ਮਲੌਦ 18 ਮਾਰਚ, (ਬੇਅੰਤ ਸਿੰਘ ਰੋੜੀਆਂ) : ਅੰਬੇਡਕਰ ਜਥੇਬੰਦੀਆ ਵੱਲੋ ਪਿਛਲੇ ਦਿਨੀ ਖੰਨਾ ਲਾਗਲੇ ਪਿੰਡ 'ਚ ਜਾਤ ਦੇ ਹੰਕਾਰੀ ਵੱਲੋਂ ਕੱਖ ਕੱਢਣ ਗਈਆ ਬੀਬੀਆਂ ਨਾਲ ਘਟੀਆ ਰਵੱਈਆ ਵਰਤਿਆ ਗਿਆ ਜੋ ਕੇ ਬਹੁਤ ਹੀ ਨਿੰਦਣਯੋਗ ਹੈ ਇਸ ਗੱਲ ਦਾ ਪ੍ਰਗਟਾਵਾ ਬੇਗਮਪੁਰਾ ਏਕਤਾ ਪੰਜਾਬ ਦੇ ਹਲਕਾ ਪਾਇਲ ਦੇ ਪ੍ਰਧਾਨ ਰਾਜਵਿੰਦਰ ਸਿੰਘ ਸੋਹੀਆਂ ਨੇ ਕੀਤਾ। ਉਨਾਂ ਇਹ ਵੀ ਕਿਹਾ ਕੇ ਜੇ ਆਉਣ ਵਾਲੇ ਦਿਨਾਂ ਵਿੱਚ ਇਨਸਾਫ ਨਾ ਮਿਲਿਆ ਤਾ ਤਿੱਖਾ ਸੰਘਰਸ਼ ਵਿਡਿਆ ਜਾਵੇਗਾ, ਅਸੀਂ ਕਿਸਾਨ ਯੂਨੀਅਨਾਂ ਨੂੰ ਵੀ ਬੇਨਤੀ ਕਰਦੇ ਹਾਂ, ਕਿ ਉਹ ਵੀ ਪੀੜਤ ਪਰਿਵਾਰ ਨਾਲ ਖੜਨ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਵੱਖ-ਵੱਖ ਆਗੂਆਂ ਸਮੇਤ ਕੇਵਲ ਸਿੰਘ ਬਾਠਾਂ, ਜਸਵਿੰਦਰ ਸਿੰਘ ਝੱਮਟ, ਹਰਫੂਲ ਸਿੰਘ ਸਰੌਦ,ਹਰਮੇਲ ਸਿੰਘ, ਗੁਰਦੀਪ ਸਿੰਘ ਬਿੱਟੂ ਅਤੇ ਮੇਜਰ ਸਿੰਘ ਆਦਿ ਆਗੂ ਹਾਜ਼ਰ ਸਨ।ਉਕਤ ਆਗੂਆਂ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਪੀੜਤਾ ਨੂੰ ਜਲਦੀ ਤੋ ਜਲਦੀ ਇਨਸਾਫ ਦਿੱਤਾ ਜਾਵੇ।