ਰਾਏਕੋਟ, 30 ਦਸੰਬਰ (ਚਮਕੌਰ ਸਿੰਘ ਦਿਓਲ) : ਗ਼ਦਰੀ ਲਹਿਰ ਦੇ ਮਹਾਨ ਯੋਧੇ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਅਤੇ ਗਿਆਨੀ ਨਿਹਾਲ ਸਿੰਘ ਦੀ ਸਾਲਾਨਾ ਬਰਸੀ ਮੌਕੇ ਲੈਨਿਨ ਕਿਤਾਬ ਘਰ, ਮਹਿਲ ਕਲਾਂ ਦੇ ਸੰਚਾਲਕ ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਯਾਦ ਨੂੰ ਸਮਰਪਿਤ 'ਮੇਲਾ ਗ਼ਦਰੀ ਬਾਬਿਆਂ ਦਾ' ਯਾਦਗਾਰੀ ਕਮੇਟੀ, ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਅੱਜ ਸਰਪੰਚ ਅਜੈਬ ਸਿੰਘ ਯਾਦਗਾਰੀ ਪਾਰਕ ਪਿੰਡ ਜਲਾਲਦੀਵਾਲ ਵਿਖੇ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਪਲਸ ਮੰਚ ਦੇ ਪ੍ਰਧਾਨ ਕਾਮਰੇਡ ਅਮੋਲਕ ਸਿੰਘ, ਸੀ.ਪੀ.ਆਈ. ਜਨਰਲ ਸੈਕਟਰੀ ਡੀ.ਪੀ. ਮੌੜ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਝੱਜ ਨੇ ਕਿਹਾ ਦੇਸ਼ ਦੀ ਸੱਤਾ 'ਤੇ ਕਾਬਜ਼ ਫ਼ਿਰਕੂ ਤਾਕਤਾਂ ਦੇਸ਼ ਸਮਰਾਏਦਾਰਾਂ ਦੇ ਹੱਥਾਂ 'ਚ ਵੇਚ ਰਹੀਆਂ ਹਨ। ਉਨ੍ਹਾਂ ਨੂੰ ਦੇਸ਼ ਦੇ ਲੋਕਾਂ ਦੇ ਹਿੱਤਾਂ ਦੀ ਕੋਈ ਪ੍ਰਵਾਹ ਨਹੀਂ ਹੈ। ਇਸੇ ਹੀ ਦੇਸ਼ ਅੰਦਰ ਘੱਟ ਗਿਣਤੀਆਂ 'ਤੇ ਜ਼ਬਰ ਦਾ ਕੁਹਾੜਾ ਤੇਜ਼ ਹੋਇਆ ਹੈ। ਉਨ੍ਹਾਂ ਸਮੂਹ ਲੋਕਾਂ ਨੂੰ ਅਜਿਹੀਆਂ ਫ਼ਾਸ਼ੀਵਾਦੀ ਤਾਕਤਾਂ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ। ਇਸ ਮੌਕੇ ਬਲੱਡ ਬੈਂਕ ਸੀ.ਐਮ.ਸੀ. ਹਸਪਤਾਲ ਲੁਧਿਆਣਾ ਦੀ ਟੀਮ ਵਲੋਂ ਲਗਾਏ ਗਏ ਵਿਖੇ ਖੂਨਦਾਨ ਕੈਂਪ ਦਾ ਉਦਘਾਟਨ ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ, ਵਿਧਾਇਕ ਰਾਏਕੋਟ ਹਾਕਮ ਸਿੰਘ ਠੇਕੇਦਾਰ ਵਲੋਂ ਕੀਤਾ ਗਿਆ। ਇਸ ਕੈਂਪ 'ਚ 