ਬੁਢਲਾਡਾ, 30 ਅਕਤੂਬਰ : ਮਾਨਵਤਾ ਦੀ ਭਲਾਈ ਅਤੇ ਸਮਾਜ ਸੇਵਾ ਨੂੰ ਸਮਰਪਿੱਤ ਸੰਸਥਾਂ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਬੱਚਿਆਂ ਦੇ ਬੌਧਿਕ ਵਿਕਾਸ ਨੂੰ ਪ੍ਰਫੁੱਲਤ ਕਰਨ ਲਈ ਭਾਰਤ ਕੋ ਜਾਨੋ ਅਭਿਆਨ ਤਹਿਤ ਲਿਖਤੀ ਪ੍ਰੀਖਿਆ ਕਰਵਾਈ ਗਈ। ਜਿਸ ਵਿੱਚ ਸ਼ਹਿਰ ਦੇ ਵੱਖ ਵੱਖ 7 ਸਕੂਲਾਂ ਦੇ 28 ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੰੰਬੰਧੀ ਜਾਣਕਾਰੀ ਦਿੰਦਿਆਂ ਸੰਸਥਾਂ ਦੇ ਪ੍ਰਧਾਨ ਅਮਿਤ ਜਿੰਦਲ ਅਤੇ ਪ੍ਰੋਜੈਕਟ ਚੇਅਰਮੈਨ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਚਲਾਏ ਜਾ ਰਹੇ ਪ੍ਰੋਜੇਕਟ ਭਾਰਤ ਕੋ ਜਾਨੋ ਤਹਿਤ ਜੂਨੀਅਰ ਅਤੇ ਸੀਨੀਅਰ ਵਰਗ ਦੇ ਵਿਦਿਆਰਥੀਆਂ ਦੇ ਆਮ ਗਿਆਨ ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਪਹਿਲਾ ਸਕੂਲ ਪੱਧਰ ਤੇ ਕਰਵਾਏ ਗਏ ਅਤੇ ਸਕੂਲਾਂ ਅੰਦਰ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਅੱਜ ਬਲਾਕ ਪੱਧਰ ਤੇ ਪ੍ਰੀਖਿਆ ਲਈ ਗਈ। ਜਿਸ ਵਿੱਚ ਜੂਨੀਅਰ ਵਰਗ ਦੇ ਲੜਕੀ ਕਾਮਿਆ ਪਹਿਲਾ ਸਥਾਨ ਅਤੇ ਰੋਜਿਦਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੀਨੀਅਰ ਵਰਗ ਵਿਚੋਂ ਰਵਿੰਦਰ ਸਿੰਘ ਪਹਿਲਾ ਸਥਾਨ ਅਤੇ ਮੁਸਕਾਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਸੀ.ਏ. ਰਾਜ ਕੁਮਾਰ ਮਿੱਤਲ ਸ਼ਿਵ ਕਾਂਸਲ ਅਤੇ ਵਿਮਲ ਜੈਨ ਨੇ ਦੱਸਿਆ ਕਿ ਲਿਖਤੀ ਮੁਕਾਬਲਿਆਂ ਚ ਅੱਵਲ ਆਉਣ ਵਾਲੇ ਵਿਦਿਆਰਥੀ ਹੋਣ ਵਾਲੀ ਜੋਨ ਪੱਧਰੀ ਪ੍ਰੀਖਿਆ ਚ ਫਰੀਦਕੋਟ ਵਿਖੇ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਸੰਸਥਾਂ ਦਾ ਮੁੱਖ ਮਕਸਦ ਸਿੱਖਿਆ ਦੇ ਮਿਆਰ ਅਤੇ ਆਮ ਗਿਆਨ ਸੰਬੰਧੀ ਬੱਚਿਆਂ ਨੂੰ ਪ੍ਰਫੁਲੱਤ ਕਰਨਾ ਹੈ। ਜਿਸ ਨਾਲ ਉਹ ਉੱਚ ਪੱਧਰੀ ਮੁਕਾਬਲਿਆਂ ਚ ਮੋਹਰੀ ਰੋਲ ਅਦਾ ਕਰ ਸਕਣ। ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ, ਸਕੱਤਰ ਐਡਵੋਕੇਟ ਸੁਨੀਲ ਗਰਗ,ਸਤੀਸ਼ ਕੁਮਾਰ ਤੋਂ ਇਲਾਵਾ ਸਕੂਲੀ ਸਟਾਫ ਅਤੇ ਵਿਦਿਆਰਥੀ ਹਾਜਰ ਸਨ।