ਬਰਨਾਲਾ, 2 ਜਨਵਰੀ (ਭੁਪਿੰਦਰ ਧਨੇਰ) : ਐਸ.ਐਸ.ਪੀ ਬਰਨਾਲਾ ਸ੍ਰੀ ਸੰਦੀਪ ਮਲਿਕ ਦੇ ਦਿਸ਼ਾਂ ਨਿਰਦੇਸ਼ਾਂ ਤੇ ਡੀ.ਐਸ.ਪੀ ਤਪਾ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ ‘ਚ ਤਪਾ ਸ਼ਹਿਰ ‘ਚ ਸਮਾਜ ਵਿਰੋਧੀ ਨੂੰ ਨੱਥ ਲਈ 5 ਪੁਲਸ ਨਾਕੇ ਅਤੇ 10 ਪੀਸੀਆਰ ਮੋਟਰਸਾਇਕਲਾਂ ਨਾਲ ਪੁਲਸ ਗਸ਼ਤ ਤੇਜ ਕਰਕੇ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਤਾਂ ਕਿ ਗੁੰਡਾ ਅਨਸਰਾਂ ਨੂੰ ਨੱਥ ਪਾਈ ਜਾਵੇ। ਡੀ.ਐਸ.ਪੀ ਤਪਾ ਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਨਾਕੇ ਸੀ.ਆਈ ਏ ਸਟਾਫ ਦੇ ਇੰਚਾਰਜ ਇੰਸ.ਬਲਜੀਤ ਸਿੰਘ, ਐਸ.ਐਚ.ਓ ਤਪਾ ਨਿਰਮਲਜੀਤ ਸਿੰਘ ਸੰਧੂ,ਐਸ.ਐਚ.ਓ ਸ਼ਹਿਣਾ ਜਗਦੇਵ ਸਿੰਘ,ਐਸ.ਐਚ.ਓ ਰੂੜੇਕੇ ਕਲਾਂ ਇੰਸਪੈਕਟਰ ਜਗਜੀਤ ਸਿੰਘ ਅਤੇ ਐਸ.ਐਚ.ਓ ੳਭਦੋੜ ਸੁਖਜਿੰਦਰ ਸਿੰਘ ਦੀ ਅਗਵਾਈ ‘ਚ ਵੱਡੀ ਪੁਲਸ ਫੋਰਸ ਨਾਲ ਆਉਣ-ਜਾਣ ਵਾਲੇ ਸ਼ੱਕੀ ਵਹੀਕਲਾਂ,ਦੋ ਪਹੀਆ ਵਾਹਨ,ਚਾਰ ਪਹੀਆ ਵਾਹਨ ਦੇ ਦਸਤਾਵੇਜਾਂ ਦੀ ਚੈਕਿੰਗ ਕੀਤੇ ਜਾ ਰਹੀ ਅਤੇ ਅਧੂਰੇ ਕਾਗਜਾਤ ਵਾਲੇ ਵਹੀਕਲਾਂ ਦੇ ਚਲਾਨ ਕੱਟੇ ਗਏ ਹਨ। ਇਹ ਪੁਲਸ ਨਫਰੀ ਤਪਾ ਵਿੱਚ ਇੱਕ ਜੈਵਲਰਜ ਨੂੰ ਜਖਮੀ ਅਤੇ ਲੁੱਟਖੋਹ ਦੇ ਸੰਬੰਧ ਵਿੱਚ ਦੋਸ਼ੀਆਂ ਨੂੰ ਕਾਬੂ ਕਰਨ ਲਈ ਲਾਈ ਗਈ ਹੈ ਅਤੇ ਸ਼ਹਿਰ ਨਿਵਾਸੀਆਂ ਦੀ ਮੰਗ ਤੇ ਗਸ਼ਤ ਤੇਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋ ਪਹੀਆ ਵਾਹਨ ਚਾਲਕਾਂ ਵੱਲੋਂ ਪਟਾਕੇ ਪਾਉਣ ਅਤੇ ਉਨ੍ਹਾਂ ਟ੍ਰਿਪਲ ਸਵਾਰੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਪੀਸੀਆਰ ਮੋਟਰਸਾਇਕਲਾਂ ਗਲੀਆਂ, ਬਾਜਾਰਾਂ ਅਤੇ ਗਲੀਆਂ ਵਿੱਚ ਦੀ ਗਸਤ ਕਰਦੇ ਦੇਖੇ ਗਏ। ਇਹ ਗਸਤ ਭਵਿੱਖ ‘ਚ ਵੀ ਜਾਰੀ ਰਹੇਗੀ।