100 ਤੋਂ ਵੱਧ ਵਿਅਕਤੀਆਂ ਨੇ ਖੂਨਦਾਨ ਕੀਤਾ। ਸਮਾਗਮ ਦੌਰਾਨ ਅੱਠਵਾਂ ਰੰਗਕਰਮੀ ਦਲੀਪ ਸਿੰਘ ਮਸਤ ਯਾਦਗਾਰੀ ਐਵਾਰਡ ਪ੍ਰਸਿੱਧ ਰੰਗਕਰਮੀ ਡਾ: ਸੋਮਪਾਲ ਹੀਰਾ ਨੂੰ ਦਿੱਤਾ ਗਿਆ। ਪ੍ਰਸਿੱਧ ਨਾਟਕਕਾਰ ਡਾਕਟਰ ਸਾਹਿਬ ਸਿੰਘ ਵਲੋਂ ਨਾਟਕ ਸੰਮਾਂ ਵਾਲੀ ਡਾਂਗ ਅਤੇ ਸਿਰਜਣਾ ਆਰਟ ਗਰੁੱਪ ਰਾਏਕੋਟ ਵਲੋਂ 'ਗੋਦੀ ਮੀਡੀਆ ਝੂਠ ਬੋਲਦਾ' ਦੀ ਸਫ਼ਲ ਪੇਸ਼ਕਾਰੀ ਕੀਤੀ ਗਈ। ਇਸ ਸਮੇਂ ਜਨਰਲ ਮੈਨੇਜਰ ਮਾਰਕਫ਼ੈੱਡ ਰਾਜਸ਼ੇਰ ਸਿੰਘ ਛੀਨਾ, ਕਾ: ਅਮਰ ਸਿੰਘ, ਨਿਰਮਲ ਸਿੰਘ ਪੂਨੀਆ, ਬਲਵਿੰਦਰ ਸਿੰਘ ਗੋਲੂ, ਗੁਰਸੇਵਕ ਸਿੰਘ ਜੈਲਦਾਰ, ਕੁਲਵੀਰ ਸਿੰਘ ਜੈਲਦਾਰ, ਸੁਖਚਰਨ ਸਿੰਘ ਮੰਟੂ, ਪੂਨੀਤ ਕਯਸ਼ਪ, ਗੁਰਪ੍ਰੀਤ ਸਿੰਘ ਅਣਖੀ, ਸੈਕਟਰੀ ਚਮਕੌਰ ਸਿੰਘ, ਮੇਘ ਰਾਜ ਜ਼ੋਸ਼ੀ, ਗੁਰਪ੍ਰੀਤ ਸਿੰਘ ਜੱਸੀ, ਜਸ਼ਨ ਪੂਨੀਆ, ਕਰਮ ਸਿੰਘ, ਹਰਕੇਸ਼ ਬਾਂਸਲ, ਸੰਦੂਰਾ ਸਿੰਘ, ਜਗਮੇਲ ਸਿੰਘ, ਨਿਰਮਲ ਸਿੰਘ ਜੱਸੀ, ਗੁਰਪ੍ਰੀਤ ਸਿੰਘ ਬੁਰਜ ਹਕੀਮਾ, ਦਰਬਾਰਾ ਸਿੰਘ ਜੱਸੀ, ਹਿਰਦੇਪਾਲ ਸਿੰਘ, ਸੁਖਵੀਰ ਸਿੰਘ, ਹਰਜੀਤ ਸਿੰਘ ਪੂਨੀਆ, ਕੁਲਦੀਪ ਸਿੰਘ, ਸੁਖਵੀਰ ਸਿੰਘ ਧਾਲੀਵਾਲ, ਹਰਨੇਕ ਸਿੰਘ ਕੈਲ਼ੇ, ਰੂੜਾ ਸਿੰਘ, ਮੁਕੰਦ ਸਿੰਘ ਸੋਖਲ, ਗੁਰਮੇਲ ਸਿੰਘ ਸੋਖਲ, ਮੰਗਤ ਸਿੰਘ ਸਿੱਧੂ, ਗੁਰੀ ਔਲਖ਼ ਆਦਿ ਹਾਜ਼ਰ ਸਨ। ਪ੍ਰਬੰਧਕਾਂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਲਾਲਦੀਵਾਲ ਦੇ ਪੜ੍ਹਾਈ ਅਤੇ ਖੇਡਾਂ ਦੇ ਖੇਤਰ 'ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਮਾਰਕਸਵਾਦੀ ਬੁੱਕ ਸੈਂਟਰ ਮਹਿਲ ਕਲਾਂ ਵਲੋਂ ਲਗਾਈ ਗਈ ਅਗਾਂਹਵਧੂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।