ਬੜੂੰਦੀ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।

 

ਰਾਏਕੋਟ (ਚਰਨਜੀਤ ਸਿੰਘ ਬੱਬੂ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਬਲਾਕ ਪੱੱਖੋਵਾਲ, ਲੁਧਿਆਣਾ ਵੱੱਲੋਂ  ਖੇਤੀਬਾੜੀ ਅਫ਼ਸਰ ਡਾ. ਪ੍ਰਕਾਸ਼ ਸਿੰਘ ਦੀ ਅਗਵਾਈ ਵਿੱੱਚ ਪਿੰਡ ਬੜੂੰਦੀ ,ਬਲਾਕ ਪੱੱਖੋਵਾਲ ਵਿਖੇ ਪਰਾਲੀ ਦੀ ਸਾਂਭ ਸੰਭਾਲ, ਵਾਤਾਵਰਣ ਪ੍ਰਦੂਸ਼ਣ ਅਤੇ ਵਾਤਾਵਰਣ ਵਿੱੱਚ ਤਬਦੀਲੀਆਂ ਨੂੰ ਘਟਾਉਣ ਲਈ ਖੇਤੀ ਅਨੁਕੂਲਤਾ ਦੀਆਂ ਵਿਧੀਆਂ ਅਤੇ ਤਕਨੀਕਾਂ ਸਬੰਧੀ “ਕਰਾਪ ਰੈਜੀਡਿਊ ਮੈਨੇਜਮੈਟ ਸਕੀਮ” ਅਧੀਨ ਕਲੱੱਸਟਰ ਪੱਧਰੀ “ਕਿਸਾਨ ਸਿਖਲਾਈ ਕੈਂਪ” ਦਾ ਆਯੋਜਨ ਗੁਰਦੀਪ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਬੜੂੰਦੀ ਵੱਲੋਂ ਕੀਤਾ ਗਿਆ।

      ਡਾ. ਪ੍ਰਕਾਸ਼ ਸਿੰਘ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਦੱੱਸਿਆ ਕਿ  ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਨਾਲ ਅੰਦਾਜੇ ਅਨੁਸਾਰ ਧਰਤੀ ਵਿੱੱਚੋਂ ਝੋਨੇ ਦੀ ਫਸਲ ਦੁਆਰਾ ਲਈ ਗਈ 25% ਨਾਈਟ੍ਰੋਜਨ ਅਤੇ ਫਾਸਫੋਰਸ, 50% ਗੰਧਕ ਅਤੇ 75% ਪੋਟਾਸ਼ ਅਤੇ ਹੋਰ ਖੁਰਾਕੀ ਤੱਤਾਂ ਨੁੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕਦਾ ਹੈ ।ਇਸ ਨਾਲ ਧਰਤੀ ਵਿੱੱਚਲੀ ਜੈਵਿਕ ਕਾਰਬਨ ਵਿੱਚ ਵਾਧਾ ਹੁੰਦਾ ਹੈ । ਜਿਸ ਨਾਲ  ਧਰਤੀ ਦੀ ਸਿਹਤ ਤੇ ਚੰਗਾ ਅਸਰ ਪੈੈਣ ਨਾਲ ਲਾਭਦਾਇਕ ਸੂਖਮ ਜੀਵਾਂ ਦੀ ਗਿਣਤੀ ਵਿੱਚ ਇਜਾਫਾ ਹੰੁਦਾ ਹੈ , ਪਾਣੀ ਸੰਭਾਲਣ ਦੀ ਸਮਰੱਥਾ ਵੱਧਦੀ ਹੈ ਅਤੇ ਜਮੀਨ ਦੀ ਭੌਤਿਕ, ਜੈਵਿਕ ਅਤੇ ਰਸਾਇਣਕ ਗੁੱੱਣਵਤਾ ਤੇ ਚੰਗਾ ਅਸਰ ਪੈਂਦਾ ਹੈ ।ਫਸਲ  ਦਾ ਮੁੱਢਲਾ ਵਾਧਾ ਅਤੇ ਵਿਕਾਸ ਚੰਗਾ ਹੁੰਦਾ ਹੈ ਜਿਸ ਨਾਲ ਝਾੜ ਤੇ ਵੀ ਚੰਗਾ ਅਸਰ ਪੈਂਦਾ ਹੈ ।ਉਹਨਾਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਣ ਵਾਲੀਆਂ ਗਰੀਨ ਹਾਊਸ ਗੈਸਾਂ ਦਾ ਵਾਤਾਵਰਣ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਸੰਬੰਧੀ ਧਰਤੀ ਦਾ ਤਾਪਮਾਨ ਵੱਧਣ ਨਾਲ ਸੂਖਮ ਜੀਵਾਂ ਦੇ ਪੈਣ ਵਾਲੇ ਪ੍ਰਭਾਵ ਅਤੇ ਵਾਤਾਵਰਣ ਤਬਦੀਲੀਆਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ । 

ਗੁਰਦੀਪ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਪਰਾਲੀ ਦੀ ਖੇਤ ਵਿੱਚ ਸਾਂਭ ਸੰਬਾਲ ਕਰਨ ਸੰਬੰਧੀ ਪੀ.ਏ.ਯੂ ਲੁਧਿਆਣਾ ਵੱੱਲੋਂ ਵਿਕਸਿਤ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਸਬਸਿਡੀ ਤੇ ਮੁਹੱੱਇਆ ਕਰਵਾਈਆਂ ਮਸ਼ੀਨਾਂ ਸੁਪਰ ਐਸ. ਐਮ. ਐਸ. ਹੈਪੀਸੀਡਰ, ਸੁਪਰਸੀਡਰ ,ਸਮਾਰਟ ਸੀਡਰ , ਐਮ. ਬੀ. ਪਲੋਅ, ਚੌਪਰ/ ਮਲਚਰ ਆਦਿ ਦੀ ਵਰਤੋਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਹਨਾਂ ਨੇ ਕਿਸਾਨਾਂ ਨੂੰ ਕਨੋਲਾ ਸਰੋਂ੍ਹ, ਹਾੜੀ ਦੀਆਂ ਫਸਲਾਂ ਦੀ ਕਾਸ਼ਤ, ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦੀ ਰੋਕਥਾਮ , ਆਈ ਖੇਤ ਐਪ ਤੇ ਰਜਿਸਟਰ ਕਰਨ ਸੰਬੰਧੀ, ਹਾੜ੍ਹੀ ਦੀਆਂ ਫਸਲਾਂ ਵਿੱਚ ਜੀਵਾਣੂ ਖਾਦਾਂ ਦੀ ਮਹੱਤਤਾ ਅਤੇ ਬੀਜ ਸੋਧ ਸਬੰਧੀ ਕਿਸਾਨਾਂ ਨੂੰ ਵਿਸਥਾਰ ਪੂਰਵਕ ਫਸਲ ਵਿਗਿਆਨਿਕ ਤਕਨੀਕੀ ਜਾਣਕਾਰੀ ਦਿੱਤੀ। 

ਇਸ ਕੈਂਪ ਵਿੱਚ ਬਲਜੀਤ ਸਿੰਘ (ਬੇਲਦਾਰ) ਅਤੇ ਅਗਾਂਹਵਧੂ ਕਿਸਾਨ ਗੁਰਸ਼ਰਨ ਸਿੰਘ (ਸਾਬਕਾ ਸਰਪੰਚ), ਕੰਵਰਦੀਪ ਸਿੰਘ ਅਤੇ ਭਜਨ ਸਿੰਘ ਤੋਂ ਇਲਾਵਾ ਲਗਭਗ 56 ਕਿਸਾਨਾਂ ਨੇ ਭਾਗ ਲਿਆ