ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਐੱਸ ਸੀ ਸਮਾਜ ਦੇ ਆਗੂਆਂ ਨੇ ਆਪਣੀਆਂ ਹੱਕੀ ਮੰਗਾਂ ਲਈ ਮੀਟਿੰਗ ਕੀਤੀ

ਮੁੱਲਾਂਪੁਰ ਦਾਖਾ 29,ਮਾਰਚ (ਸਤਵਿੰਦਰ ਸਿੰਘ ਗਿੱਲ) : ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਜਨਮ ਭੂਮੀ ਉਹਨਾਂ ਦੇ ਜੱਦੀ ਪਿੰਡ ਸਰਾਭੇ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰ ਵਿਖੇ ਡਾ ਬੀ ਆਰ ਅੰਬੇਦਕਰ ਮਜ਼ਦੂਰ ਏਕਤਾ ਯੂਨੀਅਨ ਪੰਜਾਬ ਜਿਲਾ ਲੁਧਿਆਣਾ ਦੇ ਪ੍ਰਧਾਨ ਅਮਰੀਕ ਸਿੰਘ ਧੂਰਕੋਟ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਦਲਿਤਾਂ ਤੇ ਹੋ ਰਹੇ ਅੱਤਿਆਚਾਰ ਅਤੇ s c ਸਮਾਜ ਦੀਆਂ ਮੁੱਖ ਮੰਗਾਂ ਨੂੰ ਲੈ ਕੇ ਇੱਕ ਜਰੂਰੀ ਮੀਟਿੰਗ ਹੋਈ। ਇਸ ਮੌਕੇ ਪੂਰੇ ਪੰਜਾਬ ਤੋਂ ਆਏ ਸਮੂਹ ਜਥੇਬੰਦੀਆਂ ਦੇ ਆਗੂ ਲਖਵੀਰ ਸਿੰਘ ਬਟਾਲਾ, ਨਤੀਜ ਭੀਮ ਅੰਮ੍ਰਿਤਸਰ, ਸ਼ਾਮ ਲਾਲ ਭੰਗੀ, ਭੁਪਿੰਦਰ ਸਿੰਘ ਮਹਿਤੋ, ਸਿਮਰਨਜੀਤ ਕੌਰ,ਹਰਚੰਦ ਸਿੰਘ, ਹਾਕਮ ਸਿੰਘ ਧੂਰੀ, ਜਬਰ ਸਿੰਘ ਧੂਰਕੋਟ, ਭਰਪੂਰ ਸਿੰਘ, ਅਵਤਾਰ ਸਿੰਘ ਨਗਲਾ, ਭਗਵੰਤ ਸਿੰਘ ਸਮਾਓਂ ਆਦਿ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਾਡੀਆਂ ਸਮੂਹ ਜਥੇਬੰਦੀਆਂ ਬੜੇ ਹੀ ਲੰਮੇ ਸਮੇਂ ਤੋਂ ਇਹ ਸੰਘਰਸ਼ ਕਰ ਰਹੀਆਂ ਹਨ ਕਿ ਜੋ ਸਰਕਾਰਾਂ ਵੱਲੋਂ ਲਗਾਤਾਰ ਸਾਡੇ ਹੱਕ ਖੋਹੇ ਜਾ ਰਹੇ ਹਨ ਉਥੇ ਹੀ ਸਾਨੂੰ ਬਣਦਾ ਸਤਿਕਾਰ ਕਿਤੇ ਵੀ ਮਿਲਦਾ ਦਿਖਾਈ ਨਹੀਂ ਦੇ ਰਿਹਾ। ਜਦਕਿ ਜੋ ਸਾਨੂੰ ਅਧਿਕਾਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਲੈ ਕੇ ਦਿੱਤੇ ਉਹ ਵੀ ਅੱਜ ਹੌਲੀ ਹੌਲੀ ਕਰਕੇ ਖੋਹੇ ਜਾ ਰਹੇ ਹਨ। ਉਥੇ ਹੀ ਵਿਧਾਨ ਸਭਾ ਦੇ ਵਿੱਚ ਸਾਡੇ ਸਮਾਜ ਦੇ ਜੋ ਵੀ ਐਮ ਐਲ ਏ ਹਨ ਉਨਾਂ ਨੂੰ ਆਪਣੇ ਆਪ ਨੂੰ ਉੱਚੀ ਜਾਤ ਦੇ ਘੜੰਮ ਚੌਧਰੀ ਸਮਝਣ ਵਾਲੇ ਘਟੀਆ ਬਤੀਰੇ ਕਰਦੇ ਹਨ। ਜਿਵੇਂ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਹੰਕਾਰ ਵਿੱਚ ਸੁਖਵਿੰਦਰ ਸਿੰਘ ਕੋਟਲੀ ਨੂੰ  ਪੂਰੀ ਵਿਧਾਨ ਸਭਾ ਦੇ ਵਿੱਚ ਇੱਥੋਂ ਤੱਕ ਆਖ ਦਿੱਤਾ ਕਿ ਇਸ ਨੂੰ ਜੁੱਤੀ ਸੰਗਾਊ ਕਹਿ ਕੇ ਜਲੀਲ ਕੀਤਾ। ਅਸੀਂ ਚਾਹੁੰਦੇ ਆ ਕਿ ਮੁੱਖ ਮੰਤਰੀ ਤੇ ਐਸ ਸੀ ਐਕਟ ਤਹਿਤ ਪਰਚਾ ਦਰਜ ਹੋਵੇ। ਉੱਥੇ ਹੀ ਅਸੀਂ ਆਪਣੇ ਸਮਾਜ ਦੇ ਮਿਹਨਤਕਸ਼ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਹੁਣ ਵਿਧਾਨ ਸਭਾ ਲੋਕ ਸਭਾ ਦੀਆਂ ਵੋਟਾਂ ਦਾ ਵਿਗਲ ਵੱਜ ਚੁੱਕਿਆ ਜੋ ਸਾਡੇ ਸਮਾਜ ਦੇ ਨਾਲ ਵਧੀਕੀਆਂ ਕਰਦੇ ਹਨ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਸਾਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਸੰਘਰਸ਼ ਦਾ ਡੱਟ ਕੇ ਸਾਥ ਦੇਣਾ ਪਊਗਾ। ਇਸ ਸਮੇਂ ਐਡਵੋਕੇਟ ਇੰਦਰਜੀਤ ਸਿੰਘ, ਬਲਦੇਵ ਸਿੰਘ ਸਰਾਭਾ, ਸਤਪਾਲ ਸਿੰਘ ਲੋਹਗੜ, ਹਰਵਿੰਦਰ ਸਿੰਘ ਬਠਿੰਡਾ, ਗੁਲਜਾਰ ਸਿੰਘ, ਨਰੰਗ ਸਿੰਘ, ਕਾਮਰੇਟ ਪੰਮਾ, ਦਵਿੰਦਰ ਸਿੰਘ ਭਨੋਹੜ, ਬਲਦੇਵ ਸਿੰਘ ਰੂਮੀ, ਹਰਨੇਕ ਸਿੰਘ ਹਾਂਸ ਕਲਾਂ, ਹਰਜਿੰਦਰ ਸਿੰਘ ਕਲਸੀਆਂ, ਜੋਗਿੰਦਰ ਸਿੰਘ, ਹਰਬੰਸ ਸਿੰਘ, ਹਰਚੰਦ ਸਿੰਘ ਸਿਮਰਨ ਕੌਰ ਫਤਿਹਗੜ, ਦੇਸ ਰਾਜ, ਕੁਲਵੰਤ ਸਿੰਘ, ਸੁਖਦੇਵ ਸਿੰਘ, ਬਘੇਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਆਗੂ ਤੇ ਮੈਂਬਰ ਹਾਜ਼ਰ ਸਨ।