿਤ ਕਰਨ ਲਈ ਵੱਖ^ਵੱਖ ਤਰ੍ਹਾਂ ਦੇ ਪਲੇਸਮੈਂਟ ਕੈਂਪ ਅਤੇ ਸਵੈ ਰੋਜ਼ਗਾਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਵੱਲੋਂ 31 ਜੁਲਾਈ ਨੂੰ ਸੀ^ਪਾਈਟ ਸੈਂਟਰ ਸ਼ਹੀਦਗੜ੍ਹ, ਬੱਸੀ ਪਠਾਣਾ ਵਿਖੇ ਪਲੇਸਮੈਂਟ^ਕਮ^ਸਵੈ ਰੋਜ਼ਗਾਰ ਕੈਂਪ ਅਤੇ ਰਜਿਸਟ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਅਫਸਰ, ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਕੈਂਪ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਾਲ^ਨਾਲ ਆਪਣਾ ਕੰਮ^ਕਾਰ ਸ਼ੁਰੂ ਕਰਨ ਲਈ  ਸਵੈ-ਰੋਜ਼ਗਾਰ ਲਈ ਵੱਖ ਵੱਖ ਵਿਭਾਗਾਂ ਦੇ ਨੁਮਾਇੰਦੇ ਵੀ ਇਸ ਵਿੱਚ ਸ਼ਾਮਲ ਹੋਣਗੇ ਅਤੇ ਸਵੈ-ਰੋਜ਼ਗਾਰ ਦੀਆਂ ਸਕੀਮਾਂ ਬਾਰੇ ਪ੍ਰਾਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰਨਗੇ ਤਾਂ ਜੋ ਪ੍ਰਾਰਥੀ ਆਪਣਾ ਕੰਮ ਸ਼ੁਰੂ ਕਰ ਸਕਣਗੇ ਅਤੇ ਇਸ ਕੈਂਪ ਵਿੱਚ ਵੈਲਡਰ, ਖਰਾਦੀਆ, ਮਿਗ ਵੈਲਡਰ, ਪ੍ਰੈਸ ਮਸ਼ੀਨ, ਲੇਬਰ ਦੇ ਕੰਮ ਲਈ, ਸੇਲਜ਼ ਅਤੇ ਮਾਰਕੇਟਿੰਗ ਐਗਜ਼ੀਕਿਊਟਿਵ ਅਤੇ ਸੁਰੱਖਿਆ ਕਰਮਚਾਰੀਆਂ ਲਈ ਇੰਟਰਵਿਊ ਹੋਵੇਗੀ। ਇਸ ਕੈਂਪ ਵਿੱਚ ਘੱਟੋ-ਘੱਟ ਯੋਗਤਾ 8ਵੀਂ, 10ਵੀਂ, 12ਵੀਂ  ਅਤੇ ਗ੍ਰੈਜੂਏਸ਼ਨ ਪਾਸ ਪ੍ਰਾਰਥੀ  ਭਾਗ ਲੈ ਸਕਦੇ ਹਨ। ਪ੍ਰਾਰਥੀ ਆਪਣੇ ਞਕਤਚਠਕ ਦੀਆਂ ਘੱਟੋ-ਘੱਟ 4-4 ਕਾਪੀਆਂ ਨਾਲ ਲੈ ਕੇ ਆਉਣ। ਇਸ ਕੈਂਪ ਦਾ ਸਮਾਂ 10:30 ਵਜੇ ਤੋਂ ਦੁਪਹਿਰ 1:30 ਤੱਕ ਹੋਵੇਗਾ ਇਸ ਲਈ ਜਿਲੇ੍  ਦੇ ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਇਸ ਪਲੇਸਮੈਂਟ^ਕਮ^ਸਵੈਂ^ਰੁਜ਼ਗਾਰ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ। ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਹੈਲਪਲਾਈਨ ਨੰਬਰ 9915682436 ਤੇ ਸੰਪਰਕ ਕਰ ਸਕਦੇ ਹਨ। ਜਿਹੜੇ ਪ੍ਰਾਰਥੀਆਂ ਦੀ ਰੋਜ਼ਗਾਰ ਦਫਤਰ ਵਿਖੇ ਰਜਿਸਟ੍ਰੇਸ਼ਨ ਨਹੀਂ ਹੋਈ ਹੈ ਉਹ ਪ੍ਰਾਰਥੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।ਰਜਿਸਟ੍ਰੇਸ਼ਨ ਲਈ ਪ੍ਰਾਰਥੀ ਆਪਣੀ ਯੋਗਤਾ ਦੇ ਅਸਲ ਸਰਟੀਫਿਕੇਟ,ਆਧਾਰ ਕਾਰਡ ਅਤੇ ਜਾਤੀ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਫੋਟੋਕਾਪੀਆਂ ਨਾਲ ਲੈ ਕੇ ਆਉਣ ਤਾਂ ਜੋ ਮੌਕੇ ਤੇ ਹੀ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਸਕੇ।