- ਸਕੂਲ ਪ੍ਰਬੰਧਨ ਵੱਲੋਂ ਕੀਤਾ ਗਿਆ ਸਨਮਾਨਿਤ
ਫਾਜ਼ਿਲਕਾ, 13 ਜੁਲਾਈ : ਪਿਛਲੇ ਦਿਨੀ ਨਵੋਦਿਆ ਸੰਮਤੀ ਵੱਲੋ ਸਰਕਾਰੀ ਸਕੂਲਾਂ ਦੇ ਪੰਜਵੀਂ ਪਾਸ ਕਰ ਚੁੱਕੇ ਵਿਦਿਆਰਥੀਆਂ ਦੀ ਕਲਾਸ ਛੇਵੀਂ ਵਿੱਚ ਦਾਖਲੇ ਲਈ ਪੂਰੇ ਪੰਜਾਬ ਵਿੱਚ ਦਾਖਲਾ ਪ੍ਰੀਖਿਆ ਲਈ ਗਈ ਸੀ। ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ਼੍ਰੀ ਦੌਲਤ ਰਾਮ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਦੀ ਅਗਵਾਈ ਵਿੱਚ ਜਿਲ੍ਹਾ ਫਾਜਿਲਕਾ ਦੇ ਹਜਾਰਾਂ ਵਿਦਿਆਰਥੀਆਂ ਨੇ ਇਸ ਦਾਖਲਾ ਪ੍ਰੀਖਿਆ ਵਿੱਚ ਹਿੱਸਾ ਲਿਆ। ਜਿਸਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਸ੍ਰੀ ਅਸ਼ੀਸ਼ ਛਾਬੜਾ ਜੀ ਨੇ ਦੱਸਿਆ ਕਿ ਗਾਈਡ ਅਧਿਆਪਕ ਅਤੇ ਜਮਾਤ ਇੰਚਾਰਜ ਦੀ ਸਖਤ ਮਿਹਨਤ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਗੁਲਾਬ ਸਿੰਘ ਦੀ ਵਿਦਿਆਰਥਣਾਂ ਕਾਜਲ ਪੁੱਤਰੀ ਕਸ਼ਮੀਰ ਚੰਦ ਅਤੇ ਗੁਰਸਿਮਰਨ ਕੌਰ ਪੁੱਤਰੀ ਅਮਰਜੀਤ ਸਿੰਘ ਨੇ ਇਹ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ, ਅਧਿਆਪਕਾਂ, ਪਿੰਡ ਅਤੇ ਸਕੂਲ ਦਾ ਨਾ ਪੂਰੇ ਜਿਲ੍ਹੇ ਵਿੱਚੋਂ ਰੋਸ਼ਨ ਕੀਤਾ ਹੈ। ਸਕੂਲ ਮੁੱਖੀ ਕਮੇਟੀ ਮੈਂਬਰ ਅਤੇ ਅਧਿਆਪਕਾਂ ਵੱਲੋਂ ਬੱਚੇ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸ਼੍ਰੀ ਸੁਨੀਲ ਛਾਬੜਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਾਜ਼ਿਲਕਾ -1 ਨੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸੁਨਹਿਰੀ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ।