ਪੀ.ਏ.ਯੂ. ਦਾ ਸਵੀਮਿੰਗ ਪੂਲ ਕਰਮਚਾਰੀਆਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਖੁੱਲ੍ਹਿਆ

ਲੁਧਿਆਣਾ 16 ਅਪ੍ਰੈਲ : ਬੀਤੇ ਦਿਨੀਂ ਇਕ ਵਿਸ਼ੇਸ਼ ਸਮਾਰੋਹ ਦੌਰਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਦੇ ਸਵੀਮਿੰਗ ਪੂਲ ਨੂੰ ਕਰਮਚਾਰੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਲਈ ਖੋਲ•ਣ ਦਾ ਉਦਘਾਟਨ ਕੀਤਾ| ਇਸ ਮੌਕੇ ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾਂ ਤਤਪਰ ਹੈ| ਇਸ ਪੂਲ ਦੀ ਸਾਂਭ-ਸੰਭਾਲ ਅਤੇ ਸਾਫ ਪਾਣੀ ਲਈ ਉਹਨਾਂ ਸੰਬੰਧਿਤ ਸਟਾਫ ਦੀ ਤਰੀਫ ਕਰਦਿਆਂ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਤੈਰਾਕੀ ਕਲਾ ਸਿੱਖਣ ਅਤੇ ਇਸਦਾ ਭਰਪੂਰ ਲਾਹਾ ਲੈਣ ਲਈ ਪ੍ਰੇਰਿਤ ਕੀਤਾ| ਇਸ ਮੌਕੇ ਵਿਸ਼ੇਸ਼ ਗੱਲਬਾਤ ਕਰਦਿਆਂ ਤੈਰਾਕੀ ਕੋਚ ਸ਼੍ਰੀ ਅਜੈ ਸ਼ਰਮਾ ਨੇ ਦੱਸਿਆ ਕਿ ਇਸ ਤੈਰਾਕੀ ਤਾਲ ਦਾ ਸਮਾਂ ਮੁੰਡਿਆਂ ਲਈ ਸਵੇਰੇ 6 ਵਜੇ ਤੋਂ 7 ਵਜੇ ਤੱਕ ਅਤੇ ਕੁੜੀਆਂ ਲਈ ਸਵੇਰੇ 7 ਵਜੇ ਤੋਂ 8 ਵਜੇ ਤੱਕ ਰੱਖਿਆ ਗਿਆ ਹੈ| ਪਰਿਵਾਰਾਂ ਸਮੇਤ ਤੈਰਾਕੀ ਦਾ ਆਨੰਦ ਲੈਣ ਵਾਲੇ ਸ਼ਾਮ 4 ਤੋਂ 5 ਵਜੇ ਤੱਕ ਇੱਥੇ ਆ ਸਕਦੇ ਹਨ| ਜਿਹੜੇ ਵਿਦਿਆਰਥੀ ਰਾਸ਼ਟਰੀ ਖੇਡ ਸੰਸਥਾ ਨਾਲ ਦਰਜ ਹਨ, ਉਹ ਸ਼ਾਮ 5 ਤੋਂ 6 ਵਜੇ ਤੱਕ ਅਤੇ ਮਰਦ ਅਤੇ ਬੱਚੇ ਸ਼ਾਮ 6 ਤੋਂ 7 ਵਜੇ ਤੱਕ ਤੈਰਾਕੀ ਦਾ ਆਨੰਦ ਉਠਾਉਣ ਲਈ ਇੱਥੇ ਆ ਸਕਦੇ ਹਨ| ਇਸ ਮੌਕੇ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਉਪ ਨਿਰਦੇਸ਼ਕ ਖੇਡ ਸ਼੍ਰੀਮਤੀ ਕਮਲਜੀਤ ਕੌਰ ਅਤੇ ਡਾਇਰੈਕੋਰੇਟ ਵਿਦਿਆਰਥੀ ਭਲਾਈ ਦਾ ਅਮਲਾ ਵੀ ਮੌਕੇ ਤੇ ਮੌਜਦ ਰਿਹਾ|