ਬੀਜਾ ਦੇ 6 ਪਿੰਡਾਂ ਵਿੱਚ ਲੋਕ ਸਭਾ ਚੋਣਾਂ ਦਾ ਕੀਤਾ ਬਾਈਕਾਟ, ਪਿੰਡਾਂ ਵਿੱਚ ਨਹੀਂ ਲਗਾਇਆ ਚੋਣ ਬੂਥ

ਬੀਜਾ,1 ਜੂਨ : ਲੋਕ ਸਭਾ 2024 ਚੋਣਾਂ ਦੇ ਮੱਦੇ ਨਜ਼ਰ ਪਿੰਡਾਂ ਦੇ ਲੋਕ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਕੇ ਵੋਟ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਗਿਆ। ਜਦੋਂ ਕਿ ਖੰਨਾ ਦੇ ਬੀਜਾ ਦੇ 6 ਪਿੰਡਾਂ ਵਿੱਚ ਮੁਕੰਮਲ ਤੌਰ ਤੇ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਹੈ। ਇਹ ਬਾਈਕਾਟ ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਲੱਗੀ ਹੋਈ ਬਾਇਓ ਗੈਸ ਫੈਕਟਰੀ ਖਿਲਾਫ਼ ਕੀਤਾ ਗਿਆ ਹੈ। ਬਾਇਓ ਗੈਸ ਫੈਕਟਰੀ ਕਾਰਨ ਇਲਾਕੇ ਦੇ ਪਿੰਡਾਂ ਲੋਕਾਂ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ‌ਹੁਣ ਤੱਕ ਇਹਨਾਂ ਪਿੰਡ ਘੁੰਗਰਾਲੀ ਰਾਜਪੂਤਾਂ, ਕਿਸ਼ਨਗੜ੍ਹ, ਗਾਜ਼ੀਪੁਰ, ਰਾਏਪੁਰ ਰਾਜਪੂਤਾਂ, ਮਹਿੰਦੀਪੁਰ, ਆਦਿ ਪਿੰਡਾਂ ਦੇ ਲੋਕਾਂ ਵੱਲੋਂ ਲੋਕ ਸਭਾ ਚੋਣਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਅਤੇ ਪਿੰਡਾਂ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਵੀ ਚੋਣ ਬੂਥ ਨਹੀਂ ਲਗਾਇਆ ਗਿਆ। ਕੁਝ ਪੋਲਿੰਗ ਬੂਥਾਂ 'ਤੇ ਜ਼ੀਰੋ ਫੀਸਦੀ ਵੋਟਿੰਗ ਹੋਈ ਹੈ ਜਦਕਿ ਬਾਕੀਆਂ 'ਤੇ ਇਕ-ਦੋ ਲੋਕਾਂ ਨੇ ਵੋਟ ਪਾਈ। ਧਰਨਾਕਾਰੀਆਂ ਨੂੰ ਮਨਾਉਣ ਲਈ ਤਹਿਸੀਲਦਾਰ ਖੰਨਾ ਆਏ ਪਰ ਉਨ੍ਹਾਂ ਨੇ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ। ਲੋਕਾਂ ਦੀ ਮੰਗ ਹੈ ਕਿ ਫੈਕਟਰੀ ਬੰਦ ਹੋਣ ਤੱਕ ਉਹ ਸੰਘਰਸ਼ ਜਾਰੀ ਰੱਖਣਗੇ।