- ਕਿਹਾ! ਆਉਣ ਵਾਲੇ ਸਮੇਂ ਚ' ਬਦਲਣ ਵਾਲੀ ਹੈ ਲੁਧਿਆਣਾ ਦੱਖਣੀ ਦੀ ਨੁਹਾਰ
ਲੁਧਿਆਣਾ, 15 ਜੂਨ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਬੀਬੀ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਵਾਰਡ ਨੰਬਰ 29 ਤੋਂ ਸਫਾਈ ਅਭਿਮਾਨ ਦੀ ਸ਼ੁਰੂਆਤ ਕੀਤੀ ਗਈ, ਜੋ ਕਿ ਹਰ ਇਕ ਵਾਰਡ ਦੀ ਚੰਗੇ ਤਰੀਕੇ ਨਾਲ ਸਫਾਈ ਕਰਨਗੇ I ਇਸ ਅਭਿਆਨ ਤਹਿਤ ਸ਼ੁਰੂਆਤੀ ਦੌਰ ਵਿੱਚ ਪਹਿਲੇ ਤਿੰਨ ਦਿਨਾਂ ਵਿਚ 29 ਨੰਬਰ ਵਾਰਡ ਦਾ ਚੱਪਾ-ਚੱਪਾ ਸਾਫ ਕੀਤਾ ਗਿਆ ਉਹਨਾਂ ਵਲੋਂ ਇਹ ਸਫਾਈ ਮੁਹਿੰਮ ਚਲਾਈ ਗਈ ਤਾਂ ਜੋ ਹਲਕਾ ਦੱਖਣੀ ਦੀ ਸੋਹਣੀ ਦਿੱਖ ਨਜ਼ਰ ਆਏ ਜਿਸ ਦੀ ਸ਼ੁਰੂਆਤ ਵਾਰਡ ਨੰਬਰ 29 ਇੰਦਰਾ ਪਾਰਕ ਤੋਂ ਕੀਤੀ ਗਈ ਹੈ ਅਤੇ ਹਲਕਾ ਦੱਖਣੀ ਦੇ ਹਰ ਵਾਰਡ ਵਿਚ ਹੋਵੇਗੀ। ਹਾਲਾਂਕਿ ਵਾਰਡ ਨੰਬਰ 33 ਤੇ 35 ਵਿੱਚ ਵੀ ਸਫਾਈ ਅਭਿਆਨ ਚਲਾਇਆ ਜਾ ਚੁੱਕਾ ਹੈ ਤੇ ਗਲੀਆਂ ਦੀ ਸਫ਼ਾਈ ਕਰਵਾਈ ਗਈ ਅਤੇ ਨਵੇਂ ਬੂਟੇ ਵੀ ਲਗਾਏ ਗਏ ਸਨ | ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਵਾਤਾਵਰਣ ਸਾਨੂੰ ਪ੍ਰਮਾਤਮਾ ਵੱਲੋਂ ਦਿੱਤੀ ਇੱਕ ਵੱਡਮੁੱਲੀ ਦੇਣ ਹੈ ਜੋ ਕਿ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ। ਵਾਤਾਵਰਨ ਦੀ ਸਾਂਭ-ਸੰਭਾਲ ਲਈ ਹਲਕਾ ਵਾਸੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵੀ ਅਪੀਲ ਕੀਤੀ ਗਈ ਅਤੇ ਨਾਲ ਹੀ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ ਦਾ ਸੁਨੇਹਾ ਵੀ ਦਿੱਤਾ ਗਿਆ। ਇਸ ਦੇ ਨਾਲ ਉਹਨਾਂ ਵਲੋਂ 2 ਕਰੋੜ 32 ਲੱਖ ਰੁਪਏ ਦੀ ਲਾਗਤ ਨਾਲ ਈਸ਼ਰ ਨਗਰ ਪੁੱਲ ਤੋਂ ਲੈ ਕੇ ਲੋਹਾਰਾ ਪੁੱਲ ਸਿਮਰਨ ਪੈਲੇਸ ਤੱਕ ਲੋਕਾਂ ਦੇ ਆਉਣ ਜਾਣ ਅਤੇ ਸੈਰ ਕਰਨ ਲਈ ਗ੍ਰੀਨ ਬੈਲਟ ਵਿਕਸਤ ਕਰਨ ਦੇ ਕਾਰਜ਼ ਦੀ ਸ਼ੁਰੂਆਤ ਕੀਤੀ ਅਤੇ ਨਾਲ ਹੀ ਇਹਨਾਂ ਲਾਇਨਾਂ ਤੇ ਬਾਊਂਡਰੀ ਵਾਲ ਵੀ ਲਗਾਈ ਜਾ ਰਹੀ ਹੈ ਅਤੇ ਰਾਤ ਸਮੇ ਰੋਸ਼ਨੀ ਲਈ ਲਾਈਟਾਂ ਵੀ ਲਗਾਈਆਂ ਜਾ ਰਹੀਆਂ ਹਨ | ਇਸ ਦਾ ਮੁੱਖ ਮੰਤਵ ਹੈ ਹਲਕਾ ਨਿਵਾਸੀਆ ਅਤੇ ਬਾਹਰੋਂ ਆਉਣ ਵਾਲੇ ਰਾਹਗੀਰਾਂ ਲਈ ਸਹੂਲਤਾਂ ਵਿੱਚ ਵਾਧਾ ਕਰਨਾ ਹੈ। ਹਲਕੇ ਦੇ ਲੋਕਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰਨ ਲਈ ਲਗਾਤਾਰ ਯਤਨ ਜਾਰੀ ਹਨ। ਉਹਨਾਂ ਵੱਲੋਂ ਹਲਕੇ ਵਿੱਚ ਵੱਖ-ਵੱਖ ਸਫ਼ਾਈ ਅਭਿਆਨ ਤਾਂ ਚਲਾਏ ਹੀ ਜਾ ਰਹੇ ਨੇ ਪਰ ਇਸ ਉਪਰੰਤ ਵੱਧ ਰਹੀ ਗਰਮੀ ਦੇ ਮੌਸਮ ਨੂੰ ਦੇਖਦੇ ਉਹਨਾਂ ਵਲੋਂ ਹਲਕੇ ਵਿੱਚ ਲੱਗੇ ਟਿਊਬਵੈਲ ਪੰਪ ਮੋਟਰਾਂ ਦਾ ਜਾਇਜ਼ਾ ਲਿਆ ਗਿਆ ਅਤੇ ਬੰਦ ਪਈਆਂ ਮੋਟਰਾਂ ਨੂੰ ਮੌਕੇ ਤੇ ਹੀ ਠੀਕ ਕਰਵਾਇਆ ਗਿਆ ਤਾਂ ਜੋ ਹਲਕੇ ਦੇ ਲੋਕਾਂ ਨੂੰ ਗਰਮੀ ਵਿੱਚ ਪਾਣੀ ਦੀ ਕੋਈ ਸਮੱਸਿਆ ਨਾ ਰਹੇ। ਹਲਕੇ ਦੇ ਲੋਕਾਂ ਵੱਲੋਂ ਬੀਬੀ ਛੀਨਾ ਵੱਲੋਂ ਕੀਤੇ ਜਾ ਰਹੇ ਇਨਾਂ ਸ਼ਲਾਘਾਯੋਗ ਕੰਮਾਂ ਲਈ ਪ੍ਰਸ਼ੰਸਾ ਕੀਤੀ ਜਾ ਰਹੀ ਹੈ।