ਦਰਦਨਾਕ ਸੜਕ ਹਾਦਸੇ ’ਚ 2 ਨੌਜਵਾਨਾਂ ਦੀ ਮੌਤ, 1 ਔਰਤ ਜ਼ਖ਼ਮੀ

ਨੰਗਲ,  20 ਅਪ੍ਰੈਲ : ਬੀਤੀ ਰਾਤ ਨੰਗਲ-ਚੰਡੀਗੜ ਮੁੱਖ ਮਾਰਗ ’ਤੇ ਪੈਂਦੇ ਕਸਬਾ ਭਨੂਪਲੀ ਨੇੜੇ ਨੈਸ਼ਨਲ ਹਾਈਵੇ ’ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ 2 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 1 ਔਰਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਲਸ਼ਮਣ ਦਾਸ ਪੁੱਤਰ ਅਮਰਦਾਸ ਪਿੰਡ ਥਲੂਹ, ਜੋ ਆਪਣੀ ਪਤਨੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਭਨੂਪਲੀ ਦੇ ਇਕ ਨਿੱਜੀ ਹਸਪਤਾਲ ’ਚੋਂ ਜਿਵੇਂ ਹੀ ਆਪਣੇ ਰਿਸ਼ਤੇਦਾਰਾਂ ਦੀ ਖ਼ਬਰ ਲੈ ਕੇ ਘਰ ਜਾਣ ਲੱਗਾ ਤਾਂ ਉਸ ਦੇ ਅੱਗਿਓਂ ਆਕਾਸ਼ ਕੁਮਾਰ (23), ਪਿੰਡ ਦੜੌਲੀ ਜੋ ਕਿ ਆਪਣੇ ਦੋਸਤ ਨਾਲ ਪਿੰਡ ਗੱਗਾ ਤੋਂ ਵਿਆਹ ’ਚ ਸ਼ਮੂਲੀਅਤ ਕਰਕੇ ਮੁੜ ਪਿੰਡ ਨੂੰ ਜਾ ਰਿਹਾ ਨੇ ਟੱਕਰ ਮਾਰ ਦਿਤੀ। ਹਾਦਸੇ ਤੋਂ ਬਾਅਦ ਦੋਵੇਂ ਮੋਟਰਸਾਈਕਲ ਚਾਲਕਾਂ ਦੀ ਹਸਪਤਾਲ ਪਹੁੰਚਦਿਆਂ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਕਾਸ਼ ਜਿਸ ਦੀ ਉਮਰ ਕਰੀਬ 23 ਸਾਲ ਹੈ, ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਸੀ ਅਤੇ ਉਸ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਸੀ ਪਰ ਲਸ਼ਮਣ ਦਾਸ ਨੂੰ ਜਦੋਂ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਗਿਆ ਤਾਂ ਜਿਥੇ ਉਸ ਨੇ ਵੀ ਦਮ ਤੋੜ ਦਿੱਤਾ। ਲਛਮਣ ਦਾਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ।