ਮੁੱਲਾਂਪੁਰ ਦਾਖਾ 5 ਜੂਨ (ਸਤਵਿੰਦਰ ਸਿੰਘ ਗਿੱਲ) : ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਪੰਜਾਬ ਬ੍ਰਾਂਚ ਦੇ ਸੱਦੇ ਮੁਤਾਬਕ, ਦਸਮੇਸ਼ ਕਿਸਾਨ - ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਅਗਵਾਈ ਤੇ ਪਹਿਲਕਦਮੀ ਹੇਠ ਇਲਾਕੇ ਦੇ ਕਿਸਾਨ, ਮਜ਼ਦੂਰ, ਨੌਜਵਾਨ ਵੀਰਾਂ ਤੇ ਬੀਬੀਆਂ ਨੇ ਵਿਸ਼ਾਲ ਰੋਹ ਭਰਪੂਰ ਜਨਤਕ ਰੈਲੀ ਜੱਥੇਬੰਦ ਕੀਤੀ ਗਈ l ਇਹ ਰੈਲੀ ਮੁੱਖ ਤੌਰ ਤੇ 7 ਪਹਿਲਵਾਨ ਧੀਆਂ ਦੀਆਂ ਇੱਜ਼ਤਾਂ ਲੁੱਟਣ ਵਾਲੇ ਮੁੱਖ ਦੋਸ਼ੀ ਦਰਿੰਦੇ - ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਪੁਤਲਾ ਫੂਕਣ 'ਤੇ ਕੇਂਦਰਤ ਕੀਤੀ ਗਈ। ਅੱਜ ਦੀ ਅਹਿਮ ਰੈਲੀ ਨੂੰ ਵੱਖ ਵੱਖ ਆਗੂਆਂ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਕੱਤਰ ਜਸਦੇਵ ਸਿੰਘ ਲਲਤੋਂ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਡਾਕਟਰ ਗੁਰਮੇਲ ਸਿੰਘ ਗੁੜੇ, ਉਘੇ ਲੇਖਕ, ਅਮਰੀਕ ਸਿੰਘ ਤਲਵੰਡੀ, ਜਰਨੈਲ ਸਿੰਘ ਮੁੱਲਾਂਪੁਰ, ਗੁਰਦੇਵ ਸਿੰਘ ਮੁੱਲਾਂਪੁਰ, ਬਲਵੰਤ ਸਿੰਘ ਤਲਵੰਡੀ, ਡਾ. ਗੁਰਮੇਲ ਸਿੰਘ ਕੁਲਾਰ, ਕਵੀਸ਼ਰ ਰਾਮ ਸਿੰਘ ਹਠੂਰ, ਨੇ ਉਚੇਚੇ ਤੌਰ ਤੇ ਸੰਬੋਧਨ ਕੀਤਾ l ਬੁਲਾਰਿਆ ਨੇ ਲਗਾਤਾਰ ਡੇਢ ਮਹੀਨੇ ਤੋਂ ਇੱਜ਼ਤਾਂ ਦੀ ਰਾਖੀ ਯਕੀਨੀ ਬਣਾਉਣ ਲਗਾਤਾਰ ਤੇ ਮੁੱਖ ਦੋਸ਼ੀ ਨੂੰ ਸੀਖਾਂ ਪਿੱਛੇ ਬੰਦ ਕਰਵਾਉਣ ਲਈ ਚੱਲ ਰਹੇ ਪਹਿਲਵਾਨ ਧੀਆਂ, ਸਮੇਤ ਕਿਸਾਨ ਜਥੇਬੰਦੀਆਂ ਤੇ ਖਾਪ ਪੰਚਾਇਤਾਂ ਦੇ ਹੱਕੀਂ ਘੋਲ ਬਾਰੇ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.) ਵੱਲੋਂ ਪਾਏ ਯੋਗਦਾਨ ਤੇ ਨਿਭਾਏ ਰੋਲ ਬਾਰੇ, ਜਗਰਾਉਂ, ਜੀਰਾ ਤੇ ਚੰਡੀਗੜ੍ਹ ਦੇ ਮੋਰਚਿਆਂ 'ਚ ਕੀਤੀ ਲੜੀਵਾਰ ਤੇ ਭਰਵੀਂ ਸਮੂਲੀਅਤ ਬਾਰੇ, ਦਿੱਲੀ ਘੋਲ ਦੀ ਅਗਲੀ ਰੂਪ ਰੇਖਾ ਤੇ ਯੋਜਨਾ ਬੰਦੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਸਮਾਗਮ ਦੇ ਸਿਖਰ 'ਤੇ ਕਿਸਾਨ - ਅੰਦੋਲਨ ਦਿੱਲੀ ਦੇ 750 ਸ਼ਹੀਦਾਂ ਨੂੰ ਖੜੇ ਹੋ ਕੇ ਮੋਨ ਧਾਰ ਕੇ ਨਿੱਘੀ ਤੇ ਭਾਵ - ਭਿੰਨੀ ਸਰਧਾਂਜਲੀ ਭੇਟ ਕੀਤੀ ਗਈ, ਅੰਤ 'ਚ ਸਮੂਹ ਹਾਜ਼ਰੀਨਾਂ ਨੇ ਮੁੱਖ ਦੋਸ਼ੀ ਬ੍ਰਿਜ ਭੂਸ਼ਣ ਦਾ ਪੁਤਲਾ ਫੂਕ ਕੇ, ਭਾਰੀ ਗੁੱਸਾ ਤੇ ਰੋਹ ਦਾ ਪ੍ਰਗਟਾਵਾ ਕਰਦਿਆਂ, ਆਕਾਸ਼ ਗੁੰਜਾਊ ਨਾਹਰੇ ਬੁਲੰਦ ਕੀਤੇ। ਇਸ ਉਪਰੰਤ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਨੇ ਸਮੂਹ ਘੁਲਾਟੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਅਗਲੇ ਤਿੱਖੇ ਤੇ ਵੱਡੇ ਐਕਸ਼ਨਾਂ ਲਈ ਕਮਰਕਸੇ ਕਰਨ ਦਾ ਸੱਦਾ ਦਿੱਤਾ, ਅੱਜ ਦੀ ਰੈਲੀ 'ਚ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਮਾਨ, ਅਵਤਾਰ ਸਿੰਘ ਤਾਰ, ਬਹਾਦਰ ਸਿੰਘ ਕੁਲਾਰ, ਅੰਗਰੇਜ਼ ਸਿੰਘ ਕੁਲਾਰ, ਦਰਸ਼ਨ ਸਿੰਘ ਗੁੜੇ, ਸੁਖਦੇਵ ਸਿੰਘ ਗੁੜੇ, ਸੁਰਜੀਤ ਸਿੰਘ ਸਵੱਦੀ, ਸੋਹਣ ਸਿੰਘ ਸਵੱਦੀ, ਕੁਲਦੀਪ ਸਿੰਘ ਸਵੱਦੀ, ਗੁਰਸੇਵਕ ਸਿੰਘ ਸੋਨੀ ਸਵੱਦੀ, ਗੁਰਚਰਨ ਸਿੰਘ ਤਲਵੰਡੀ, ਮਲਕੀਤ ਸਿੰਘ ਤਲਵੰਡੀ, ਸੁਖਚੈਨ ਸਿੰਘ ਤਲਵੰਡੀ, ਗੁਰਬਖਸ਼ ਸਿੰਘ ਤਲਵੰਡੀ, ਤੇਜਿੰਦਰ ਸਿੰਘ ਢੱਟ, ਜੱਥੇਦਾਰ ਗੁਰਮੇਲ ਸਿੰਘ ਢੱਟ, ਵਿਜੈ ਕੁਮਾਰ ਪੰਡੋਰੀ, ਬਲਵੀਰ ਸਿੰਘ ਕੈਨੇਡਾ, ਬਲਤੇਜ ਸਿੰਘ ਤੇਜੂ ਸਿੱਧਵਾਂ, ਗੁਰਚਰਨ ਸਿੰਘ ਲਾਡੀ ਸਿੱਧਵਾ, ਬੂਟਾ ਸਿੰਘ ਬਰਸਾਲ, ਰਾਜਵਿੰਦਰ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ, ਰਾਜਵਿੰਦਰ ਸਿੰਘ ਸੰਗਤਪੁਰਾ, ਅਮਰਜੀਤ ਸਿੰਘ ਖੰਜਰਵਾਲ, ਮੇਵਾ ਸਿੰਘ ਖੰਜਰਵਾਲ, ਗੁਰਦੀਪ ਸਿੰਘ ਮੰਡਿਆਣੀ, ਗੁਰਚਰਨ ਸਿੰਘ ਮੰਡਿਆਣੀ ਵਿਸੇਸ਼ ਤੌਰ ਤੇ ਹਾਜ਼ਰ ਸਨ।